31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਰਕਾਰੀ ਸਪੋਰਟਸ ਸਕੂਲ ਘੁੱਦਾ ਲਈ ਦਾਖ਼ਲਾ ਟਰਾਇਲ 15 ਜੂਨ ਤੋਂ

Ad Position 21
No active advertisement
ਅਜੀਤ ਡੈਸਕ 10-06-2026
ਬਠਿੰਡਾ, 9 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ): ਸਿੱਖਿਆ ਵਿਭਾਗ ਵਲੋਂ ਸਰਕਾਰੀ ਸਪੋਰਟਸ ਸਕੂਲ ਘੁੱਦਾ ਦੇ ਸੈਸ਼ਨ 2026-27 ਲਈ ਵੱਖ-ਵੱਖ ਖੇਡਾਂ ਦੇ ਦਾਖ਼ਲੇ ਲਈ ਟਰਾਇਲ 15 ਜੂਨ ਤੋਂ 17 ਜੂਨ 2026 ਤੱਕ ਵੱਖ-ਵੱਖ ਸਥਾਨਾਂ 'ਤੇ ਕਰਵਾਏ ਜਾ ਰਹੇ ਹਨ¢ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਵਾਲੀਬਾਲ ਖੇਡ ਲਈ ਅੰਡਰ-14, 17, 19 ਕੁੜੀਆਂ ਅਤੇ ਅੰਡਰ-17 ਮੁੰਡਿਆਂ ਦੇ ਟਰਾਇਲ 15 ਜੂਨ 2026 ਨੂੰ ਬਾਬਾ ਕਾਲਾ ਮਹਿਰ ਸਟੇਡੀਅਮ, ਬਰਨਾਲਾ ਵਿਖੇ ਕਰਵਾਏ ਜਾਣਗੇ¢ ਜਦਕਿ ਅਥਲੈਟਿਕਸ ਲਈ ਅੰਡਰ-14, 17, 19 ਉਮਰ ਵਰਗ ਦੇ ਮੁੰਡਿਆਂ ਅਤੇ ਕੁੜੀਆਂ ਦੇ ਟਰਾਇਲ 15 ਜੂਨ 2026 ਨੂੰ ਗੁਰੂ ਨਾਨਕ ਦੇਵ ਸਟੇਡੀਅਮ, ਲੁਧਿਆਣਾ ਵਿਖੇ ਲਏ ਜਾਣਗੇ¢ ਇਸੇ ਤਰ੍ਹਾਂ ਹਾਕੀ ਖੇਡ ਲਈ ਅੰਡਰ-14, 17, 19 ਕੁੜੀਆਂ ਅਤੇ ਅੰਡਰ-14, 17 ਮੁੰਡਿਆਂ ਦੇ ਟਰਾਇਲ 17 ਜੂਨ 2026 ਨੂੰ ਪੀ.ਏ.ਯੂ. ਗਰਾਊਾਡ, ਲੁਧਿਆਣਾ ਵਿਖੇ ਹੋਣਗੇ¢ ਫੁੱਟਬਾਲ ਖੇਡ ਲਈ ਅੰਡਰ-14, 17 ਕੁੜੀਆਂ ਅਤੇ ਅੰਡਰ-19 ਮੁੰਡਿਆਂ ਦੇ ਟਰਾਇਲ 17 ਜੂਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਦਾਖਾ (ਲੁਧਿਆਣਾ) ਵਿਖੇ ਕਰਵਾਏ ਜਾਣਗੇ¢ ਸ਼ੂਟਿੰਗ ਖੇਡ ਲਈ ਅੰਡਰ-14, 17 ਮੁੰਡਿਆਂ ਅਤੇ ਕੁੜੀਆਂ ਦੇ ਟਰਾਇਲ 15 ਜੂਨ ਨੂੰ ਮੋਹਾਲੀ ਵਿਖੇ ਹੋਣਗੇ¢ ਸਕੂਲ ਇੰਚਾਰਜ ਨਰਿੰਦਰ ਸਿੰਘ ਨੇ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿਚ ਟਰਾਇਲਾਂ ਵਿਚ ਭਾਗ ਲੈ ਕੇ ਸਰਕਾਰੀ ਸਪੋਰਟਸ ਸਕੂਲ ਘੁੱਦਾ ਵਿਚ ਦਾਖ਼ਲਾ ਪ੍ਰਾਪਤ ਕਰ ਸਕਦੇ ਹਨ | ਟਰਾਇਲ ਦੇਣ ਵਾਲੇ ਵਿਦਿਆਰਥੀ ਆਪਣੇ ਨਾਲ ਚਾਰ ਪਾਸਪੋਰਟ ਸਾਈਜ਼ ਫ਼ੋਟੋਆਂ, ਪਿਛਲੀ ਕਲਾਸ ਦੇ ਜਾਂ ਮੌਜੂਦਾ ਕਲਾਸ ਦਾ ਸਕੂਲ ਸਰਟੀਫਿਕੇਟ, ਪੰਜਾਬ ਰਿਹਾਇਸ਼ ਦਾ ਅਧਾਰ ਕਾਰਡ ਅਤੇ ਜਨਮ ਸਰਟੀਫਿਕੇਟ ਅਤੇ ਖੇਡ ਪ੍ਰਾਪਤੀਆਂ ਦੇ ਸਰਟੀਫਿਕੇਟ ਲਾਜ਼ਮੀ ਤੌਰ 'ਤੇ ਲੈ ਕੇ ਜਾਣ¢ ਉਨ੍ਹਾਂ ਕਿਹਾ ਕਿ ਸਾਰੇ ਖਿਡਾਰੀ ਨਿਰਧਾਰਿਤ ਟਰਾਇਲ ਸਥਾਨ 'ਤੇ ਸਵੇਰੇ 8 ਵਜੇ ਤੱਕ ਪਹੁੰਚਣਾ ਯਕੀਨੀ ਬਣਾਉਣ, ਤਾਂ ਜੋ ਟਰਾਇਲਾਂ ਵਿਚ ਸਹੀ ਸਮੇਂ ਸਿਰ ਭਾਗ ਲੈਣ¢
Ad Position 22
No active advertisement
ਪਿਛਲੀ ਖ਼ਬਰ ਸਵਰਨਕਾਰ ਸੰਘ ਵਲੋਂ ਗਰਮੀ ਦੀਆਂ ਛੁੱਟੀਆਂ 17 ਤੋਂ 20 ਤੱਕ ਅਗਲੀ ਖ਼ਬਰ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਢਿੱਲਵਾਂ ਵਾਲਾ ਦੀ ਸਰਬ ਸੰਮਤੀ ਨਾਲ ਚੋਣ <br/>
Ad Position 24