ਐਚ ਆਈ ਵੀ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ
ਭੁੱਚੋ ਮੰਡੀ, 12 ਸਤੰਬਰ (ਬਿੱਕਰ ਸਿੰਘ ਸਿੱਧੂ)- ਸਥਾਨਕ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਮੁਖੀ ਦਵਿੰਦਰਪਾਲ ਬਾਵਾ ਦੀ ਦੇਖ ਰੇਖ ’ਚ ਕਿਸ਼ੋਰ ਅਵਸਥਾ ਦੇ ਬੱਚਿਆਂ ਲਈ ਐਚ. ਆਈ.
ਭੁੱਚੋ ਮੰਡੀ, 12 ਸਤੰਬਰ (ਬਿੱਕਰ ਸਿੰਘ ਸਿੱਧੂ)- ਸਥਾਨਕ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਮੁਖੀ ਦਵਿੰਦਰਪਾਲ ਬਾਵਾ ਦੀ ਦੇਖ ਰੇਖ ’ਚ ਕਿਸ਼ੋਰ ਅਵਸਥਾ ਦੇ ਬੱਚਿਆਂ ਲਈ ਐਚ.ਆਈ.ਵੀ. ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ । ਇਸ ਮੌਕੇ ਕਮਿਊਨਟੀ ਹੈਲਥ ਸੈਂਟਰ ਭੁੱਚੋ ਮੰਡੀ ਤੋਂ ਡਾ: ਮਨਿੰਦਰ ਕੌਰ ਵਲੋਂ ਬੱਚਿਆਂ ਨੂੰ ਐਚ ਆਈ ਵੀ ਹੋਣ ਦੇ ਕਾਰਨ ਅਤੇ ਲੱਛਣਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਇਹ ਬਿਮਾਰੀ ਇਕੱਠੇ ਬੈਠਣ ਹੱਥ ਮਿਲਾਉਣ ਨਾਲ ਨਹੀਂ ਫੈਲਦੀ । ਇਸ ਦੇ ਫੈਲਣ ਦੇ ਕੁੱਝ ਕਾਰਨ ਹਨ, ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਲੱਛਣਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਜੇ ਕਿਸੇ ਵਿਅਕਤੀ ਨੂੰ ਬਾਰ-ਬਾਰ ਬੁਖ਼ਾਰ ਹੁੰਦਾ ਹੈ, ਵਜ਼ਨ ਘੱਟ ਹੋਣ ਲੱਗ ਜਾਵੇ, ਭੁੱਖ ਨਾ ਲੱਗਣਾ ਤਾਂ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਡਾਕਟਰ ਦੀ ਸਲਾਹ ਜ਼ਰੂਰ ਲਵੋ। ਐਚ ਆਈ ਵੀ ਪੀੜਤ ਡਾਕਟਰ ਦੀ ਸਲਾਹ ਨਾਲ ਦਵਾਈ ਸ਼ੁਰੂ ਕਰ ਕੇ ਆਪਣੀ ਜ਼ਿੰਦਗੀ ਨੂੰ ਲੰਬਾ ਕਰ ਸਕਦਾ ਹੈ। ਲੈਕਚਰਾਰ ਅਰਪਨਾ ਕੌਂਸਲ ਅਤੇ ਸਰਬਜੀਤ ਕੌਰ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਸਿਹਤ ਕਰਮੀ ਰਾਜਵਿੰਦਰ ਸਿੰਘ ਰੰਗੀਲਾ ਵੀ ਹਾਜ਼ਰ ਰਹੇ।