ਪੰਜਾਬ ’ਚ ਅਮਨ ਕਾਨੂੰਨ ਦੀ ਹਾਲਤ ਅਤਿ ਨਾਜ਼ੁਕ ਦੌਰ ‘ਚ- ਜੀਤਮਹਿੰਦਰ ਸਿੰਘ ਸਿੱਧੂ
ਤਲਵੰਡੀ ਸਾਬੋ, 13 ਸਤੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ਅੰਦਰ ਨਿੱਤ ਦਿਨ ਵਾਪਰ ਰਹੇ ਗੋਲੀਕਾਂਡ, ਕਾਰੋਬਾਰੀਆਂ ਨੂੰ ਫਿਰੌਤੀਆਂ ਦੀਆਂ ਮਿਲ ਰਹੀਆਂ ਧਮਕੀਆਂ, ਗੈਂਗਸਟਰਾਂ ਦੇ ਬੁਲੰਦ ਹੌਸਲੇ ਤੇ ਥਾਣਿਆਂ ਤੱਕ ‘ਤੇ ਹੋ ਰਹੇ ਹਮਲੇ ਇਸ ਗੱਲ ਦੀ ਗਵਾਹੀ ਭਰ ਰਹੇ ਨੇ ਕਿ ਸੂਬੇ ਅੰਦਰ ਅਮਨ ਕਾਨੂੰਨ ਦੀ ਹਾਲਤ ਅਤਿ ਨਾਜ਼ੁਕ ਦੌਰ ‘ਚ ਪਹੁੰਚ ਚੁੱਕੀ ਹੈ ਜਦੋਂਕਿ ਨਸ਼ਿਆਂ ਦੇ ਪਿੰਡ-ਪਿੰਡ ਤੱਕ ਪਸਾਰ ਨੇ ਨੌਜਵਾਨ ਬੱਚਿਆਂ ਦੇ ਮਾਪਿਆਂ ਦੀ ਨੀਂਦ ਉਡਾ ਕੇ ਰੱਖ ਛੱਡੀ ਹੈ ਪਰ ਸਰਕਾਰ ਦੇ ਨੁਮਾਇੰਦੇ ਬੇਫ਼ਿਕਰੀ ਦੇ ਆਲਮ ‘ਚ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਵਲੋਂ ਲੋਕ ਸਭਾ ਚੋਣ ਲੜ ਚੁੱਕੇ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਗੱਲਬਾਤ ਦੌਰਾਨ ਕੀਤਾ।
ਆ
ਆਗੂਆਂ ਨਾਲ ਸਮੂਹਿਕ ਤਸਵੀਰ ਦੌਰਾਨ ਸਾਬਕਾ ਵਿਧਾਇਕ ਸਿੱਧੂ।
14-09-2026
ਤਲਵੰਡੀ ਸਾਬੋ, 13 ਸਤੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ਅੰਦਰ ਨਿੱਤ ਦਿਨ ਵਾਪਰ ਰਹੇ ਗੋਲੀਕਾਂਡ, ਕਾਰੋਬਾਰੀਆਂ ਨੂੰ ਫਿਰੌਤੀਆਂ ਦੀਆਂ ਮਿਲ ਰਹੀਆਂ ਧਮਕੀਆਂ, ਗੈਂਗਸਟਰਾਂ ਦੇ ਬੁਲੰਦ ਹੌਸਲੇ ਤੇ ਥਾਣਿਆਂ ਤੱਕ ‘ਤੇ ਹੋ ਰਹੇ ਹਮਲੇ ਇਸ ਗੱਲ ਦੀ ਗਵਾਹੀ ਭਰ ਰਹੇ ਨੇ ਕਿ ਸੂਬੇ ਅੰਦਰ ਅਮਨ ਕਾਨੂੰਨ ਦੀ ਹਾਲਤ ਅਤਿ ਨਾਜ਼ੁਕ ਦੌਰ ‘ਚ ਪਹੁੰਚ ਚੁੱਕੀ ਹੈ ਜਦੋਂਕਿ ਨਸ਼ਿਆਂ ਦੇ ਪਿੰਡ-ਪਿੰਡ ਤੱਕ ਪਸਾਰ ਨੇ ਨੌਜਵਾਨ ਬੱਚਿਆਂ ਦੇ ਮਾਪਿਆਂ ਦੀ ਨੀਂਦ ਉਡਾ ਕੇ ਰੱਖ ਛੱਡੀ ਹੈ ਪਰ ਸਰਕਾਰ ਦੇ ਨੁਮਾਇੰਦੇ ਬੇਫ਼ਿਕਰੀ ਦੇ ਆਲਮ ‘ਚ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਵਲੋਂ ਲੋਕ ਸਭਾ ਚੋਣ ਲੜ ਚੁੱਕੇ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਗੱਲਬਾਤ ਦੌਰਾਨ ਕੀਤਾ। ਸਿੱਧੂ ਜੋ ਕਿ ਆਪਣੇ ਕਰੀਬੀ ਸਾਥੀ ਗੁਰਸੇਵਕ ਸਿੰਘ ਸਿੱਧੂ ਦੇ ਪਿਤਾ ਭਾਈ ਬਹਾਦਰ ਸਿੰਘ ਦੇ ਭੋਗ ਸਮਾਗਮ ‘ਚ ਹਾਜ਼ਰੀ ਭਰਨ ਪਿੰਡ ਤੰਗਰਾਲੀ ਪੁੱਜੇ ਸਨ, ਨੇ ਬਾਅਦ ‘ਚ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਕਰੀਬ ਪੌਣੇ ਪੰਜ ਸਾਲ ਤੋਂ ਹੀ ਅਮਨ ਕਾਨੂੰਨ ਦੀ ਹਾਲਤ ਵੱਲ ਸਰਕਾਰ ਨੇ ਧਿਆਨ ਨਹੀਂ ਦਿੱਤਾ, ਜਿਸ ਕਾਰਨ ਅੱਜ ਹਾਲਾਤ ਇਹ ਨੇ ਕਿ ਆਮ ਵਪਾਰੀ ਜਾਂ ਕਾਰੋਬਾਰੀ ਤਾਂ ਛੱਡੋ ਸਗੋਂ ਪੁਲਿਸ ਥਾਣੇ ਜਾਂ ਨਾਮਚੀਨ ਹਸਤੀਆਂ ਤੱਕ ਸੁਰੱਖਿਅਤ ਨਹੀਂ । ਗੈਂਗਸਟਰ ਇਸ ਹੱਕ ਨਾਲ ਫਿਰੌਤੀਆਂ ਮੰਗ ਰਹੇ ਨੇ ਜਿਵੇਂ ਉਨ੍ਹਾਂ ਨੂੰ ਕਿਸੇ ਦਾ ਡਰ ਭੈਅ ਹੀ ਨਾ ਹੋਵੇ। ਸਿੱਧੂ ਨੇ ਕਿਹਾ ਕਿ ਉੱਧਰ ਨਸ਼ਿਆਂ ਦਾ ਪਸਾਰ ਇੰਨੀ ਵੱਡੀ ਪੱਧਰ ‘ਤੇ ਹੋ ਗਿਐ ਕਿ ਜਿਸ ਪਿੰਡ ‘ਚ ਵੀ ਜਾਂਦੇ ਹਾਂ ਤਾਂ ਲੋਕ ਦੱਸਦੇ ਹਨ ਕਿ ‘ਚਿੱਟੇ’ ਦੇ ਪ੍ਰਕੋਪ ਕਾਰਣ ਵੱਡੀ ਗਿਣਤੀ ਗੱਭਰੂ ਜਾਨ ਗੁਆ ਚੁੱਕੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ । ਸਿੱਧੂ ਨਾਲ ਅਮਰਜੀਤ ਸਿੰਘ ਚੀਮਾ ਨਿੱਜੀ ਸਹਾਇਕ, ਮਨਜੀਤ ਸਿੰਘ ਲਾਲੇਆਣਾ, ਸੁਖਬੀਰ ਸਿੰਘ ਚੱਠਾ, ਗੁਰਜੀਵਨ ਸਿੰਘ ਗਾਟਵਾਲੀ, ਭੋਲਾ ਕਲਾਲਵਾਲਾ, ਕ੍ਰਿਸ਼ਨ ਯਾਦਵ, ਤਰਸੇਮ ਲਾਲੇਆਣਾ, ਗੁਰਮੇਲ ਲਾਲੇਆਣਾ, ਹੈਪੀ ਬਹਿਮਣ, ਗੁਰਵਿੰਦਰ ਦੁੱਨੇਵਾਲਾ, ਐਡਵੋਕੇਟ ਗੁਰਤੇਜ ਸਿੰਘ ਭਾਗੀਵਾਂਦਰ, ਦਰਸ਼ਨ ਗਿੱਲ, ਹਰਪਾਲ ਪੰਚ ਗਾਟਵਾਲੀ, ਤੇਜ ਰਾਮ ਸ਼ਰਮਾ, ਧਰਵਿੰਦਰ ਢਿੱਲੋਂ ਗਿਆਨਾ, ਗੁਰਮੀਤ ਤਿਉਣਾ, ਜਗਤਾਰ ਨੰਬਰਦਾਰ ਭਾਗੀਵਾਂਦਰ, ਗੁਰਮੀਤ ਸਿੰਘ ਜਗਾ ਰਾਮ ਤੀਰਥ, ਲਖਵੀਰ ਲੱਕੀ ਸੰਗਤ ਆਦਿ ਆਗੂ ਮੌਜੂਦ ਸਨ।