08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

• ਸੱਤਾ ਦੇ ਸੁੱਖ ਦੇ ਆਦੀ ਬਠਿੰਡਾ ਦੇ ਲੀਡਰਾਂ ਨੇ ਲੰਘੇ ਦਹਾਕੇ 'ਚ ਅਨੇਕਾਂ ਪਾਰਟੀਆਂ ਬਦਲੀਆਂ • ਲੀਡਰਾਂ ਵਲੋਂ ਵਾਰ-ਵਾਰ ਪਾਰਟੀਆਂ ਬਦਲਣ ਕਾਰਨ ਬਠਿੰਡਾ ਦੇ ਵੋਟਰਾਂ ਦਾ ਵਿਸ਼ਵਾਸ ਟੁੱਟਿਆ <br/> ਬਠਿੰਡਾ 'ਚ ਦਲ ਬਦਲੂ ਲੀਡਰਸ਼ਿਪ ਦਾ ਬੋਲਬਾਲਾ ਭਾਰੂ

Ad Position 21
No active advertisement
ਅਜੀਤ ਡੈਸਕ 27-05-2026
ਬਠਿੰਡਾ, 26 ਮਈ (ਵੀਰਪਾਲ ਸਿੰਘ)- ਬਠਿੰਡਾ ਨਗਰ ਨਿਗਮ ਚੋਣਾਂ 'ਚ ਦਲ ਬਦਲੂਆਂ ਦੀਆਂ ਮੌਜਾਂ ਰਹੀਆਂ ਹਨ | ਵੱਖ-ਵੱਖ ਪਾਰਟੀਆਂ ਦੇ ਪ੍ਰਮੁੱਖ ਸਿਆਸੀ ਲੀਡਰਾਂ ਵਲੋਂ ਚੌਧਰ ਦੀ ਭੁੱਖ ਕਾਰਨ ਕਈ-ਕਈ ਪਾਰਟੀਆਂ ਬਦਲੀਆਂ ਜਾ ਚੁੱਕੀਆਂ ਹਨ | ਨਗਰ ਕੌਂਸਲ ਬਣਨ ਲਈ ਚੋਣ ਮੈਦਾਨ ਵਿਚ ਉੱਤਰੇ ਕਈ ਚਿਹਰੇ ਅਲੱਗ-ਅਲੱਗ ਪਾਰਟੀਆਂ ਦੀ ਸੱਤਾ ਦਾ ਅਨੰਦ ਭੋਗਣ ਦੇ ਬਾਅਦ ਮੌਜੂਦਾ ਸੱਤਾਧਾਰੀ ਪਾਰਟੀ ਦੀਆਂ ਟਿਕਟਾਂ 'ਤੇ ਚੋਣ ਲੜ ਰਹੇ ਹਨ | ਸੱਤਾ ਦੀ ਤਾਕਤ ਰਾਹੀਂ ਨਗਰ ਨਿਗਮ ਬਠਿੰਡਾ ਦੀਆਂ ਪੌੜੀਆਂ ਚੜ੍ਹਨ ਲਈ ਤਰਲੋ-ਮੱਛੀ ਹੋ ਰਹੇ ਹਨ | ਜਦ ਦਲ ਬਦਲੂ ਵੱਖ-ਵੱਖ ਪਾਰਟੀਆਂ ਵਿਚ ਸ਼ਾਮਿਲ ਹੋਣ ਵਾਲੇ ਨਗਰ ਕੌਂਸਲ ਚੋਣਾਂ ਦੇ ਉਮੀਦਵਾਰਾਂ ਨਾਲ ਚਰਚਾ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਠਿੰਡਾ ਵਿਚ ਦਲ-ਬਦਲੂਆਂ ਦੀ ਰੀਤ ਲੰਬੇ ਸਮੇਂ ਤੋਂ ਭਾਰੂ ਚੱਲ ਰਹੀ ਹੈ | ਬਾਦਲ ਪਰਿਵਾਰ ਮੈਂਬਰ ਮਨਪ੍ਰੀਤ ਸਿੰਘ ਬਾਦਲ ਵਲੋਂ ਲੰਘੇ ਦਹਾਕੇ ਵਿਚ ਚਾਰ ਪਾਰਟੀਆਂ ਬਦਲ ਚੁੱਕਿਆ ਹੈ | ਇਸੇ ਤਰ੍ਹਾਂ ਸ਼ੋ੍ਰਮਣੀ ਅਕਾਲੀ ਦਲ ਵਫ਼ਾਦਾਰ ਸਿਪਾਹੀ ਰਹੇ ਸਰੂਪ ਚੰਦ ਸਿੰਗਲਾ ਵੀ ਸ਼ੋ੍ਰਮਣੀ ਅਕਾਲੀ ਦਲ ਨਾਰਾਜ਼ ਹੋ ਕੇ ਭਾਜਪਾ ਵਿਚ ਸ਼ਾਮਿਲ ਹੋ ਚੁੱਕੇ ਹਨ | ਬਠਿੰਡਾ ਸ਼ਹਿਰੀ ਤੋਂ ਸੱਤਾਧਾਰੀ ਪਾਰਟੀ ਦਾ ਵਿਧਾਇਕ ਵੀ ਜਗਰੂਪ ਸਿੰਘ ਗਿੱਲ ਵੀ ਪਹਿਲਾਂ ਕਾਂਗਰਸੀ ਪਾਰਟੀ ਦਾ ਆਗੂ ਰਹਿ ਚੁੱਕਾ ਹੈ, ਬਠਿੰਡਾ ਦਿਹਾਤੀ ਦਾ ਮੌਜੂਦਾ ਵਿਧਾਇਕ ਅਮਿਤ ਰਤਨ ਵੀ ਪਹਿਲਾਂ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਵਿਚ ਰਹਿ ਚੁੱਕੇ ਹਨ | ਇਸੇ ਤਰ੍ਹਾਂ ਬਠਿੰਡਾ ਦਿਹਾਤੀ ਤੋਂ ਆਪ ਵਲੋਂ ਵਿਧਾਇਕ ਬਣੀ ਰੁਪਿੰਦਰ ਕੌਰ ਰੂਬੀ ਵੀ ਹੁਣ ਕਾਂਗਰਸ ਪਾਰਟੀ ਵਲੋਂ ਮਲੋਟ ਤੋਂ ਚੋਣ ਲੜ ਚੁੱਕੀ ਹੈ | ਇਸੇ ਤਰ੍ਹਾਂ ਬਠਿੰਡਾ ਦਿਹਾਤੀ ਤੋਂ ਅਕਾਲੀ ਦਲ ਵਲੋਂ ਵਿਧਾਇਕ ਰਹਿ ਚੁੱਕੇ ਦਰਸ਼ਨ ਸਿੰਘ ਕੋਟਫੱਤਾ ਵੀ ਅਕਾਲੀ ਦਲ ਪਾਰਟੀ ਛੱਡ ਚੁੱਕੇ ਹਨ | ਅਕਾਲੀ ਦਲ ਪਾਰਟੀ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੇ ਸਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਵੀ ਭਾਜਪਾ ਵਿਚ ਚਲੇ ਗਏ ਹਨ | ਇਸ ਤੋਂ ਇਲਾਵਾ ਮਾਲਵੇ ਦੇ ਕਾਂਗਰਸੀ ਆਗੂ ਗੁਰਪ੍ਰੀਤ ਕਾਂਗੜ ਵੀ ਕਿਸੇ ਵੇਲੇ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਰਹੇ | ਮਾਲਵੇ ਦੇ ਉੱਘੇ ਲੀਡਰ ਜੀਤ ਮਹਿੰਦਰ ਸਿੰਘ ਸਿੱਧੂ ਅਤੇ ਹਰਮੰਦਰ ਸਿੰਘ ਜੱਸੀ ਵੀ ਇਨ੍ਹਾਂ ਲੀਡਰਾਂ ਵਿਚ ਸ਼ਾਮਿਲ ਹਨ | ਇਸ ਦੇ ਨਾਲ ਬਠਿੰਡਾ ਦਿਹਾਤੀ ਤੋਂ ਅਕਾਲੀ ਦਲ ਦੀ ਚੋਣ ਲੜਨ ਵਾਲੇ ਪ੍ਰਕਾਸ਼ ਸਿੰਘ ਭੱਟੀ ਵੀ ਹੁਣ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਚੁੱਕੇ ਹਨ | ਮਾਲਵੇ ਦੀ ਸਿਆਸਤ ਦੇ ਮੁੱਖ ਬਿੰਦੂ ਰਹੇ ਬਠਿੰਡਾ ਦੇ ਲੀਡਰਾਂ ਵਲੋਂ ਵਾਰ-ਵਾਰ ਪਾਰਟੀ ਬਦਲ ਕੇ ਬਠਿੰਡਾ ਦੇ ਵੋਟਰਾਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ ਗਿਆ | ਬਠਿੰਡਾ 'ਚ ਦਲ-ਬਦਲੂਆਂ ਦੀ ਲੀਡਰਸ਼ਿਪ ਮੁੱਖ ਕੇਂਦਰ ਬਿੰਦੂ ਬਠਿੰਡਾ ਦੇ ਵੋਟਰਾਂ ਦਾ ਵਿਸ਼ਵਾਸ ਗੁਆ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਬਠਿੰਡਾ 'ਚ ਦਲ ਬਦਲੂ ਲੀਡਰਸ਼ਿਪ ਦਾ ਬੋਲਬਾਲਾ ਭਾਰੂ ਅਗਲੀ ਖ਼ਬਰ 2000 ਤੋਂ 40 ਹਜ਼ਾਰ ਵਿਚ ਵਿਕਿਆ ਸਥਾਨਕ ਸਰਕਾਰਾਂ ਦਾ 'ਲੋਕਤੰਤਰ' <br/>
Ad Position 24