24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਤੁੰਗਵਾਲੀ ਵਿਖੇ ਪੰਚਾਇਤ ਵਲੋਂ ਗਲੀਆਂ ਨਾਲੀਆਂ ਬਣਾਉਣ ਦਾ ਕੰਮ ਸ਼ੁਰੂ

Ad Position 21
No active advertisement
ਹਲਕਾ ਇੰਚਾਰਜ ਵਜੋਂ ਕੰਮਕਾਜ ਸ਼ੁਰੂ ਕਰਨ ਮੌਕੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ | (ਸੱਜੇ) ਡਾ. ਚੱਬੇਵਾਲ ਦਾ ਫਗਵਾੜਾ ਪੁੱਜਣ ਮੌਕੇ ਸਵਾਗਤ ਕਰਦੇ ਹੋਏ ਵਰਕਰ | ਤਸਵੀਰ. ਚਾਨਾ <br/> 28-05-2026
ਭੁੱਚੋ ਮੰਡੀ, 27 ਮਈ (ਪਰਵਿੰਦਰ ਸਿੰਘ ਜੌੜਾ)-ਤੁੰਗਵਾਲੀ ਵਿਖੇ ਗ੍ਰਾਮ ਪੰਚਾਇਤ ਵਲੋਂ ਸੰਕਰਾਪੁਰੀ ਪੱਤੀ ਵਿਚ ਗਲੀਆਂ ਅਤੇ ਨਾਲੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਸਰਪੰਚ ਜੋਗਿੰਦਰ ਸਿੰਘ ਬਰਾੜ ਨੇ ਦਸਿਆ ਕਿ ਸੰਕਰਾਪੁਰੀ ਪੱਤੀ ਵਿਚ ਗਲੀਆਂ ਅਤੇ ਨਾਲੀਆਂ ਦਾ ਬਹੁਤ ਮਾੜਾ ਹਾਲ ਸੀ ਤੇ ਨਾਲੀਆਂ ਦਾ ਗੰਦਾ ਪਾਣੀ ਗਲੀਆਂ ਵਿਚ ਖੜਾ ਰਹਿੰਦਾ ਸੀ, ਕਾਰਨ ਬਦਬੂ ਮਾਰਦੀ ਰਹਿੰਦੀ ਸੀ। ਲੋਕਾਂ ਦੀ ਪੇ੍ਰਸ਼ਾਨੀ ਨੂੰ ਦੇਖਦੇ ਹੋਏ ਸੰਕਰਾਪੁਰੀ ਪੱਤੀ ਦੀਆਂ ਗਲੀਆਂ ਅਤੇ ਨਾਲੀਆਂ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਪੰਚਾਇਤ ਦਾ ਸੁਪਨਾ ਹੈ ਕਿ ਸਾਡਾ ਪਿੰਡ ਤੁੰਗਵਾਲੀ ਪੰਜਾਬ ‘ਚੋ ਸਭ ਤੋਂ ਸੋਹਣਾ ਪਿੰਡ ਹੋਵੇ। ਸੰਕਰਾਪੁਰੀ ਪੱਤੀ ਦੇ ਲੋਕਾਂ ਨੇ ਸਰਪੰਚ ਜੋਗਿੰਦਰ ਸਿੰਘ ਬਰਾੜ ਦਾ ਧੰਨਵਾਦ ਕੀਤਾ। ਇਸ ਮੌਕੇ ਸਤਨਾਮ ਸਿੰਘ, ਪਰਮਿੰਦਰ ਸਿੰਘ ਵਾਲੀਆ, ਪਰਮਜੀਤ ਸਿੰਘ, ਜਲੰਧਰ ਸਿੰਘ, ਸੁਖਪਾਲ ਸਿੰਘ, ਜਗਸੀਰ ਸਿੰਘ, ਸੁਰਜੀਤ ਸਿੰਘ, ਬਿੰਦਰ ਸਿੰਘ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਾਮਲਾ ਵੋਟ ਪੇਟੀਆਂ ਨੂੰ ਲੈ ਕੇ ਹੋਈ ਹੁੱਲੜਬਾਜ਼ੀ ਦਾ- ਨਥਾਣਾ ਪੁਲਿਸ ਵਲੋਂ ਕਾਂਗਰਸੀ ਤੇ ਅਕਾਲੀ ਉਮੀਦਵਾਰਾਂ ਸਮੇਤ 200/2... ਅਗਲੀ ਖ਼ਬਰ ਭੇਦ ਭਰੇ ਹਾਲਾਤਾਂ ‘ਚ ਨੌਜਵਾਨ ਦੀ ਲਾਸ਼ ਮਿਲੀ
Ad Position 24