24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਮਾਮਲਾ ਵੋਟ ਪੇਟੀਆਂ ਨੂੰ ਲੈ ਕੇ ਹੋਈ ਹੁੱਲੜਬਾਜ਼ੀ ਦਾ- ਨਥਾਣਾ ਪੁਲਿਸ ਵਲੋਂ ਕਾਂਗਰਸੀ ਤੇ ਅਕਾਲੀ ਉਮੀਦਵਾਰਾਂ ਸਮੇਤ 200/250 ਅਣਪਛਾਤਿਆਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 28-05-2026
ਭੁੱਚੋ ਮੰਡੀ, 27 ਮਈ (ਪਰਵਿੰਦਰ ਸਿੰਘ ਜੌੜਾ)-ਬੀਤੀ ਰਾਤ ਵੋਟ ਪੇਟੀਆਂ ਨੂੰ ਲੈ ਕੇ ਇੱਥੋਂ ਦੇ ਸ਼ਿਵਾਲਿਕ ਪਬਲਿਕ ਸਕੂਲ ਅੱਗੇ ਹੋਈ ਹੁੱਲੜਬਾਜ਼ੀ ਦੇ ਮਾਮਲੇ ਵਿਚ ਪੁਲਿਸ ਥਾਣਾ ਨਥਾਣਾ ਵਿਖੇ ਕਾਂਗਰਸੀ ਅਤੇ ਅਕਾਲੀ ਉਮੀਦਵਾਰਾਂ ਸਮੇਤ 200/250 ਅਣਪਛਾਤਿਆਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਆਉਂਦੇ ਦਿਨਾਂ ਵਿਚ ਹਲਕੇ ਦੀ ਸਿਆਸਤ ਭਖਣ ਦੀ ਸੰਭਾਵਨਾ ਬਣ ਗਈ ਹੈ। ਦੱਸ ਦਈਏ ਕਿ ਬੀਤੇ ਕੱਲ੍ਹ ਭੁੱਚੋ ਮੰਡੀ ਦੇ 13 ਵਾਰਡਾਂ ਵਿਚ ਵੋਟਾਂ ਪੈਣ ਦਾ ਅਮਲ ਤਣਾਅ ਭਰਿਆ ਮਾਹੌਲ ਹੋਣ ਦੇ ਬਾਵਜੂਦ ਸ਼ਾਂਤੀ ਪੂਰਵਕ ਸੰਪੂਰਨ ਹੋ ਗਿਆ ਸੀ। ਮਾਹੌਲ ਉਸ ਵਕਤ ਭਖਿਆ, ਜਦੋਂ ਇਕ ਨਿੱਜੀ ਕੰਪਨੀ ਦੀ ਬੱਸ ਅਤੇ ਇਕ ਕਾਰ ਸਥਾਨਕ ਸ਼ਿਵਾਲਿਕ ਪਬਲਿਕ ਸਕੂਲ ਜਿੱਥੇ ਕਿ ਵਾਰਡ ਨੰਬਰ 2 ਦੀਆਂ ਵੋਟਾਂ ਪਈਆਂ ਸਨ, ਅੱਗੇ ਪਹੁੰਚੀ ਤਾਂ ਉਸ ਵਿਚ ਪਈ ਵੋਟਾਂ ਵਾਲੀ ਪੇਟੀ ਵੇਖ ਕੇ ਲੋਕਾਂ ਵਿਚ ਰੋਹ ਜਾਗ ਪਿਆ। ਰੌਲਾ ਪੈਣ ‘ਤੇ ਵੱਡੀ ਗਿਣਤੀ ਵਿਚ ਲੋਕ ਇਕੱਤਰ ਹੋ ਗਏ ਅਤੇ ਦੋਸ਼ ਲਾਉਣ ਲੱਗੇ ਕਿ ਉਕਤ ਵੋਟ ਪੇਟੀ ਸੱਤਾਧਾਰੀ ਧਿਰ ਨੂੰ ਲਾਭ ਪਹੁੰਚਾਉਣ ਲਈ ਵਾਰਡ ਨੰਬਰ 2 ਵਿਚ ਪਈਆਂ ਵੋਟਾਂ ਵਾਲੀ ਪੇਟੀ ਨਾਲ ਬਦਲਣ ਲਈ ਲਿਆਂਦੀ ਗਈ ਹੈ। ਹਿੰਸਕ ਹੋਏ ਲੋਕਾਂ ਨੇ ਉਕਤ ਬੱਸ ਅਤੇ ਕਾਰ ਨੂੰ ਕਾਫੀ ਨੁਕਸਾਨ ਪਹੁੰਚਾਇਆ ਅਤੇ ਚੋਣ ਅਮਲੇ ਦੇ ਮੁਲਾਜ਼ਮਾਂ ਨਾਲ ਧੱਕਾਮੁੱਕੀ ਕੀਤੀ। ਲੋਕਾਂ ਨੇ ਪੰਜਾਬ ਸਰਕਾਰ ਅਤੇ ਸੱਤਾਧਾਰੀ ਧਿਰ ਦੇ ਵਿਧਾਇਕ ਖ਼ਿਲਾਫ਼ ਵੀ ਜੰਮ ਕੇ ਭੜਾਸ ਕੱਢੀ। ਅੱਜ 27 ਮਈ ਨੂੰ ਨਥਾਣਾ ਪੁਲਿਸ ਵਲੋਂ ਪੀ. ਆਰ. �. ਅਤੁਲ ਸੇਠੀ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਬਿਆਨਾਂ ਦੇ ਅਧਾਰ ‘ਤੇ 5 ਵਿਅਕਤੀਆਂ ਬੰਟੂ ਕੁਮਾਰ ਉਮੀਦਵਾਰ ਅਕਾਲੀ ਦਲ, ਕਾਜੀ ਉਮੀਦਵਾਰ ਕਾਂਗਰਸ ਪਾਰਟੀ, ਵਿਜੇ, ਦੀਪਕ, ਸ਼ੰਟੀ ਅਤੇ ਅਤੇ 200/250 ਅਣਪਛਾਤਿਆਂ ਖ਼ਿਲਾਫ਼ ਮਾਰ ਦੇਣ ਦੀ ਨੀਯਤ ਨਾਲ ਹਮਲਾ ਕਰਨ, ਬੈਲਟ ਪੇਪਰ ਖੋਹਣ ਦੀ ਕੋਸ਼ਿਸ਼ ਕਰਨ, ਲੋਕ ਪ੍ਰਤੀਨਿਧਤਾ ਐਕਟ-1951 ਅਤੇ ਹੋਰਨਾਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਬਿਆਨ ਕਰਤਾ ਅਤੁਲ ਸੇਠੀ ਦਾ ਕਹਿਣਾ ਸੀ ਕਿ ਹਜ਼ੂਮ ਨੇ ਉਦੋਂ ਹਮਲਾ ਕੀਤਾ, ਜਦੋਂ ਉਹ ਕਿਸੇ ਹੋਰ ਵਾਰਡ ਦੇ ਪੋਲਿੰਗ ਬੂਥ ਤੋਂ ਵੋਟ ਪੇਟੀ ਲੈ ਕੇ ਵਾਰਡ ਨੰਬਰ 2 ਦੇ ਚੋਣ ਅਮਲੇ ਨੂੰ ਨਾਲ ਲਿਜਾਉਣ ਲਈ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਦੂਜੇ ਪਾਸੇ ਪੁਲਿਸ ਦੀ ਇਸ ਕਾਰਵਾਈ ਨਾਲ ਵਿਰੋਧੀ ਧਿਰਾਂ ਵਿਚ ਰੋਹ ਭਖ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜ਼ਿਲ੍ਹਾ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਜਗਸੀਰ ਸਿੰਘ ਕਲਿਆਣ ਨੇ ‘ਅਜੀਤ’ ਨਾਲ ਗੱਲ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਕਾਨੂੰਨੀ ਰਾਇ ਲੈ ਕੇ ਇਸ ਮਾਮਲੇ ‘ਤੇ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਅਕਾਲੀ ਵਰਕਰ ਦੀ ਗ੍ਰਿਫ਼ਤਾਰੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਸੱਤਾਧਾਰੀ ਧਿਰ ਦੀ ਸ਼ਹਿ ‘ਤੇ ਕੀਤਾ ਗਿਆ ਇਹ ਪਰਚਾ ਰੱਦ ਕਰਵਾ ਕੇ ਸਾਹ ਲਿਆ ਜਾਵੇਗਾ। ਕਾਂਗਰਸ ਪਾਰਟੀ ਦੇ ਜ਼ਿਲ੍ਹਾ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦਾ ਕਹਿਣਾ ਸੀ ਕਿ ਸਰਕਾਰ ਸ਼ਰੇਆਮ ਧੱਕੇਸ਼ਾਹੀ ‘ਤੇ ਉੱਤਰ ਆਈ ਹੈ, ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸੀ ਉਮੀਦਵਾਰ ਕਾਜੀ ਘਟਨਾਕ੍ਰਮ ਮੌਕੇ ਮੌਜੂਦ ਹੀ ਨਹੀਂ ਸੀ ਅਤੇ ਉਹ ਇਸ ਸਬੰਧੀ ਭਲਕੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਣਗੇ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬੁੱਢਾ ਜੀ ਗ੍ਰੰਥੀ ਰਾਗੀ ਸਭਾ ਟਰੱਸਟ ਦਾ ਪ੍ਰਧਾਨ ਬਣੇ ਭਾਈ ਰਾਮ ਸਿੰਘ ਅਲੀਕਾਂ ਅਗਲੀ ਖ਼ਬਰ ਤੁੰਗਵਾਲੀ ਵਿਖੇ ਪੰਚਾਇਤ ਵਲੋਂ ਗਲੀਆਂ ਨਾਲੀਆਂ ਬਣਾਉਣ ਦਾ ਕੰਮ ਸ਼ੁਰੂ
Ad Position 24