ਸੁੱਤੇ ਮਜ਼ਦੂਰ 'ਤੇ ਚਾੜਿ੍ਹਆ ਮੋਟਰਸਾਈਕਲ-ਗੰਭੀਰ ਜ਼ਖ਼ਮੀ
ਅਜੀਤ ਡੈਸਕ
03-06-2026
10 ਸਾਲਾਂ ਤੋਂ ਗੇਟ ਦੀ ਉਡੀਕ ਕਰ ਰਹੀ ਮਜ਼ਦੂਰਾਂ ਦੀ ਧਰਮਸ਼ਾਲਾ
ਗੋਨਿਆਣਾ, 2 ਜੂਨ (ਲਛਮਣ ਦਾਸ ਗਰਗ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਕਿਹਾ ਹੈ ਕਿ ਪਿੰਡ ਖਿਆਲੀ ਵਾਲੇ ਮਜ਼ਦੂਰਾਂ ਦੀ ਧਰਮਸ਼ਾਲਾ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ | 10 ਸਾਲ ਪਹਿਲਾਂ ਇਸ ਧਰਮਸ਼ਾਲਾ ਨੂੰ ਢਾਈ ਲੱਖ ਰੁਪਏ ਗ੍ਰਾਂਟ ਆਈ ਸੀ | ਸਾਰੀ ਲੇਬਰ ਮਜ਼ਦੂਰਾਂ ਨੇ ਆਪ ਲਗਾਈ ਸੀ | ਪਹਿਲੇ ਬਣੇ ਕਮਰਿਆਂ ਨੂੰ ਢਾਹ ਕੇ ਹਾਲ ਬਣਾਉਣ ਦੀ ਯੋਜਨਾ ਤਹਿਤ ਇਸ ਧਰਮਸ਼ਾਲਾ ਦਾ ਨਿਰਮਾਣ ਕੀਤਾ ਗਿਆ ਸੀ, ਜੋ ਇਸ ਵਿਚ ਜੋ ਪੁਰਾਣਾ ਸਮਾਨ ਗਾਡਰ ਵੱਤੇ ਇੱਟਾਂ ਸੀ, ਉਹ ਪਿੰਡ ਦੀ ਪੰਚਾਇਤ ਨੇ ਵੇਚ ਦਿੱਤਾ | ਗ੍ਰਾਂਟ ਤੋਂ ਬਿਨਾਂ ਇਕ ਵੀ ਪੈਸਾ ਧਰਮਸ਼ਾਲਾ ਉਪਰ ਖਰਚ ਨਹੀਂ ਕੀਤਾ ਗਿਆ | ਪਿੰਡ ਦੇ ਵਿਕਾਸ ਦਾ ਰੌਲਾ ਪਾਉਣ ਵਾਲਿਆਂ ਨੂੰ ਇਹ ਧਰਮਸ਼ਾਲਾ ਕਦੇ ਨਹੀਂ ਦਿਖਾਈ ਦਿੱਤੀ | 10 ਸਾਲ ਤੋਂ ਇਸ ਧਰਮਸ਼ਾਲਾ ਨੂੰ ਗੇਟ ਨਸੀਬ ਨਹੀਂ ਹੋਇਆ ਅਤੇ ਬਾਕੀ ਹੋਰ ਸਹੂਲਤਾਂ ਦੀ ਤਾਂ ਗੱਲ ਬਹੁਤ ਦੂਰ ਦੀ ਹੈ | ਅੱਜ ਭਾਂਵੇ ਪਿੰਡ ਦੇ ਵਿਕਾਸ ਦੀਆਂ ਟਾਹਰਾਂ ਮਾਰੀਆਂ ਜਾ ਰਹੀਆਂ ਹਨ | ਪਰ ਕਿਸੇ ਨੂੰ ਵੀ ਇਹ ਧਰਮਸ਼ਾਲਾ ਦਿਖਾਈ ਨਹੀਂ ਦੇ ਰਹੀ | ਮਜ਼ਦੂਰ ਆਗੂ ਨੇ ਮੰਗ ਕੀਤੀ ਕਿ ਇਸ ਧਰਮਸ਼ਾਲਾ ਨੂੰ ਗੇਟ ਤੋਂ ਇਲਾਵਾ ਹਰ ਤਰਾਂ ਦੀ ਸਹੂਲਤ ਪ੍ਰਦਾਨ ਕੀਤੀ ਜਾਵੇ |