31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪਿਤਾ ਅਤੇ ਧੀ ਤੋਂ ਬਾਅਦ ਹੁਣ ਮਾਂ ਦੀ ਵੀ ਹੋਈ ਮੌਤ ਅਨਾਥ ਹੋਈ 2 ਸਾਲਾ ਧੀ ਆਦੇਸ਼ ਹਸਪਤਾਲ ਵਿਖੇ ਜ਼ੇਰੇ-ਇਲਾਜ

Ad Position 21
No active advertisement
ਅਜੀਤ ਡੈਸਕ 10-06-2026
ਭੁੱਚੋ ਮੰਡੀ, 9 ਜੂਨ (ਪਰਵਿੰਦਰ ਸਿੰਘ ਜੌੜਾ)-ਚੱਕ ਬਖ਼ਤੂ ਦੇ ਨੌਜਵਾਨ ਕੁਲਵੀਰ ਰਾਮ ਅਤੇ ਉਸ ਦੀ 5 ਸਾਲਾ ਧੀ ਖੁਸ਼ੀ ਦੀ ਮੌਤ ਤੋਂ ਬਾਅਦ ਹੁਣ ਕੁਲਵੀਰ ਰਾਮ ਦੀ ਪਤਨੀ ਵੀਰਪਾਲ ਕੌਰ ਦੀ ਵੀ ਮੌਤ ਹੋ ਗਈ ਹੈ | ਪਹਿਲਾਂ ਤੋਂ ਹੀ ਸੋਗ ਵਿਚ ਡੁੱਬੇ ਚੱਕ ਬਖ਼ਤੂ ਵਿਚ ਹੋਰ ਵੀ ਮਾਤਮ ਛਾ ਗਿਆ ਹੈ | ਇਸ ਅਭਾਗੇ ਪਰਿਵਾਰ ਦੀ ਅਨਾਥ ਹੋਈ 2 ਸਾਲਾ ਬੱਚੀ ਆਦੇਸ਼ ਹਸਪਤਾਲ ਵਿਚ ਜ਼ੇਰੇ-ਇਲਾਜ ਹੈ | ਦੱਸ ਦਈਏ ਕਿ ਬੀਤੇ ਦਿਨੀਂ ਕੁਲਵੀਰ ਰਾਮ ਪੁੱਤਰ ਚਰਨਾ ਰਾਮ ਬਾਜ਼ੀਗਰ ਵਾਸੀ ਚੱਕ ਬਖ਼ਤੂ ਆਪਣੀ ਪਤਨੀ ਵੀਰਪਾਲ ਕੌਰ, 5 ਸਾਲਾ ਧੀ ਖੁਸ਼ੀ ਅਤੇ 2 ਸਾਲ ਛੋਟੀ ਬੱਚੀ ਨਾਲ ਮੋਟਰ ਸਾਈਕਲ 'ਤੇ ਆਪਣੇ ਸਹੁਰੇ ਪਿੰਡ ਜਾ ਰਿਹਾ ਸੀ, ਦੌਰਾਨ ਮਾਨਸਾ ਦੇ ਬੁਢਲਾਡਾ ਨਜ਼ਦੀਕ ਉਸ ਦਾ ਤੇਜ਼ ਰਫ਼ਤਾਰ ਕਾਰ ਨਾਲ ਹਾਦਸਾ ਹੋ ਗਿਆ ਸੀ | ਇਸ ਹਾਦਸੇ ਵਿਚ ਪਰਿਵਾਰ ਦੇ ਚਾਰੇ ਜੀਅ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ | 4 ਜੂਨ ਨੂੰ ਬੇਟੀ ਖੁਸ਼ੀ ਦੀ ਮੌਤ ਹੋ ਗਈ ਸੀ ਅਤੇ ਪਿੰਡ ਵਾਸੀਆਂ ਵਲੋਂ ਉਸ ਦਾ ਸਸਕਾਰ ਕੀਤਾ ਹੀ ਗਿਆ ਸੀ ਕਿ 5 ਜੂਨ ਨੂੰ ਡੀ. ਐਮ. ਸੀ. ਲੁਧਿਆਣਾ ਵਿਖੇ ਕੁਲਵੀਰ ਰਾਮ ਦੀ ਮੌਤ ਹੋਣ ਦੀ ਦੁੱਖਦਾਈ ਸੂਚਨਾ ਵੀ ਪਹੁੰਚ ਗਈ | ਪਿਤਾ ਤੇ ਧੀ ਦੀ ਮੌਤ ਨਾਲ ਪਿੰਡ ਸਦਮੇ 'ਚ ਸੀ | ਅੱਜ 9 ਜੂਨ ਨੂੰ ਡੀ. ਐਮ. ਸੀ. ਲੁਧਿਆਣਾ ਵਿਖੇ ਹੀ ਜ਼ੇਰੇ-ਇਲਾਜ ਕੁਲਵੀਰ ਦੀ ਪਤਨੀ ਵੀਰਪਾਲ ਕੌਰ ਵੀ ਦਮ ਤੋੜ ਗਈ, ਨਾਲ ਪਿੰਡ ਵਿਚ ਮਾਤਮ ਛਾ ਗਿਆ | ਪਰਿਵਾਰ ਦੀ ਮਾਪਿਆਂ ਬਿਨ੍ਹਾਂ ਅਨਾਥ ਹੋਈ 2 ਸਾਲਾ ਬੱਚੀ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸ ਦਾ ਆਦੇਸ਼ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ | ਦੱਸਿਆ ਜਾਂਦਾ ਹੈ ਕਿ ਕੁਲਵੀਰ ਪਹਿਲਾਂ ਬੈਸਟ ਪ੍ਰਾਈਸ ਮਲਟੀਮਾਲ ਵਿਖੇ ਨੌਕਰੀ ਕਰਦਾ ਸੀ ਅਤੇ ਫਿਰ ਉਸ ਨੇ ਭੁੱਚੋ ਮੰਡੀ ਵਿਖੇ ਸੇਵਾ ਕੇਂਦਰ ਖੋਲਿ੍ਹਆ ਸੀ |
Ad Position 22
No active advertisement
ਪਿਛਲੀ ਖ਼ਬਰ ਆਊਟਸੋਰਸ ਕਾਮਿਆਂ ਵਲੋਂ ਬਿਜਲੀ ਬੋਰਡ ਦੀ ਮੈਨੇਜਮੈਂਟ ਖਿਲਾਫ਼ ਧਰਨਾ <br/> ਅਗਲੀ ਖ਼ਬਰ ਕਾਂਗਰਸੀਆਂ ਨੇ ਝਾੜੂ ਤੀਲਾ-ਤੀਲਾ ਕਰਕੇ ਭੁੱਚੋ ਮੰਡੀ ਵਿਖੇ ਪ੍ਰਗਟਾਇਆ ਰੋਸ <br/>
Ad Position 24