ਭਗਤਾ ਭਾਈਕਾ, 24 ਮਈ (ਸੁਖਪਾਲ ਸਿੰਘ ਸੋਨੀ)-ਅੱਜ ਆਮ ਆਦਮੀ ਪਾਰਟੀ ਵਲੋਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਨਗਰ ਪੰਚਾਇਤ ਭਗਤਾ ਭਾਈਕਾ, ਕੋਠਾ ਗੁਰੂ ਅਤੇ ਮਲੂਕਾ ਦੇ ਉਮੀਦਵਾਰਾਂ ਦੇ ਹੱਕ ਵਿਚ ਰੋਡ ਸ਼ੋਅ ਕੱਢਿਆ ਗਿਆ¢ ਰੋਡ ਸ਼ੋਅ ਭਗਤਾ ਭਾਈਕਾ ਦੇ ਮੁੱਖ ਦਫ਼ਤਰ ਤੋਂ ਰਵਾਨਾ ਹੋਇਆ ਅਤੇ ਸ਼ਹਿਰ ਦੇ ਨਾਲ ਨਾਲ ਮਲੂਕਾ, ਕੋਠਾ ਗੁਰੂ ਦੇ ਵੱਖ-ਵੱਖ ਵਾਰਡਾਂ ਅੰਦਰੋਂ ਗੁਜ਼ਰਿਆ¢ ਸ਼ੋਅ ਦੌਰਾਨ ਆਪ ਸਮਰਥਕਾਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ¢ ਸਥਾਨਿਕ ਮੁੱਖ ਚੌਕ ਵਿਖੇ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਆਪ ਸਰਕਾਰ ਨੇ ਜੋ ਵੀ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਪੂਰੇ ਦਿੱਤੇ ਹਨ¢ ਉਨ੍ਹਾਂ ਸੂਬੇ ਅੰਦਰ ਵੱਡੀ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ¢ ਇਸ ਸਮੇਂ ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਅਤੇ ਜ਼ਿਲ੍ਹਾ ਪਰਧਾਨ ਜਤਿੰਦਰ ਸਿੰਘ ਭੱਲਾ ਨੇ ਬੋਲਦੇ ਹੋਏ ਦੱਸਿਆ ਕਿ ਸ਼ਹਿਰ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਹਨ¢ ਸ਼ੋਅ ਦÏਰਾਨ ਹਲਕਾ ਵਿਧਾਇਕ ਸਿੱਧੂ ਅਤੇ ਚੇਅਰਮੈਨ ਭੱਲਾ ਵਲੋਂ ਨਗਰ ਪੰਚਾਇਤ ਉਮੀਦਵਾਰਾਂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਦੀ ਅਪੀਲ ਕੀਤੀ¢ ਇਸ ਸਮੇਂ ਪਰਮਜੀਤ ਸਿੰਘ ਕਾਂਗੜ, ਬੇਅੰਤ ਸਿੰਘ ਸਲਾਬਤਪੁਰਾ, ਗੁਰਪ੍ਰੀਤ ਸਿੰਘ ਸਲਾਬਤਪੁਰਾ, ਸੁਰੇਸ਼ ਕੁਮਾਰ (ਕਾਲਾ ਸੇਤੀਆ), ਸੀਰਾ ਪੰਨੂੰ, ਸੰਜੀਵ ਕੁਮਾਰ ਬੰਟੀ, ਗੁਰਮੁੱਖ ਬਰਾੜ, ਹਰਪ੍ਰੀਤ ਸਿੰਘ ਸਰਪੰਚ ਭੋਡੀਪੁਰਾ, ਹਰਪ੍ਰੀਤ ਸਿੰਘ ਸਰਪੰਚ ਕੇਸਰ ਸਿੰਘ ਵਾਲਾ, ਰਾਜਾ ਸਿੱਧੂ ਹਮੀਰਗੜ੍ਹ, ਮਿਸਤਰੀ ਸੁਰਜੀਤ ਸਿੰਘ, ਏਕਮ ਸਿੰਘ ਸਿੱਧੂ, ਰਾਕੇਸ਼ ਕੁਮਾਰ ਅਰੋੜਾ, ਕਾਕਾ ਖ਼ਾਨਦਾਨ, ਸੁਖਮੰਦਰ ਸਿੰਘ ਮੰਦਰ ਪੇਂਟਰ, ਰਾਮਾ ਪੇਂਟਰ, ਦੀਪਕ ਮਿੱਤਲ, ਬਿੰਦਰ ਸਿੰਘ ਖ਼ਾਨਦਾਨ, ਆਪ ਦੇ ਉਮੀਦਵਾਰ ਅਤੇ ਸਮਰਥਕ ਹਾਜ਼ਰ ਸਨ ¢