08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

2000 ਤੋਂ 40 ਹਜ਼ਾਰ ਵਿਚ ਵਿਕਿਆ ਸਥਾਨਕ ਸਰਕਾਰਾਂ ਦਾ 'ਲੋਕਤੰਤਰ' <br/>

Ad Position 21
No active advertisement
ਅਜੀਤ ਡੈਸਕ 27-05-2026
ਭੁੱਚੋ ਮੰਡੀ, 26 ਮਈ (ਪਰਵਿੰਦਰ ਸਿੰਘ ਜੌੜਾ)-ਸਥਾਨਕ ਸਰਕਾਰਾਂ ਦੀਆਂ ਅੱਜ ਸੰਪੰਨ ਹੋਈਆਂ ਚੋਣਾਂ ਦੌਰਾਨ 'ਲੋਕਤੰਤਰ' 2000 ਤੋਂ 40 ਹਜ਼ਾਰ ਰੁਪਏ ਵਿਚ ਵਿਕਿਆ | ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਇਨ੍ਹਾਂ ਚੋਣਾਂ ਵਿਚ ਇੱਥੋਂ ਦੇ ਸਾਰੇ ਹੀ ਵਾਰਡਾਂ ਵਿਚ 'ਵੋਟਰਾਂ' ਦੀ ਖੂਬ ਖ਼ਰੀਦ-ਓ-ਫਰੋਖ਼ਤ ਹੋਈ | ਚੋਣ ਪ੍ਰਚਾਰ ਦੌਰਾਨ ਪੂਰੇ 10 ਦਿਨ ਪਿਆਕੜਾਂ ਦੀ 'ਸੂਈ' ਲਾਲ ਰਹੀ | ਤਕਰੀਬਨ ਹਰ ਪਾਰਟੀ ਅਤੇ ਹਰ ਉਮੀਦਵਾਰ ਨੇ ਆਪਣੀ ਸਮਰੱਥਾ ਅਨੁਸਾਰ ਵੋਟਾਂ ਖ਼ਰੀਦੀਆਂ | ਵੋਟਰਾਂ ਦਾ ਮੁੱਲ ਵੀ ਉਨ੍ਹਾਂ ਦੀ 'ਹੈਸੀਅਤ' ਮੁਤਾਬਕ ਲੱਗਾ | ਭੁੱਚੋ ਨਗਰ ਕੌਂਸਲ ਦੇ 13 ਵਾਰਡਾਂ ਵਿਚ ਕੁੱਲ 47 ਉਮੀਦਵਾਰ ਮੈਦਾਨ ਵਿਚ ਸਨ | ਇੱਥੋਂ ਸ਼੍ਰੋਮਣੀ ਅਕਾਲੀ ਵਲੋਂ 11, ਕਾਂਗਰਸ ਪਾਰਟੀ ਵਲੋਂ 10, ਭਾਜਪਾ ਵਲੋਂ 10 ਅਤੇ 'ਆਪ' ਵਲੋਂ ਸਿਰਫ 8 ਉਮੀਦਵਾਰ ਹੀ ਚੋਣ ਮੈਦਾਨ ਵਿਚ ਉਤਾਰੇ ਗਏ ਸਨ | ਜਦੋਂ ਕਿ 8 ਉਮੀਦਵਾਰ ਆਜ਼ਾਦ ਤੌਰ 'ਤੇ ਆਪਣੀ ਕਿਸਮਤ ਅਜ਼ਮਾ ਰਹੇ ਹਨ | ਇਨ੍ਹਾਂ 'ਚੋਂ ਅੱਧੀ ਦਰਜ਼ਨ ਵਾਰਡਾਂ ਵਿਚ ਮੁਕਾਬਲਾ ਕਾਫੀ ਸਖ਼ਤ ਨਜ਼ਰ ਆ ਰਿਹਾ ਹੈ | ਵਿਸ਼ੇਸ਼ ਕਰਕੇ ਵਾਰਡ ਨੰਬਰ 8 ਅਤੇ 3 ਵਿਚ ਸਿੰਙ ਕਾਫੀ ਫਸਵੇਂ ਹਨ | ਵਾਰਡ ਨੰਬਰ 8 ਵਿਚ ਮੁਕਾਬਲਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜੋਨੀ ਬਾਂਸਲ ਦੀ ਪਤਨੀ ਨੀਨਾ ਬਾਂਸਲ ਅਤੇ ਆਜ਼ਾਦ ਉਮੀਦਵਾਰ ਪੂਨਮ ਗਰਗ ਵਿਚਾਲੇ ਹੈ | ਇਹ ਵਾਰਡ ਹਮੇਸ਼ਾ ਹੀ ਵੀ. ਆਈ. ਪੀ. ਵਾਰਡ ਮੰਨਿਆ ਜਾਂਦਾ ਹੈ | ਵਾਰਡ ਨੰਬਰ 3 ਵਿਚ ਭਾਜਪਾ ਦੀ ਰੇਣੂ ਬਾਂਸਲ ਦੀ ਟੱਕਰ ਨਗਰ ਕੌਂਸਲ ਦੀ ਸਾਬਕਾ ਸੀਨੀਅਰ ਮੀਤ ਪ੍ਰਧਾਨ ਅੰਜਲੀ ਗਰਗ ਨਾਲ ਹੈ | ਰੇਣੂ ਬਾਂਸਲ ਭਾਜਪਾ ਦੇ ਸੂਬਾਈ ਆਗੂ ਵਿਨੋਦ ਬਿੰਟਾ ਦੀ ਪਤਨੀ ਹੈ | ਇਨ੍ਹਾਂ ਚੋਣਾਂ ਵਿਚ ਸਭ ਤੋਂ ਜ਼ਿਆਦਾ ਉਤਸ਼ਾਹ ਸ਼੍ਰੋਮਣੀ ਅਕਾਲੀ ਦਲ ਵਲੋਂ ਦਿਖਾਇਆ ਗਿਆ, ਜਦੋਂ ਕਿ ਸੱਤਾਧਾਰੀ ਪਾਰਟੀ 'ਆਪ' ਇੱਥੋਂ ਉਮੀਦਵਾਰਾਂ ਨੂੰ 'ਤਰਸਦੀ' ਰਹੀ | ਭਾਜਪਾ ਵਲੋਂ ਇੱਥੋਂ ਲਗਾਤਾਰ ਅਖ਼ਬਾਰਾਂ ਵਿਚ ਪਰਚੇ ਪਾ-ਪਾ ਕੇ ਭਾਜਪਾ ਨੂੰ ਵੋਟ ਕਰਨ ਦੀ ਅਪੀਲ ਕੀਤੀ ਗਈ | ਚੋਣਾਂ ਲਈ ਕਾਗਜ਼ ਦਾਖ਼ਲ ਕਰਨ ਦੀ ਆਖਰੀ ਤਾਰੀਖ ਤੋਂ ਪਹਿਲੀ ਰਾਤ ਵਾਰਡ ਨੰਬਰ 2 ਤੋਂ ਚੋਣ ਲੜ ਰਹੇ ਅਕਾਲੀ ਦਲ ਦੇ ਉਮੀਦਵਾਰ ਨਰਦੀਪ ਗਰਗ ਦੇ ਬੇਟੇ ਜੈ ਦੀਪ ਗਰਗ ਦੀ ਹੋਈ ਬੁਰੀ ਤਰ੍ਹਾਂ ਕੁੱਟਮਾਰ ਤੋਂ ਇਲਾਵਾ ਮਾਹੌਲ ਸ਼ਾਂਤੀ ਪੂਰਨ ਪਰ ਤਨਾਅ ਵਾਲਾ ਰਿਹਾ | ਸ਼ਾਮ 5 ਵਜੇ ਤੱਕ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ | ਅੰਤਾਂ ਦੀ ਗਰਮੀ ਦੇ ਕਾਰਨ ਵੋਟਰ ਸੁਵਖਤੇ ਹੀ ਵੋਟ ਪਾਉਣ ਲਈ ਕਤਾਰਾਂ ਵਿਚ ਲੱਗ ਗਏ | ਖ਼ਰੀਦੀਆਂ ਹੋਈਆਂ ਵੋਟਾਂ ਬਾਅਦ ਦੁਪਹਿਰ ਭੁਗਤੀਆਂ | ਵੋਟਾਂ ਬਦਲੇ ਸਕੂਟਰੀਆਂ ਅਤੇ ਬੁਲੇਟ ਮੋਟਰਸਾਈਕਲ ਦੇਣ ਵਰਗੀਆਂ ਦਿਲਚਸਪ ਪੇਸ਼ਗੋਈਆਂ ਵੀ ਹੋਈਆਂ |

Ad Position 22
No active advertisement
ਪਿਛਲੀ ਖ਼ਬਰ • ਸੱਤਾ ਦੇ ਸੁੱਖ ਦੇ ਆਦੀ ਬਠਿੰਡਾ ਦੇ ਲੀਡਰਾਂ ਨੇ ਲੰਘੇ ਦਹਾਕੇ 'ਚ ਅਨੇਕਾਂ ਪਾਰਟੀਆਂ ਬਦਲੀਆਂ • ਲੀਡਰਾਂ ਵਲੋਂ ਵਾਰ-ਵਾਰ... ਅਗਲੀ ਖ਼ਬਰ • ਭੁੱਚੋ ਮੰਡੀ ਦੇ ਸਾਰੇ ਹੀ ਵਾਰਡਾਂ ਵਿਚ ਹੋਈ 'ਵੋਟਰਾਂ' ਦੀ ਖ਼ਰੀਦ-ਓ-ਫਰੋਖ਼ਤ • ਪੂਰੇ 10 ਦਿਨ ਪਿਆਕੜਾਂ ਦੀ 'ਸੂਈ' ਰਹ...
Ad Position 24