30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਕੋਟਸ਼ਮੀਰ ਵਿਖੇ ਮਹਾਜਨ ਪਰਿਵਾਰ ਦੇ ਘਰ ਚੋਰੀ

Ad Position 21
No active advertisement
ਅਜੀਤ ਡੈਸਕ 11-06-2026
ਕੋਟਫੱਤਾ, 10 ਜੂਨ (ਰਣਜੀਤ ਸਿੰਘ ਬੁੱਟਰ)- ਕੋਟਸ਼ਮੀਰ ਨਗਰ ਦੇ ਵਾਰਡ ਨੰਬਰ-6 ਦੇ ਵਸਨੀਕ ਜਨਕ ਰਾਜ ਪੁੱਤਰ ਚਾਨਣ ਰਾਮ ਦੇ ਘਰ ਬੀਤੀ ਅੱਧੀ ਰਾਤ ਚੋਰੀ ਹੋ ਗਈ | ਜਨਕ ਰਾਜ ਨੇ ਕੋਟਸ਼ਮੀਰ ਚੌਕੀ ਨੂੰ ਲਿਖਵਾਈ ਆਪਣੀ ਦਰਖਾਸਤ ਵਿਚ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਮੰਗਲਵਾਰ ਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਉਸ ਦੇ ਘਰ ਵਿਚੋਂ ਸਵਾ ਤੋਲਾ ਵਜ਼ਨ ਦੀਆਂ ਤਿੰਨ ਸੋਨੇ ਦੀਆਂ ਛਾਪਾਂ, 45000 ਦੀ ਨਕਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ, ਜਿਸ ਦੀ ਕੁੱਲ ਕੀਮਤ 2 ਲੱਖ ਦੇ ਲਗਭਗ ਬਣਦੀ ਹੈ | ਕੁਝ ਦਿਨ ਪਹਿਲਾਂ ਵਾਰਡ ਨੰਬਰ-7 ਦੇ ਵਸਨੀਕ ਜਗਦੇਵ ਸਿੰਘ ਪੁੱਤਰ ਮੱਘਰ ਸਿੰਘ ਦੇ ਘਰ ਵੀ ਚੋਰ ਚੋਰੀ ਕਰਕੇ ਲੈ ਗਏ | ਇਸੇ ਤਰ੍ਹਾਂ ਵਾਰਡ ਨੰਬਰ-8 ਦੇ ਰਹਿਣ ਵਾਲੇ ਬਿੰਦਰ ਸਿੰਘ ਸਮਾਧ ਵਾਲੇ ਦੇ ਪੁੱਤਰ ਨੱਥੂ ਸਿੰਘ ਤੇ ਨੂੰਹ ਪਿੰਡ ਦੇ ਬੱਸ ਸਟੈਂਡ 'ਤੇ ਫਾਸਟ ਫੂਡ ਦਾ ਕੰਮ ਕਰ ਕਰਦੇ ਸੀ, ਜਿਨ੍ਹਾਂ ਦੀ ਦੁਕਾਨ ਦਾ ਤਾਲਾ ਤੋੜ ਕੇ ਰਾਤ ਨੂੰ ਚੋਰ ਗੈਸ ਸਿਲੰਡਰ ਤੇ ਭੱਠੀ ਚੋਰੀ ਕਰਕੇ ਲੈ ਗਏ | ਪਹਿਲਾਂ ਹੀ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਨੂੰ ਇਸ ਚੋਰੀ ਨੇ ਕੱਖੋਂ ਹੌਲਾ ਕਰ ਦਿੱਤਾ | 8 ਜੂਨ ਦੀ ਰਾਤ ਨੂੰ ਹਰਜੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਦੇ ਖੇਤ ਵਿਚ ਲੱਗੀ ਮੋਟਰ ਦਾ ਟਰਾਂਸਫ਼ਾਰਮਰ ਚੋਰ ਚੋਰੀ ਕਰਕੇ ਲੈ ਗਏ, ਭਾਵੇਂ ਕਿ ਇਸ ਘਟਨਾ ਦੇ ਬੀਤਣ ਤੋਂ ਪਹਿਲਾਂ ਠੇਕੇ 'ਤੇ ਜ਼ਮੀਨ ਲੈ ਕੇ ਬੀਜ ਰਹੇ ਨਰਦੇਵ ਸਿੰਘ ਕਾਲਾ ਨੇ ਟਰਾਂਸਫ਼ਾਰਮਰ ਦੀ ਕਾਫੀ ਨਿਗਰਾਨੀ ਕੀਤੀ, ਪਰ ਆਖ਼ਰ ਨੂੰ ਚੋਰ ਅੱਖੀਂ ਘੱਟਾ ਪਾ ਹੀ ਗਏ | ਵਾਰਡ ਨੰਬਰ-6 ਦੇ ਕੌਂਸਲਰ ਪਰਮਜੀਤ ਸਿੰਘ ਪੰਮਾ ਪ੍ਰਧਾਨ ਦਸਮੇਸ਼ ਕਲੱਬ ਨੇ ਪਿਛਲੇ 3-4 ਦਿਨ ਤੋਂ ਹਰ ਰੋਜ਼ ਹੋ ਰਹੀਆਂ ਚੋਰੀਆਂ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਗਸ਼ਤ ਵਧਾਈ ਜਾਵੇ ਤਾਂ ਜੋ ਮਾੜੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ | ਜਦੋਂ ਸਾਰੀਆਂ ਘਟਨਾਵਾਂ ਦੇ ਮਾਮਲੇ ਵਿਚ ਕੋਟਸ਼ਮੀਰ ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਸਿੱਧੂ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਕਿਹਾ ਕਿ ਉਹ ਸਾਰੀਆਂ ਘਟਨਾਵਾਂ ਦੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੇ ਹਨ ਤੇ ਚੋਰੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ 18 ਸਾਲਾਂ ਤੋਂ ਆਰਜ਼ੀ ਨੌਕਰੀ ਕਰ ਰਹੇ ਨਰੇਗਾ ਮੁਲਾਜ਼ਮਾਂ ਦਾ ਧਰਨਾ 9ਵੇਂ ਦਿਨ ਵੀ ਜਾਰੀ <br/> ਅਗਲੀ ਖ਼ਬਰ ਲਹਿਰਾ ਥਰਮਲ ਦੇ ਗੇਟ ਅੱਗੇ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਵਲੋਂ ਧਰਨਾ ਜਾਰੀ
Ad Position 24