24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਬਾਬਾ ਬੁੱਢਾ ਜੀ ਗ੍ਰੰਥੀ ਰਾਗੀ ਸਭਾ ਟਰੱਸਟ ਦਾ ਪ੍ਰਧਾਨ ਬਣੇ ਭਾਈ ਰਾਮ ਸਿੰਘ ਅਲੀਕਾਂ

Ad Position 21
No active advertisement
ਅਜੀਤ ਡੈਸਕ 28-05-2026
ਡੱਬਵਾਲੀ, 27 ਮਈ (ਇਕਬਾਲ ਸਿੰਘ ਸ਼ਾਂਤ)-ਬਾਬਾ ਬੁੱਢਾ ਜੀ ਗ੍ਰੰਥੀ ਰਾਗੀ ਸਭਾ ਟਰੱਸਟ ਦਾ ਸਰਬਸੰਮਤੀ ਨਾਲ ਭਾਈ ਰਾਮ ਸਿੰਘ ਅਲੀਕਾਂ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਭਾਈ ਬਿਕਰ ਸਿੰਘ ਅਤੇ ਭਾਈ ਹਰਪ੍ਰੀਤ ਸਿੰਘ ਹੈਪੀ ਨੂੰ ਪ੍ਰਚਾਰਕ ਨਿਯੁਕਤ ਕੀਤਾ ਗਿਆ। ਭਾਈ ਮੰਗਲ ਸਿੰਘ ਪਾਨਾ ਨੂੰ ਸਲਾਹਕਾਰ ਬਣਾਇਆ ਗਿਆ, ਜਦਕਿ ਭਾਈ ਮਨਦੀਪ ਸਿੰਘ ਅਤੇ ਭਾਈ ਵਰਿਆਮ ਸਿੰਘ ਨੂੰ ਮੈਂਬਰ ਚੁਣਿਆ ਗਿਆ। ਚੋਣਾਂ ਸਬੰਧੀ ਮੀਟਿੰਗ ਗੁਰੂਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਸਭਾ ਦੇ ਬਾਨੀ ਗਿਆਨੀ ਗਿਆਨ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੌਕੇ ਹਾਜ਼ਰ ਸਮੂਹ ਮੈਂਬਰਾਂ ਵੱਲੋਂ ਵੱਖ-ਵੱਖ ਮਸਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਭਾ ਦੇ ਸਕੱਤਰ ਭਾਈ ਦਲਜੀਤ ਸਿੰਘ, ਖਜ਼ਾਨਚੀ ਭਾਈ ਬਲਵਿੰਦਰ ਸਿੰਘ, ਭਾਈ ਨਰਪਤ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਬਲਦੇਵ ਸਿੰਘ, ਭਾਈ ਸੂਰਜ ਸਿੰਘ, ਭਾਈ ਲਵਪ੍ਰੀਤ ਸਿੰਘ ਅਤੇ ਭਾਈ ਸਿਕੰਦਰ ਸਿੰਘ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ੀਰਾ ਦੇ ਵਾਧੂ ਬੋਝ ਹੇਠ ਦੱਬਿਆ ਜ਼ੀਰਾ ਦਾ ਰੇਲਵੇ ਰੋਡ ਅਗਲੀ ਖ਼ਬਰ ਮਾਮਲਾ ਵੋਟ ਪੇਟੀਆਂ ਨੂੰ ਲੈ ਕੇ ਹੋਈ ਹੁੱਲੜਬਾਜ਼ੀ ਦਾ- ਨਥਾਣਾ ਪੁਲਿਸ ਵਲੋਂ ਕਾਂਗਰਸੀ ਤੇ ਅਕਾਲੀ ਉਮੀਦਵਾਰਾਂ ਸਮੇਤ 200/2...
Ad Position 24