ਰਾਮਾ ਮੰਡੀ, 24 ਮਈ (ਗੁਰਪ੍ਰੀਤ ਸਿੰਘ ਅਰੋੜਾ)- ਨਗਰ ਕੌਂਸਲ ਚੋਣਾਂ ਵਾਰਡ ਨੰਬਰ-12 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਸੰਤੋਸ਼ ਰਾਣੀ ਧਰਮ-ਪਤਨੀ ਮਨੋਜ ਕੁਮਾਰ ਮੌਜੀ ਸਿੰਗੋ ਚੋਣ ਮੈਦਾਨ ਵਿਚ ਹੈ | ਉਮੀਦਵਾਰ ਸੰਤੋਸ਼ ਰਾਣੀ ਦੇ ਦਫ਼ਤਰ ਦਾ ਉਦਘਾਟਨ ਸਵਰਗੀ ਖੁਸ਼ਬਾਜ ਸਿੰਘ ਜਟਾਣਾ ਦੀ ਟੀਮ ਵਲੋਂ ਰੀਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਮਨੋਜ ਕੁਮਾਰ ਮੌਜੀ ਸਿੰਗੋ ਨੇ ਕਿਹਾ ਕਿ ਮਿਲ ਰਹੇ ਭਰਮੇ ਸਮੱਰਥਨ ਅਤੇ ਪਿਆਰ ਨੂੰ ਦੇਖ ਕੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ | ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਿ੍ਸ਼ਨ ਕੁਮਾਰ ਮਿੱਤਲ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾ ਨੇ ਕਿਹਾ ਕਿ ਵਾਰਡ ਦੇ ਵਿਕਾਸ ਲਈ ਉਮੀਦਵਾਰ ਸੰਤੋਸ਼ ਰਾਣੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਓ ਤਾਂ ਜੋ ਵਾਰਡ ਦੇ ਰਹਿੰਦੇ ਵਿਕਾਸ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾ ਸਕਣ | ਇਸ ਮੌਕੇ ਦਿਲਪ੍ਰੀਤ ਸਿੰਘ ਜਟਾਣਾ, ਰਣਜੀਤ ਸਿੰਘ ਸੰਧੂ ਜਰਨਲ ਸੈਕਟਰੀ ਪੰਜਾਬ ਯੂਥ ਕਾਂਗਰਸ, ਲਖਵਿੰਦਰ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਸ਼ੋਕ ਸਿੰਗਲਾ, ਸੀਨੀਅਰ ਕਾਂਗਰਸੀ ਆਗੂ ਕਿ੍ਸ਼ਨ ਕੁਮਾਰ ਭਾਗੀਬਾਂਦਰ, ਕਿ੍ਸ਼ਨ ਕੁਮਾਰ ਮਿੱਤਲ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾ, ਮਦਨ ਲਾਲ ਲਹਿਰੀ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾ, ਸਰਬਜੀਤ ਸਿੰਘ ਢਿੱਲੋਂ, ਜੱਗੀ ਸਿੱਧੂ, ਜਗਦੀਸ਼ ਬੰਗੀ, ਐਡਵੋਕੇਟ ਸੰਜੀਵ ਲਹਿਰੀ, ਹੈਲਪਲਾਈਨ ਵੈੱਲਫ਼ੇਅਰ ਸੋਸਾਇਟੀ ਦੇ ਪ੍ਰਧਾਨ ਬੋਬੀ ਲੈਹਰੀ, ਗੋਰਾ ਲਹਿਰੀ, ਜਸਮੋਹਨ ਸਿੰਘ ਮੋਹਨੀ ਸੰਧੂ ਬੰਗੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾ, ਟੇਕ ਚੰਦ ਮਹਿਰਾ, ਸੁਖਪ੍ਰੀਤ ਸਿੰਘ ਬੰਟੀ ਬੰਗੀ, ਬਲਵਿੰਦਰ ਸਿੰਘ ਗੋਰਾ ਭਾਗੀਵਾਂਦਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਇਕਬਾਲ ਸਿੰਘ ਮੱਲਵਾਲਾ ਸਾਬਕਾ ਬਲਾਕ ਸੰਮਤੀ ਮੈਂਬਰ, ਗੁਰਪ੍ਰੀਤ ਸਿੰਘ ਪ੍ਰੀਤਾ, ਕਿਰਪਾਲ ਸਿੰਘ ਬੰਗੀ ਬਲਾਕ ਸੰਮਤੀ ਮੈਂਬਰ, ਰਕਵਿੰਦਰ ਸਿੰਘ ਰਿੰਕੂ ਮੱਲਵਾਲਾ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ ਦਿਹਾਤੀ, ਹਰਬੰਸ ਸਿੰਘ, ਅਮਨਦੀਪ ਸਿੰਘ ਲਾਲੇਆਣਾ, ਬੱਬੀ ਚੱਠਾ, ਦਵਿੰਦਰ ਸਿੰਘ ਸੂਬਾ ਸਾਬਕਾ ਕੌਂਸਲਰ ਤਲਵੰਡੀ ਸਾਬੋ, ਅੰਗਰੇਜ਼ ਸਿੰਘ ਪੱਕਾ ਕਲਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |