05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਅੱਗ ਲੱਗਣ ਨਾਲ ਗਊਆਂ ਦੇ ਚਾਰੇ ਲਈ ਸਟੋਰ ਕੀਤੀ ਪਰਾਲੀ ਤੇ ਤੂੜੀ ਸੜੀ

Ad Position 21
No active advertisement
ਅਜੀਤ ਡੈਸਕ 21-05-2026
ਸੰਗਤ ਮੰਡੀ, 20 ਮਈ (ਸੁਖਤੇਜ ਧਾਲੀਵਾਲ)- ਥਾਣਾ ਨੰਦਗੜ੍ਹ ਦੇ ਪਿੰਡ ਘੁੱਦਾ ਵਿਖੇ ਬੀਤੀ ਰਾਤ ਗਊਆਂ ਦੇ ਚਾਰੇ ਲਈ ਸਟੋਰ ਕਰਕੇ ਰੱਖੀਆਂ ਕਰੀਬ 40 ਟਰਾਲੀਆਂ ਪਰਾਲੀ ਅਤੇ ਤੂੜੀ ਅੱਗ ਦੀ ਭੇਟ ਚੜ੍ਹਨ ਨਾਲ ਪਸ਼ੂ ਪਾਲਕ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ¢ ਪਰਾਲੀ ਨੂੰ ਲੱਗੀ ਅੱਗ ਦੀਆਂ ਉੱਚੀਆਂ ਲਪਟਾਂ ਅਤੇ ਧੂੰਏਾ ਦਾ ਗੁਬਾਰ ਦੂਰ ਤੋਂ ਦਿਖਾਈ ਦੇ ਰਿਹਾ ਸੀ ¢ ਜਾਣਕਾਰੀ ਅਨੁਸਾਰ ਪਿੰਡ ਘੁੱਦਾ ਦੇ ਮੈਰਿਜ ਪੈਲੇਸ ਦੇ ਕੋਲ ਇਕ ਰਾਜਸਥਾਨੀ ਪਸ਼ੂ ਪਾਲਕਾਂ ਵਲੋਂ ਗਊਆਂ ਦੇ ਚਾਰੇ ਲਈ ਵੱਡੀ ਮਾਤਰਾ ਵਿਚ ਝੋਨੇ ਦੀ ਪਰਾਲੀ ਅਤੇ ਤੂੜੀ ਇਕੱਠੀ ਕਰਕੇ ਰੱਖੀ ਗਈ ਸੀ, ਜੋ ਪਸ਼ੂਆਂ ਦੇ ਚਾਰੇ ਲਈ ਵਰਤੀ ਜਾਣੀ ਸੀ ¢ ਬੀਤੀ ਰਾਤ ਅਚਾਨਕ ਇਸ ਸਟੋਰ ਕੀਤੀ ਪਰਾਲੀ ਨੂੰ ਅੱਗ ਲੱਗ ਗਈ ¢ ਸ਼ੁਰੂਆਤੀ ਸਮੇਂ ਲੋਕਾਂ ਨੇ ਆਪਣੇ ਪੱਧਰ 'ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਸੁੱਕੀ ਪਰਾਲੀ ਹੋਣ ਕਾਰਨ ਅੱਗ ਨੇ ਮਿੰਟਾਂ ਵਿਚ ਹੀ ਭਿਆਨਕ ਰੂਪ ਧਾਰ ਲਿਆ ¢ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਬਾਬਾ ਬਲੀਆ ਵੈੱਲਫੇਅਰ ਕਲੱਬ ਘੁੱਦਾ ਦੇ ਵਲੰਟੀਅਰ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਪਿੰਡ ਵਾਸੀਆਂ ਨਾਲ ਮਿਲ ਕੇ ਅੱਗ 'ਤੇ ਕਾਬੂ ਪਾਉਣ ਲਈ ਜੰਗੀ ਪੱਧਰ 'ਤੇ ਯਤਨ ਸ਼ੁਰੂ ਕਰ ਦਿੱਤੇ, ਪਰ ਅੱਗ ਇੰਨੀ ਭਿਆਨਕ ਸੀ ਕਿ ਲੋਕਾਂ ਦੇ ਯਤਨ ਨਾਕਾਫ਼ੀ ਸਾਬਤ ਹੋ ਰਹੇ ਸਨ ¢ ਹਾਲਾਤ ਵਿਗੜਦੇ ਦੇਖ ਪਿੰਡ ਵਾਸੀਆਂ ਵਲੋਂ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਬਠਿੰਡਾ ਤੋਂ ਦੋ ਫਾਇਰ ਬਿ੍ਗੇਡ ਦੀਆਂ ਗੱਡੀਆਂ ਮÏਕੇ 'ਤੇ ਭੇਜੀਆਂ ਗਈਆਂ¢ ਫਾਇਰ ਕਰਮਚਾਰੀਆਂ ਨੇ ਪਿੰਡ ਵਾਸੀਆਂ ਦੀ ਮੱਦਦ ਨਾਲ ਕਈ ਘੰਟਿਆਂ ਦੀ ਕਰੜੀ ਮਿਹਨਤ ਮਗਰੋਂ ਰਾਤ ਕਰੀਬ 2 ਵਜੇ ਅੱਗ 'ਤੇ ਕਾਬੂ ਪਾਇਆ¢ ਪਰ ਉਸ ਸਮੇਂ ਤੱਕ ਸਾਰੀ ਪਰਾਲੀ ਅਤੇ ਤੂੜੀ ਸੜ ਕੇ ਸੁਆਹ ਹੋ ਚੁੱਕੀ ਸੀ ¢ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਸਾਲ ਵੀ ਇਸ ਪਸ਼ੂ ਪਾਲਕ ਦੀ ਸਟੋਰ ਕੀਤੀ ਪਰਾਲੀ ਨੂੰ ਅੱਗ ਲੱਗ ਗਈ ਸੀ ਅਤੇ ਉਸ ਵੇਲੇ ਵੀ ਉਸ ਦਾ ਭਾਰੀ ਨੁਕਸਾਨ ਹੋਇਆ ਸੀ¢ ਲਗਾਤਾਰ ਦੂਜੇ ਸਾਲ ਵਾਪਰੀ ਇਸ ਘਟਨਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ¢ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਗਹਿਰੇ ਸਦਮੇ 'ਚ ਹੈ ¢ ਗਊਆਂ ਲਈ ਇਕੱਠਾ ਕੀਤਾ ਗਿਆ ਚਾਰਾ ਸੜ੍ਹ ਜਾਣ ਕਾਰਨ ਹੁਣ ਪਸ਼ੂਆਂ ਦੇ ਚਾਰੇ ਦੀ ਵੀ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ ¢ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਵਿਅਕਤੀ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ¢
Ad Position 22
No active advertisement
ਪਿਛਲੀ ਖ਼ਬਰ ਭਗਤਾ ਪੁਲਿਸ ਵਲੋਂ 40 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ, ਇਕ ਫ਼ਰਾਰ <br/> ਅਗਲੀ ਖ਼ਬਰ ਗੁਪਤ ਪੱਤਰ ਨੂੰ ਜਨਤਕ ਕਰਨ ਦੇ ਦੋਸ਼ 'ਚ ਹਿੰਦੂ ਮਹਾਂ ਗਠਬੰਧਨ ਦਾ ਕੌਮੀ ਪ੍ਰਧਾਨ ਗਿ੍ਫ਼ਤਾਰ
Ad Position 24