08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨਥਾਣਾ 'ਚ ਨਗਰ ਪੰਚਾਇਤ ਦੀਆਂ ਵੋਟਾਂ ਪੂਰੇ ਅਮਨ ਨਾਲ ਸਮਾਪਤ <br/>

Ad Position 21
No active advertisement
ਅਜੀਤ ਡੈਸਕ 27-05-2026
ਨਥਾਣਾ, 26 ਮਈ (ਗੁਰਦਰਸ਼ਨ ਲੁੱਧੜ): ਨਗਰ ਨਥਾਣਾ ਵਿਖੇ ਨਗਰ ਪੰਚਾਇਤ ਦੀ ਚੋਣ ਲਈ ਵੋਟਾਂ ਪੈਣ ਦਾ ਕੰਮ ਪੂਰੇ ਅਮਨ ਸ਼ਾਂਤੀ ਨਾਲ ਸਮਾਪਤ ਹੋਇਆ | ਨਗਰ ਨਥਾਣਾ ਦੇ ਕੁੱਲ 11 ਵਾਰਡਾਂ ਵਿਚੋਂ 11 ਨੰਬਰ ਵਾਰਡ ਵਿਚ ਬਿਨਾਂ ਮੁਕਾਬਲਾ ਸਰਬਸੰਮਤੀ ਨਾਲ ਚੋਣ ਹੋ ਗਈ ਸੀ, ਬਾਕੀ ਸਾਰੇ ਵਾਰਡਾਂ ਵਿਚ ਅੱਜ ਵੋਟਾਂ ਪੈਣ ਦਾ ਅਮਲ ਮੁਕੰਮਲ ਹੋਇਆ ਹੈ | ਨਗਰ ਨਥਾਣਾ ਦੇ ਵੋਟਰਾਂ ਨੇ ਆਪਣੇ ਨਗਰ 'ਚ ਪੰਚਾਇਤ ਦੀ ਚੋਣ ਲਈ ਵੋਟਾਂ ਪਾਉਣ ਵਾਸਤੇ ਪੂਰੀ ਤਰ੍ਹਾਂ ਰੁਚੀ ਵਿਖਾਈ | ਵੋਟਾਂ ਪੈਣ ਦਾ ਕੰਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਰੀ ਰਿਹਾ | ਵਾਰਡ ਨੰਬਰ-1 ਵਿਚ 81 ਫ਼ੀਸਦੀ, ਵਾਰਡ ਨੰਬਰ-2 ਵਿਚ ਸਭ ਤੋਂ ਵੱਧ 87 ਫ਼ੀਸਦੀ, ਵਾਰਡ ਨੰਬਰ-3 ਵਿਚ 77 ਫ਼ੀਸਦੀ, ਵਾਰਡ ਨੰਬਰ-4 ਵਿਚ 86 ਫ਼ੀਸਦੀ, ਵਾਰਡ ਨੰਬਰ-5 ਵਿੱਚ 75 ਫ਼ੀਸਦੀ,ਵਾਰਡ 6 ਵਿੱਚ 80 ਫ਼ੀਸਦੀ, ਵਾਰਡ 7 ਵਿੱਚ 78 ਫ਼ੀਸਦੀ,ਵਾਰਡ 8 ਵਿੱਚ ਸਭ ਤੋਂ ਘੱਟ 73 ਫ਼ੀਸਦੀ, ਵਾਰਡ ਨੰਬਰ-9 ਵਿਚ 81 ਫ਼ੀਸਦੀ ਅਤੇ ਵਾਰਡ ਨੰਬਰ- 10 ਵਿਚ 78 ਫ਼ੀਸਦੀ ਵੋਟ ਪੋਲ ਹੋਈਆਂ |

Ad Position 22
No active advertisement
ਪਿਛਲੀ ਖ਼ਬਰ ਭਿਆਨਕ ਗਰਮੀ ਦੌਰਾਨ ਨਗਰ ਕੌਂਸਲ ਚੋਣਾਂ ਵਿਚ ਲਗਭਗ 65 ਫ਼ੀਸਦੀ ਵੋਟਰਾਂ ਨੇ ਵੋਟ ਪਾਈ, 29 ਮਈ ਨੂੰ ਐਲਾਨੇ ਜਾਣਗੇ ਨਤੀਜੇ... ਅਗਲੀ ਖ਼ਬਰ ਬਠਿੰਡਾ 'ਚ ਦਲ ਬਦਲੂ ਲੀਡਰਸ਼ਿਪ ਦਾ ਬੋਲਬਾਲਾ ਭਾਰੂ
Ad Position 24