ਲਹਿਰਾ ਮੁਹੱਬਤ, 8 ਮਈ (ਸੁਖਪਾਲ ਸਿੰਘ ਸੁੱਖੀ)-ਪੰਜਾਬ ਕਾਂਗਰਸ ਪਾਰਟੀ ਦੇ ਐਸ. ਸੀ. ਵਿੰਗ ਵਲੋਂ ਐਸ. ਸੀ. ਡਿਪਾਰਟਮੈਂਟ ਦੇ ਸੂਬਾ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ ਅਤੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਪ੍ਰਧਾਨ ਜ਼ਿਲ੍ਹਾ ਬਠਿੰਡਾ (ਦਿਹਾਤੀ) ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਚੋਣਾਂ 2027 ਦੀ ਤਿਆਰੀ ਤੇ ਬਲਾਕ ਅਧੀਨ ਪਿੰਡ ਪੱਧਰ 'ਤੇ ਘਰ-ਘਰ ਤੱਕ ਪਾਰਟੀ ਦੇ ਪ੍ਰਚਾਰ ਨਾਲ-ਨਾਲ ਪਾਰਟੀ ਦੀ ਮਜ਼ਬੂਤੀ ਲਈ ਜ਼ਿਲ੍ਹਾ ਇਕਾਈ ਦੇ ਚੇਅਰਮੈਨ ਸਰਦੂਲ ਸਿੰਘ ਗੋਬਿੰਦਪੁਰਾ ਵਲੋਂ ਬਲਾਕ ਨਥਾਣਾ ਦੇ ਵੱਖ-ਵੱਖ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ | ਇਸ ਦੌਰਾਨ ਉਨ੍ਹਾਂ ਪਾਰਟੀ ਦੀਆਂ ਲੋਕ ਭਲਾਈ ਸਕੀਮਾਂ ਤੇ ਐਸ. ਸੀ. ਵਰਗ ਨੂੰੰ ਉਚਾ ਚੁੱਕਣ ਲਈ ਆਪਣੇ ਵਿਚਾਰ ਸਾਂਝੇ ਕੀਤੇੇ | ਇਸ ਮੁਹਿੰਮ ਤਹਿਤ ਅੱਜ ਪਿੰਡ ਲਹਿਰਾ ਸੋਧਾਂ ਅਤੇ ਲਹਿਰਾ ਖਾਨਾ, ਲਹਿਰਾ ਬੇਗਾ ਵਿਖੇ ਕਮੇਟੀਆਂ ਬਣਾਈਆਂ ਗਈਆਂ | ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਕਮੇਟੀ ਦੇ ਬਲਾਕ ਪ੍ਰਧਾਨ ਪ੍ਰਗਟ ਸਿੰਘ ਤੁੰਗਵਾਲੀ ਐਸ.ਸੀ ਵਿੰਗ, ਸੀਨੀਅਰ ਕਾਂਗਰਸੀ ਆਗੂ ਜਗਜੀਤ ਸਿੰਘ ਜੱਗਾ ਬੇਗਾ ਸਾਬਕਾ ਸਰਪੰਚ, ਕੁਲਵੰਤ ਸਿੰਘ ਲਹਿਰਾ ਖਾਨਾ ਸਾਬਕਾ ਸਰਪੰਚ, ਰਾਜਵੀਰ ਸਿੰਘ, ਭੋਲਾ ਸਿੰਘ ਸੇਮਾ, ਮਨਜੀਤ ਸਿੰਘ ਬੇਗਾ, ਜੰਟਾ ਸਿੰਘ ਮਾਨ, ਗੁਰਨੈਬ ਸਿੰਘ ਮੈਂਬਰ ਨੀਟਾ ਸਮੇਤ ਵੱਡੀ ਗਿਣਤੀ ਵਿਚ ਅÏਰਤਾਂ ਵੀ ਹਾਜ਼ਰ ਸਨ |
ਕਾਂਗਰਸ ਦੇ ਐਸ. ਸੀ. ਵਿੰਗ ਵਲੋਂ ਪਿੰਡ ਪੱਧਰੀ ਕਮੇਟੀਆਂ ਦਾ ਗਠਨ <br/>
ਅਜੀਤ ਡੈਸਕ
09-05-2026