31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਝੀਲ 'ਚ ਅਣਪਛਾਤੇ ਵਿਅਕਤੀ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Ad Position 21
No active advertisement
ਅਜੀਤ ਡੈਸਕ 10-06-2026
ਬਠਿੰਡਾ, 9 ਜੂਨ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਥਰਮਲ ਦੀ ਝੀਲ ਨੰਬਰ 1 ਵਿਚ ਇਕ ਵਿਅਕਤੀ ਨੇ ਛਾਲ ਮਾਰ ਦਿੱਤੀ | ਸਹਾਰਾ ਦੇ ਮੁੱਖ ਦਫ਼ਤਰ 'ਤੇ ਇਸ ਬਾਰੇ ਸੂਚਨਾ ਮਿਲਣ ਸਾਰ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ, ਗੁੱਲੀ ਠਾਕੁਰ ਅਤੇ ਰਾਜਿੰਦਰ ਕੁਮਾਰ ਸਹਾਰਾ ਐਂਬੂਲੈਂਸ ਟੀਮ ਨਾਲ ਮੌਕੇ 'ਤੇ ਪਹੁੰਚ ਗਏ | ਸਹਾਰਾ ਟੀਮ ਮੈਂਬਰ ਰਾਜਿੰਦਰ ਕੁਮਾਰ ਅਤੇ ਗੁੱਲੀ ਠਾਕੁਰ ਨੇ ਝੀਲ ਵਿਚ ਛਾਲ ਮਾਰਨ ਵਾਲੇ ਵਿਅਕਤੀ ਨੂੰ ਬਾਹਰ ਕੱਢਿਆ | ਸਹਾਰਾ ਟੀਮ ਦੁਆਰਾ ਵਿਅਕਤੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਮਿ੍ਤਕ ਦੀ ਉਮਰ ਲਗਭਗ 40 ਸਾਲ ਸੀ | ਮਿ੍ਤਕ ਤੋਂ ਕੋਈ ਵੀ ਪਹਿਚਾਣ ਦਸਤਾਵੇਜ਼ ਨਹੀਂ ਮਿਲਿਆ ਪ੍ਰੰਤੂ ਮਿ੍ਤਕ ਦੀ ਜੇਬ ਵਿਚੋਂ ਸਿਰਫ਼ 140 ਰੁਪਏ ਨਕਦ ਮਿਲੇ | ਮਿ੍ਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ | ਸਹਾਰਾ ਟੀਮ ਵਲੋਂ ਅਣਪਛਾਤੇ ਮਿ੍ਤਕ ਦੀ ਪਹਿਚਾਣ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਲੁੱਟ-ਖੋਹ ਕਰਨ ਦੇ ਮਾਮਲੇ 'ਚ 5 ਵਿਅਕਤੀ ਗਿ੍ਫ਼ਤਾਰ ਸੋਨੇ ਦੀ ਚੇਨ ਅਤੇ ਛਾਪ ਬਰਾਮਦ ਅਗਲੀ ਖ਼ਬਰ ਆਊਟਸੋਰਸ ਕਾਮਿਆਂ ਵਲੋਂ ਬਿਜਲੀ ਬੋਰਡ ਦੀ ਮੈਨੇਜਮੈਂਟ ਖਿਲਾਫ਼ ਧਰਨਾ <br/>
Ad Position 24