ਜਦੋਂ ਜਨਮੇਜਾ ਸਿੰਘ ਸੇਖੋਂ ਅਤੇ ਜੀਤਮਹਿੰਦਰ ਸਿੰਘ ਸਿੱਧੂ ਦਾ ਹੋਇਆ ਸਾਹਮਣਾ <br/>
ਅਜੀਤ ਡੈਸਕ
27-05-2026
ਮੌੜ ਮੰਡੀ, 26 ਮਈ (ਗੁਰਜੀਤ ਸਿੰਘ ਕਮਾਲੂ): ਨਗਰ ਕੌਂਸਲ ਚੋਣਾਂ ਵਿਚ ਭਾਵੇਂ ਕਿ ਆਗੂਆਂ ਅਤੇ ਵਰਕਰਾਂ ਦਾ ਦੂਸਰੀਆਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨਾਲ ਸਾਰਾ ਦਿਨ ਤਲਖ਼ੀ ਭਰਿਆ ਮਾਹੌਲ ਰਿਹਾ, ਪਰ ਉਸ ਸਮੇਂ ਇਸ ਮਾਹੌਲ ਵਿਚ ਕੁਝ ਅਪਣੱਤ ਦੀ ਹਵਾ ਦਾ ਬੁੱਲ੍ਹਾ ਵੀ ਆਇਆ, ਜਦ ਦੋ ਵਿਰੋਧੀ ਆਗੂ ਸ਼ਿਸ਼ਟਾਚਾਰ ਦੇ ਤੌਰ 'ਤੇ ਇਕ ਦੂਸਰੇ ਨੂੰ ਜੱਫੀ ਪਾ ਕੇ ਮਿਲੇ | ਵਾਰਡ ਨੰਬਰ 6 ਵਿਚ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਅਕਾਲੀ ਦਲ ਦੇ ਪੋਲਿੰਗ ਬੂਥ 'ਤੇ ਆਪਣੇ ਵਰਕਰਾਂ ਨਾਲ ਬੈਠੇ ਹੋਏ ਸਨ | ਉਸੇ ਸਮੇਂ ਕਾਂਗਰਸ ਦੇ ਬੂਥ ਉੱਪਰ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦਾ ਵੀ ਆਉਣਾ ਹੋ ਗਿਆ | ਸੇਖੋਂ ਨੂੰ ਸਾਹਮਣੇ ਬੂਥ 'ਤੇ ਬੈਠੇ ਹੋਏ ਦੇਖ ਜੇ ਜੀਤਮਹਿੰਦਰ ਸਿੰਘ ਸਿੱਧੂ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ | ਜਿਸ 'ਤੇ ਸਾਬਕਾ ਮੰਤਰੀ ਸੇਖੋਂ ਨੇ ਵੀ ਜੀਤਮਹਿੰਦਰ ਸਿੰਘ ਸਿੱਧੂ ਨੂੰ ਜੱਫੀ ਵਿਚ ਲੈ ਲਿਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ |