24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਭੇਦ ਭਰੇ ਹਾਲਾਤਾਂ ‘ਚ ਨੌਜਵਾਨ ਦੀ ਲਾਸ਼ ਮਿਲੀ

Ad Position 21
No active advertisement
ਹਲਕਾ ਇੰਚਾਰਜ ਵਜੋਂ ਕੰਮਕਾਜ ਸ਼ੁਰੂ ਕਰਨ ਮੌਕੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ | (ਸੱਜੇ) ਡਾ. ਚੱਬੇਵਾਲ ਦਾ ਫਗਵਾੜਾ ਪੁੱਜਣ ਮੌਕੇ ਸਵਾਗਤ ਕਰਦੇ ਹੋਏ ਵਰਕਰ | ਤਸਵੀਰ. ਚਾਨਾ <br/> 28-05-2026
ਭਾਈਰੂਪਾ, 27 ਮਈ (ਵਰਿੰਦਰ ਲੱਕੀ)- ਅੱਜ ਸਵੇਰ ਮੌਕੇ ਕਸਬਾ ਭਾਈਰੂਪਾ ਵਿਖੇ ਉਸ ਵਕਤ ਸਨਸਨੀ ਫੈਲ ਗਈ, ਜਦੋਂ ਕਸਬੇ ਦੀ ਪੁਰਾਣੀ ਪੁਲਿਸ ਚੌਕੀ ‘ਚ ਬਣਾਏ ਗਏ ਜਨਤਕ ਬਾਥਰੂਮ ‘ਚ ਇਕ ਨੌਜਵਾਨ ਦੀ ਭੇਦ ਭਰੇ ਹਲਾਤਾਂ ‘ਚ ਲਾਸ਼ ਮਿਲੀ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰ ਮੌਕੇ ਜਦੋਂ ਇਕ ਵਿਅਕਤੀ ਇਨ੍ਹਾਂ ਜਨਤਕ ਬਾਥਰੂਮ ਵੱਲ ਗਿਆ ਤਾਂ ਉਸ ਨੇ ਵੇਖਿਆ ਕਿ ਬਾਥਰੂਮ ਦੀ ਕੁੰਡੀ ਅੰਦਰੋਂ ਲੱਗੀ ਹੋਈ ਹੈ ਤੇ ਕੁਝ ਖੂਨ ਦਰਵਾਜੇ ਤੋਂ ਬਾਹਰ ਵਿਖਾਈ ਦੇ ਰਿਹਾ ਸੀ, ਸ਼ੱਕ ਦੇ ਅਧਾਰ ‘ਤੇ ਉਨ੍ਹਾਂ ਦਰਵਾਜ਼ੇ ਦੇ ਰੌਸ਼ਨਦਾਨ ਨੂੰ ਤੋੜ ਕੇ ਕੁੰਡੀ ਖੋਲ੍ਹੀ ਤਾਂ ਵੇਖਿਆ ਕਿ ਬਾਥਰੂਮ ਵਿਚ ਇਕ ਨੌਜਵਾਨ ਦੀ ਲਾਸ਼ ਪਈ ਹੈ, ਜਿਸ ‘ਚੋਂ ਕਿ ਕਾਫੀ ਬਦਬੂ ਆ ਰਹੀ ਸੀ। ਲਾਸ਼ ਨੂੰ ਵੇਖ ਕੇ ਇੰਝ ਜਾਪਦਾ ਸੀ ਜਿਵੇਂ ਉਕਤ ਵਿਅਕਤੀ ਕਈ ਦਿਨਾਂ ਤੋਂ ਇੱਥੇ ਬੰਦ ਸੀ। ਪਤਾ ਲੱਗਣ ‘ਤੇ ਵੱਡੀ ਗਿਣਤੀ ‘ਚ ਨਗਰ ਨਿਵਾਸੀ ਘਟਨਾ ਸਥਾਨ ‘ਤੇ ਇਕੱਤਰ ਹੋ ਗਏ ਤੇ ਥਾਣਾ ਫੂਲ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਥਾਣਾ ਫੂਲ ਪੁਲਿਸ ਪਹੁੰਚੀ ਤੇ ਉਨ੍ਹਾਂ ਸਮਾਜ ਸੇਵੀ ਸੰਸਥਾ ਦੀ ਮੱਦਦ ਨਾਲ ਲਾਸ਼ ਨੂੰ ਬਾਥਰੂਮ ‘ਚੋਂ ਬਾਹਰ ਕਢਵਾਇਆ ਤੇ ਐਂਬੂਲੈਂਸ ਰਾਹੀਂ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਰਾਮਪੁਰਾ ਵਿਖੇ ਭੇਜਿਆ। ਥਾਣਾ ਫੂਲ ਦੇ ਐਸ.ਐਚ.� ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ (27) ਵਜੋਂ ਹੋਈ ਹੈ ਜੋ ਕਿ ਭਾਈਰੂਪਾ ਦਾ ਰਹਿਣ ਵਾਲਾ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਇਸ ਮਾਮਲੇ ‘ਚ ਕੋਈ ਵੀ ਪੁਲਿਸ ਕਾਰਵਾਈ ਕਰਵਾਉਣ ਤੋਂ ਇਨਕਾਰ ਕੀਤਾ ਹੈ ਜਿਸ ਦੇ ਚੱਲਦਿਆਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਤੁੰਗਵਾਲੀ ਵਿਖੇ ਪੰਚਾਇਤ ਵਲੋਂ ਗਲੀਆਂ ਨਾਲੀਆਂ ਬਣਾਉਣ ਦਾ ਕੰਮ ਸ਼ੁਰੂ ਅਗਲੀ ਖ਼ਬਰ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
Ad Position 24