31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸੀ. ਐਚ. ਸੀ. ਬਾਲਿਆਂਵਾਲੀ ਵਿਖੇ ਲਗਾਇਆ ਜਾਗਰੂਕਤਾ ਕੈਂਪ

Ad Position 21
No active advertisement
ਅਜੀਤ ਡੈਸਕ 10-06-2026
ਬਾਲਿਆਂਵਾਲੀ, 9 ਜੂਨ (ਕੁਲਦੀਪ ਮਤਵਾਲਾ)-ਸੀਨੀਅਰ ਮੈਡੀਕਲ ਬਾਲਿਆਂਵਾਲੀ ਡਾ: ਸ਼ੈਲੀ ਅਰੋੜਾ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵਅਭਿਆਨ ਦੇ 10 ਸਾਲ ਪੂਰੇ ਹੋਣ 'ਤੇ ਕਮਿਊਨਿਟੀ ਹੈਲਥ ਸੈਂਟਰ ਬਾਲਿਆਂਵਾਲੀ ਸਮੇਤ ਬਲਾਕ ਦੀਆਂ ਸਮੂਹ ਸਿਹਤ ਸੰਸਥਾਵਾਂ ਤੇ ਗਰਭਵਤੀ ਅÏਰਤਾਂ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਫੀਮੇਲ ਮੈਡੀਕਲ ਅਫ਼ਸਰ ਵਲੋਂ ਜਾਂਚ ਕੀਤੀ ਤੇ ਗਰਭਵਤੀ ਮਹਿਲਾਵਾਂ ਦਾ ਬਲੱਡ ਪ੍ਰੈਸ਼ਰ, ਹੀਮੋਗਲੋਬਿਨ, ਖੂਨ ਦੀ ਸ਼ੂਗਰ, ਵਜ਼ਨ ਅਤੇ ਹੋਰ ਲੋੜੀਂਦੇ ਟੈਸਟ ਕੀਤੇ ਗਏ ਜਦਕਿ ਉੱਚ ਜੋਖਮ ਵਾਲੀਆਂ ਗਰਭ ਅਵਸਥਾਵਾਂ ਦੀ ਪਛਾਣ ਕਰਕੇ ਸਮੇਂ ਸਿਰ ਇਲਾਜ ਅਤੇ ਰੈਫ਼ਰਲ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ | ਡਾ: ਸ਼ੈਲੀ ਅਰੋੜਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਦਾ ਮੁੱਖ ਉਦੇਸ਼ ਹਰ ਗਰਭਵਤੀ ਅÏਰਤ ਨੂੰ ਗਰਭ ਅਵਸਥਾ ਦੌਰਾਨਗੁਣਵੱਤਾ ਭਰੀ ਅਤੇ ਮੁਫ਼ਤ ਜਾਂਚ ਸੇਵਾਵਾਂ ਪ੍ਰਦਾਨ ਕਰਨਾ ਹੈ | ਇਸ ਮੌਕੇ ਸਿਹਤ ਕਰਮਚਾਰੀਆਂ ਵਲੋਂ ਗਰਭਵਤੀ ਅÏਰਤਾਂ ਨੂੰ ਸੰਤੁਲਿਤ ਖੁਰਾਕ, ਆਇਰਨ ਅਤੇਫੋਲਿਕ ਐਸਿਡ ਗੋਲੀਆਂ ਦੀ ਵਰਤੋਂ, ਟੀਕਾਕਰਨ, ਨਿਯਮਿਤ ਸਿਹਤ ਜਾਂਚਾਂ, ਸੁਰੱਖਿਅਤ ਜਣੇਪੇ ਅਤੇ ਜਨਮ ਤੋਂ ਬਾਅਦ ਮਾਂ ਅਤੇ ਬੱਚੇ ਦੀ ਦੇਖਭਾਲ ਸਬੰਧੀ ਜਾਣਕਾਰੀ ਦਿੱਤੀ | ਬਲਾਕ ਐਜੂਕੇਟਰ ਜਗਤਾਰ ਸਿੰਘ ਵਲੋਂ ਗਰਭਵਤੀ ਮਹਿਲਾਵਾਂ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਆਪਣੀ ਗਰਭ ਅਵਸਥਾ ਦੀ ਸ਼ੁਰੂਆਤ ਵਿਚ ਹੀ ਰਜਿਸਟਰੇਸ਼ਨ ਕਰਵਾਉਣ ਅਤੇ ਨਿਯਮਿਤ ਜਾਂਚ ਕਰਵਾਉਣ | ਕੈਂਪ ਦੌਰਾਨ ਮੈਡੀਕਲ ਅਫ਼ਸਰ ਡਾ: ਮੁਸਕਾਨ ਬਾਂਸਲ, ਦਰਸ਼ਨ ਕੌਰ ਐਲ.ਐਚ.ਵੀ, ਰਵਿੰਦਰ ਕੌਰ ਸਟਾਫ਼ ਨਰਸ, ਪੂਜਾ ਰਾਣੀ ਏ.ਐਨ.ਐਮ, ਆਸ਼ਾ ਵਰਕਰਾਂ/ਸਿਹਤ ਕਰਮਚਾਰੀਆਂ ਨੇ ਭੂਮਿਕਾ ਨਿਭਾਈ | ਹਾਜ਼ਰ ਗਰਭਵਤੀ ਅÏਰਤਾਂ ਨੂੰ ਸਿਹਤ ਸਿੱਖਿਆ ਸਮੱਗਰੀ ਵੀ ਵੰਡੀ ਗਈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਦੋ ਕਿਸਾਨ ਜਥੇਬੰਦੀਆਂ ਵਲੋਂ 4 ਜੁਲਾਈ ਨੂੰ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਦੀ ਤਿਆਰੀ ਲਈ ਮੀਟਿੰਗ
Ad Position 24