28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬਠਿੰਡਾ ਦੇ ਬੱਸ ਅੱਡੇ ਦੀ ਸੰਭਾਵੀਂ ਤਬਦੀਲੀ ਵਿਰੁੱਧ ਮੁੜ ਸਰਗਰਮ ਹੋਈ ਸੰਘਰਸ਼ ਕਮੇਟੀ <br/>

Ad Position 21
No active advertisement
ਅਜੀਤ ਡੈਸਕ 11-06-2026
ਬਠਿੰਡਾ, 10 ਜੂਨ (ਸੱਤਪਾਲ ਸਿੰਘ ਸਿਵੀਆਂ)-ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਬਠਿੰਡਾ ਨੇ ਸ਼ਹਿਰ ਦੇ ਮੌਜੂਦਾ ਬੱਸ ਅੱਡੇ ਦੀ ਸੰਭਾਵੀ ਤਬਦੀਲੀ ਦਾ ਸਖ਼ਤ ਵਿਰੋਧ ਕਰਦਿਆਂ ਸਰਕਾਰ ਨੂੰ ਮੁੜ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਹੈ | ਇਸ ਸਬੰਧੀ ਸੱਦੀ ਇਕੱਤਰਤਾ ਦੌਰਾਨ ਕਮੇਟੀ ਦੇ ਪ੍ਰਧਾਨ ਬਲਤੇਜ ਸਿੰਘ ਵਾਂਦਰ, ਕੌਂਸਲਰ ਸੰਦੀਪ ਕੁਮਾਰ ਬੌਬੀ, ਹਰਵਿੰਦਰ ਸਿੰਘ ਹੈਪੀ, ਗੁਰਪ੍ਰੀਤ ਚਿੱਤਰਕਾਰ, ਕੌਂਸਲਰ ਕਮਲਜੀਤ ਸਿੰਘ ਭੰਗੂ, ਡਾ. ਅਜੀਤਪਾਲ ਸਿੰਘ ਤੇ ਸੰਦੀਪ ਅਗਰਵਾਲ ਨੇ ਕਿਹਾ ਕਿ ਪਤਾ ਲੱਗਿਆ ਹੈ ਕਿ ਬਠਿੰਡਾ ਦੀ ਮਲੋਟ ਵਾਲੀ ਸੜਕ 'ਤੇ ਥਰਮਲ ਪਲਾਂਟ ਦੀ ਸੁਆਹ ਵਾਲੀ ਜਗ੍ਹਾ 'ਤੇ ਨਵਾਂ ਬੱਸ ਅੱਡਾ ਅਤੇ ਰਿਹਾਇਸ਼ੀ ਕਾਲੋਨੀ ਬਣਾਉਣ ਦੀ ਪੰਜਾਬ ਸਰਕਾਰ ਦੀ ਯੋਜਨਾ ਚੱਲ ਰਹੀ ਹੈ, ਜੋ ਲੋਕਾਂ ਦੀ ਸਿਹਤ ਲਈ ਖ਼ਤਰਨਾਕ ਹੋ ਸਕਦੀ ਹੈ | ਇਸ ਸੁਆਹ ਵਿਚ ਆਰਸੈਨਿਕ, ਪਾਰਾ, ਲੀਡ ਅਤੇ ਕੈਡਮੀਅਮ ਵਰਗੇ ਜ਼ਹਿਰੀਲੇ ਤੱਤ ਮੌਜੂਦ ਹੁੰਦੇ ਹਨ, ਜੋ ਕੈਂਸਰ ਅਤੇ ਸਾਹ ਸਬੰਧੀ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ | ਉਨ੍ਹਾਂ ਕਿਹਾ ਕਿ ਕਮੇਟੀ ਨੇ ਨਿਗਮ ਚੋਣਾਂ ਮੌਕੇ ਤਤਕਾਲੀ ਮੇਅਰ ਦੇ ਭਰੋਸੇ ਉਪਰ ਬੱਸ ਅੱਡਾ ਬਚਾਉਣ ਲਈ ਇਕ ਸਾਲ ਤੋਂ ਵੱਧ ਸਮਾਂ ਚੱਲਿਆ ਮੋਰਚਾ ਸਮਾਪਤ ਕੀਤਾ ਸੀ ਪਰ ਜੇਕਰ ਸਰਕਾਰ ਕਮੇਟੀ ਅਤੇ ਲੋਕਾਂ ਦੇ ਭਰੋਸੇ ਨੂੰ ਤੋੜਦੀ ਹੈ ਤਾਂ, ਇਹ ਧੋਖਾ ਹੈ, ਜਿਸ ਦੇ ਰੋਸ ਵਜੋਂ ਉਹ ਸਰਕਾਰ ਨੂੰ ਘੇਰਨ ਲਈ ਮਜ਼ਬੂਰ ਹੋਣਗੇ | ਉਨ੍ਹਾਂ ਮੰਗ ਕੀਤੀ ਕਿ ਬੱਸ ਅੱਡੇ ਨੂੰ ਮੌਜੂਦਾ ਥਾਂ 'ਤੇ ਹੀ ਕਾਇਮ ਰੱਖਿਆ ਜਾਵੇ, ਨਹੀਂ ਤਾਂ ਪਹਿਲਾਂ ਨਾਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਬਲਵਿੰਦਰ ਸਿੰਘ ਬਾਹੀਆ, ਪਿ੍ੰਸੀਪਲ ਰਣਜੀਤ ਸਿੰਘ, ਸੁਖਦੇਵ ਸਿੰਘ, ਰਵਿੰਦਰ ਟੈਣੀ, ਆਤਮਾ ਸਿੰਘ ਚਹਿਲ, ਐਡਵੋਕੇਟ ਬਿਸ਼ਨਦੀਪ ਕੌਰ, ਪਾਇਲ ਅਰੋੜਾ, ਅਰਸ਼ਵੀਰ ਸਿੱਧੂ ਅਤੇ ਮਲਕੀਤ ਸਿੰਘ ਆਦਿ ਕਮੇਟੀ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਸ਼ਹਿਰ ਵਾਸੀਆਂ ਨੂੰ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਜਾਰੀ ਅਗਲੀ ਖ਼ਬਰ ਬਰਾੜ ਆਈ ਹਸਪਤਾਲ ਵਲੋਂ ਸਮਾਈਲ ਪ੍ਰੋ ਅਤੇ ਲੇਸਿਕ ਇਲਾਜਾਂ 'ਤੇ ਵਿਸ਼ੇਸ਼ ਛੂਟ <br/>
Ad Position 24