28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਮਹਾਸ਼ਾ ਸਿੰਘ ਦੀ ਨਿਯੁਕਤੀ ਲਈ ਹਾਈਕਮਾਂਡ ਦਾ ਧੰਨਵਾਦ <br/>

Ad Position 21
No active advertisement
ਅਜੀਤ ਡੈਸਕ 11-06-2026
ਰਾਮਾਂ ਮੰਡੀ, 10 ਜੂਨ (ਤਰਸੇਮ ਸਿੰਗਲਾ)- ਮਹਾਸ਼ਾ ਸਿੰਘ ਵਾਸੀ ਪਿੰਡ ਪੱਕਾ ਕਲਾਂ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਮਿਹਨਤ ਨੂੰ ਦੇਖਦਿਆਂ ਕਾਂਗਰਸ ਹਾਈਕਮਾਂਡ ਵਲੋਂ ਬਲਾਕ ਰਾਮਾਂ ਮੰਡੀ ਐਸ. ਸੀ. ਵਿੰਗ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਅਤੇ ਹਲਕਾ ਇੰਚਾਰਜ ਸਵ: ਖੁਸ਼ਬਾਜ਼ ਸਿੰਘ ਜਟਾਣਾ ਦੀ ਟੀਮ ਦੇ ਮੈਂਬਰਾਂ ਰਣਜੀਤ ਸਿੰਘ ਸੰਧੂ ਸੂਬਾ ਸਕੱਤਰ, ਲੱਕੀ ਜਟਾਣਾ, ਦਰਸ਼ਨ ਸਿੰਘ ਸੰਧੂ ਮਾਨਵਾਲਾ, ਕਿ੍ਸ਼ਨ ਕੁਮਾਰ ਕਾਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਅਸ਼ੋਕ ਕੁਮਾਰ ਸਿੰਗਲਾ ਸ਼ਹਿਰੀ ਪ੍ਰਧਾਨ, ਮਨੋਜ ਸੀਂਗੋ ਜ਼ਿਲ੍ਹਾ ਸਕੱਤਰ ਅਤੇ ਸਾਬਕਾ ਐਮ ਸੀ, ਬੇਅੰਤ ਸਿੰਘ ਬੰਗੀ ਸਾਬਕਾ ਚੇਅਰਮੈਨ ਬਲਾਕ ਸੰਮਤੀ, ਜਗਦੀਸ਼ ਰਾਏ ਬੰਗੀ, ਵਿਕਾਸ ਬਖਤੂ, ਜੱਗੀ ਸਿੱਧੂ, ਡਾ: ਜਸਵਿੰਦਰ ਬੰਗੀ, ਡਾ: ਹਰਜਿੰਦਰ ਸਿੱਧੂ ਰਾਮਸਰਾ, ਰਿੰਕੂ ਮੱਲਵਾਲਾ, ਰਾਮ ਸਿੰਘ ਜੌੜਾ ਪ੍ਰਧਾਨ ਸਵਰਨਕਾਰ ਸੰਘ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਮਹਾਸ਼ਾ ਸਿੰਘ ਨੂੰ ਨਵਨਿਯੁਕਤੀ ਦੀ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਮਹਾਸ਼ਾ ਸਿੰਘ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਬਰਾੜ ਆਈ ਹਸਪਤਾਲ ਵਲੋਂ ਸਮਾਈਲ ਪ੍ਰੋ ਅਤੇ ਲੇਸਿਕ ਇਲਾਜਾਂ 'ਤੇ ਵਿਸ਼ੇਸ਼ ਛੂਟ <br/> ਅਗਲੀ ਖ਼ਬਰ ਮਹਾਸ਼ਾ ਸਿੰਘ ਦੀ ਨਿਯੁਕਤੀ ਲਈ ਹਾਈਕਮਾਂਡ ਦਾ ਧੰਨਵਾਦ <br/>
Ad Position 24