ਰਾਮਾਂ ਮੰਡੀ, 26 ਮਈ (ਤਰਸੇਮ ਸਿੰਗਲਾ)- ਸ਼ਹਿਰ ਦੇ 13 ਵਾਰਡਾਂ ਵਿਚ ਅੱਜ ਹੋਈਆਂ ਨਗਰ ਕੌਂਸਲ ਚੋਣਾਂ ਵਿਚ ਸ਼ਾਮ 5 ਵਜੇ ਤੱਕ ਲਗਭਗ 65 ਫ਼ੀਸਦੀ ਵੋਟਰਾਂ ਨੇ ਵੋਟ ਪਾਈ¢ ਤੇਜ਼ ਗਰਮੀ ਦੇ ਬਾਵਜੂਦ, ਵੋਟਰਾਂ ਵਿਚ ਭਾਰੀ ਉਤਸ਼ਾਹ ਸੀ¢ ਗਰਮੀ ਦੇ ਕਾਰਨ ਲੋਕਾਂ ਨੇ ਸਵੇਰੇ 8 ਵਜੇ ਤੋਂ ਪਹਿਲਾਂ ਹੀ ਪੋਲਿੰਗ ਬੂਥਾਂ 'ਤੇ ਪਹੁੰਚਣਾ ਸ਼ੁਰੂ ਕਰ ਦਿੱਤਾ¢ ਸਵੇਰੇ 10 ਵਜੇ ਤੱਕ, ਲਗਭਗ 25 ਫ਼ੀਸਦੀ ਵੋਟ ਪੋਲ ਹੋ ਗਈ ਸੀ¢ ਦਿਨ ਚੜ੍ਹਦੇ ਹੀ ਗਰਮੀ ਵਧਣ ਕਾਰਨ ਵੋਟਾਂ ਪੈਣ ਦੀ ਚਾਲ ਕੁਝ ਹੌਲੀ ਹੋ ਗਈ, ਪਰ ਵੱਡੀ ਗਿਣਤੀ ਵਿਚ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ¢ ਵੱਖ-ਵੱਖ ਪੋਲਿੰਗ ਬੂਥਾਂ 'ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ, ਸੱਤਾਧਾਰੀ ਪਾਰਟੀ ਨੇ ਵੋਟਿੰਗ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ¢ ਇਸ ਦÏਰਾਨ, ਕਾਂਗਰਸੀ ਆਗੂਆਂ ਨੇ ਚੋਣ ਕਮਿਸ਼ਨ ਦੇ ਪੇਪਰ ਬੈਲਟ ਦੀ ਵਰਤੋਂ ਕਰਕੇ ਚੋਣਾਂ ਕਰਵਾਉਣ ਦੇ ਫ਼ੈਸਲੇ 'ਤੇ ਸਵਾਲ ਉਠਾਏ, ਜਿਸ ਨਾਲ ਧਾਂਦਲੀ ਦਾ ਡਰ ਪੈਦਾ ਹੋਇਆ¢ ਕਾਂਗਰਸੀ ਆਗੂਆਂ ਦਾ ਦੋਸ਼ ਹੈ ਕਿ ਬੈਲਟ ਪੇਪਰ ਪ੍ਰਣਾਲੀ ਦੀ ਪਾਰਦਰਸ਼ਤਾ 'ਤੇ ਸ਼ੱਕ ਹੈ¢ ਹੁਣ, ਸਾਰੇ ਉਮੀਦਵਾਰ ਅਤੇ ਸਮਰਥਕ 29 ਮਈ ਨੂੰ ਹੋਣ ਵਾਲੇ ਚੋਣ ਨਤੀਜਿਆਂ ਦੇ ਇੰਤਜ਼ਾਰ ਵਿਚ ਹਨ¢