05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਗੁਪਤ ਪੱਤਰ ਨੂੰ ਜਨਤਕ ਕਰਨ ਦੇ ਦੋਸ਼ 'ਚ ਹਿੰਦੂ ਮਹਾਂ ਗਠਬੰਧਨ ਦਾ ਕੌਮੀ ਪ੍ਰਧਾਨ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 21-05-2026
ਬਠਿੰਡਾ, 20 ਮਈ (ਸੱਤਪਾਲ ਸਿੰਘ ਸਿਵੀਆਂ)- ਹਿੰਦੂ ਮਹਾਂ ਗਠਬੰਧਨ ਦੇ ਕੌਮੀ ਪ੍ਰਧਾਨ ਸੰਦੀਪ ਪਾਠਕ ਅਤੇ ਪੰਜਾਬ ਪੁਲਿਸ ਦੇ ਇਕ ਮੁਲਾਜ਼ਮ 'ਤੇ ਪੰਜਾਬ ਪੁਲਿਸ ਨਾਲ ਸੰਬੰਧਿਤ ਇਕ ਅਹਿਮ ਜਾਣਕਾਰੀ ਵਾਲਾ ਗੁਪਤ ਪੱਤਰ ਜਨਤਕ ਕੀਤੇ ਜਾਣ ਦੇ ਗੰਭੀਰ ਦੋਸ਼ ਲੱਗੇ ਹਨ, ਜਿਸ ਦੇ ਆਧਾਰ 'ਤੇ ਬਠਿੰਡਾ ਪੁਲਿਸ ਵਲੋਂ ਹਿੰਦੂ ਆਗੂ ਅਤੇ ਇਕ ਅਣਪਛਾਤੇ ਪੁਲਿਸ ਮੁਲਾਜ਼ਮ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਨੇ ਇਸ ਮਾਮਲੇ 'ਚ ਮੁਸਤੈਦੀ ਵਰਤਦਿਆਂ ਹਿੰਦੂ ਆਗੂ ਨੂੰ ਤੁਰੰਤ ਗਿ੍ਫ਼ਤਾਰ ਕਰ ਲਿਆ ਹੈ ਜਦਕਿ ਪੁਲਿਸ ਮੁਲਾਜ਼ਮ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. (ਸਿਟੀ-2) ਅਰੁਣ ਮੁੰਡਨ ਨੇ ਦੱਸਿਆ ਕਿ ਸੰਦੀਪ ਪਾਠਕ ਅਤੇ ਇਕ ਅਣਪਛਾਤੇ ਪੁਲਿਸ ਮੁਲਾਜ਼ਮ ਵਲੋਂ ਪੰਜਾਬ ਪੁਲਿਸ ਨਾਲ ਜੁੜੀ ਇਕ ਬਹੁਤ ਹੀ ਅਹਿਮ ਜਾਣਕਾਰੀ ਵਾਲੇ ਗੁਪਤ ਪੱਤਰ ਨੂੰ ਜਨਤਕ ਅਤੇ ਉਸ ਨੂੰ ਅੱਗੇ ਸਾਂਝਾ ਕੀਤਾ ਗਿਆ ਹੈ, ਜਿਸ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਹਿੱਤ ਵਿਚ ਗੁਪਤ ਰੱਖਣ ਵਾਲੀ ਅਹਿਮ ਜਾਣਕਾਰੀ ਨੂੰ ਇਨ੍ਹਾਂ ਵਿਅਕਤੀਆਂ ਨੇ ਜਨਤਕ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇਸ ਦੋਸ਼ ਦੇ ਆਧਾਰ 'ਤੇ ਸੰਦੀਪ ਪਾਠਕ ਅਤੇ ਇਕ ਅਣਪਛਾਤੇ ਪੁਲਿਸ ਮੁਲਾਜ਼ਮ ਦੇ ਖਿਲਾਫ਼ ਥਾਣਾ ਸਿਵਲ ਲਾਈਨ ਵਿਚ ਵਿਸ਼ਵਾਸ-ਘਾਤ, ਜਾਸੂਸੀ ਤੇ ਨਿੱਜਤਾ ਦੀ ਉਲੰਘਣਾ ਦੇ ਦੋਸ਼ਾਂ ਹੇਠਾਂ ਵੱਖ-ਵੱਖ ਸੰਗੀਨ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਸ ਦੇ ਤੁਰੰਤ ਬਾਅਦ ਪਾਠਕ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦੋਂਕਿ ਦੂਸਰੇ ਕਥਿਤ ਦੋਸ਼ੀ ਅਣਪਛਾਤੇ ਪੁਲਿਸ ਮੁਲਾਜ਼ਮ ਦੀ ਸ਼ਨਾਖ਼ਤ ਕਰਨ ਲਈ ਥਾਣਾ ਸਿਵਲ ਲਾਈਨ ਦੀ ਪੁਲਿਸ ਤੋਂ ਇਲਾਵਾ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਛੇਤੀ ਦੂਸਰੇ ਵਿਅਕਤੀ ਨੂੰ ਵੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਇਸ ਪੱਤਰ ਬਾਰੇ ਪੁਲਿਸ ਨੇ ਹੋਰ ਕੁਝ ਦੱਸਣ ਤੋਂ ਗੁਰੇਜ਼ ਕੀਤਾ |
ਸੰਦੀਪ ਪਾਠਕ ਕਿੱਤੇ ਵਜੋਂ ਵਕੀਲ ਅਤੇ ਹਿੰਦੂ ਮਹਾਂ ਗਠਬੰਧਨ ਦਾ ਕੌਮੀ ਪ੍ਰਧਾਨ ਹੈ, ਜੋ ਅਕਸਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਭਖਦੇ ਮਸਲਿਆਂ 'ਤੇ ਘੇਰਦਾ ਰਹਿੰਦਾ ਹੈ, ਜਿਸ ਲਈ ਚਰਚਾ ਹੈ ਕਿ ਉਸ ਦੀ ਆਵਾਜ਼ ਨੂੰ ਬੰਦ ਕਰਨ ਲਈ ਇਹ ਕਾਰਵਾਈ ਕੀਤੀ ਹੈ | ਨਿਗਮ ਚੋਣਾਂ ਦੇ ਦਿਨਾਂ 'ਚ ਚਰਚਿਤ ਆਗੂਆਂ ਨੂੰ ਜੇਲ੍ਹੀਂ ਡੱਕਣ ਦੀ ਇਹ ਦੂਸਰੀ ਕਾਰਵਾਈ ਹੈ, ਇਸ ਤੋਂ ਪਹਿਲਾਂ ਸਮਾਜ ਸੇਵੀ ਗੁਰਵਿੰਦਰ ਸ਼ਰਮਾ ਅਤੇ ਦਲਬੀਰ ਸਿੰਘ ਗੋਲਡੀ ਨੂੰ ਰੇਹੜੀਆਂ ਵਾਲਿਆਂ ਖਿਲਾਫ਼ ਚਲਾਈ ਮੁਹਿੰਮ ਦੌਰਾਨ ਗਿ੍ਫ਼ਤਾਰ ਕਰਕੇ ਜੇਲ੍ਹ 'ਚ ਬੰਦ ਕੀਤਾ ਜਾ ਚੁੱਕਿਆ ਹੈ | ਸਮਾਜ ਸੇਵੀ ਸੰਸਥਾਵਾਂ ਇਸ ਨੂੰ ਸਰਕਾਰੀ ਜਬਰ ਕਰਾਰ ਦੇ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਅੱਗ ਲੱਗਣ ਨਾਲ ਗਊਆਂ ਦੇ ਚਾਰੇ ਲਈ ਸਟੋਰ ਕੀਤੀ ਪਰਾਲੀ ਤੇ ਤੂੜੀ ਸੜੀ ਅਗਲੀ ਖ਼ਬਰ ਲਾਪਤਾ ਲੜਕੀ ਦੇ ਮਾਮਲੇ 'ਚ ਰਾਮਪੁਰਾ-ਦਮਦਮਾ ਸਾਹਿਬ ਰੋਡ ਜਾਮ ਦੂਜੇ ਦਿਨ 'ਚ ਸ਼ਾਮਿਲ
Ad Position 24