ਕੁਝ ਕੁ ਸਮਾਂ ਪਏ ਮੀਂਹ ਨੇ ਬਠਿੰਡਾ ਕੀਤਾ ਜਲਥਲ, ਮਾੜੇ ਪ੍ਰਬੰਧ ਪਾਣੀ ’ਚ ਰੁੜ੍ਹੇ ਡੀ . ਸੀ .- ਐਸ . ਐਸ . ਪੀ . ਕੋਠੀ ਮੂਹਰੇ ਤੇ ਨੀਵੇਂ ਖੇਤਰਾਂ ’ ਚ ਭਰਿਆ ਕਈ ਫੁੱਟ ਪਾਣੀ
ਬਠਿੰਡਾ, 13 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਸ਼ਹਿਰ ਵਿਚ ਸ਼ਾਮ ਨੂੰ ਵਰ੍ਹੇ ਕੁਝ ਕੁ ਸਮੇਂ ਦੇ ਤੇਜ਼ ਮੀਂਹ ਨੇ ਇਕ ਵਾਰ ਮੁੜ ਸ਼ਹਿਰ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਤੇ ਮਾੜੇ ਪ੍ਰਬੰਧ ਮੁੜ ਮੀਂਹ ਵਿਚ ਰੁੜ੍ਹ ਗਏ ਹਨ। ਥੋੜ੍ਹੇ ਸਮੇਂ ਲਈ ਹੋਈ ਤੇਜ਼ ਬਾਰਿਸ਼ ਤੋਂ ਬਾਅਦ ਸ਼ਹਿਰ ਦੀਆਂ ਕਈ ਪ੍ਰਮੁੱਖ ਸੜਕਾਂ ਅਤੇ ਰਿਹਾਇਸ਼ੀ ਇਲਾਕੇ ਪਾਣੀ ਵਿਚ ਡੁੱਬ ਗਏ।
ਮ
ਮੀਂਹ ਦੇ ਪਾਣੀ ਵਿਚ ਡੁੱਬੀ ਹੋਈ ਬਠਿੰਡਾ ਦੀ ਪਾਵਰ ਹਾਊਸ ਰੋਡ।
14-09-2026
ਬਠਿੰਡਾ, 13 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਬਠਿੰਡਾ ਸ਼ਹਿਰ ਵਿਚ ਸ਼ਾਮ ਨੂੰ ਵਰ੍ਹੇ ਕੁਝ ਕੁ ਸਮੇਂ ਦੇ ਤੇਜ਼ ਮੀਂਹ ਨੇ ਇਕ ਵਾਰ ਮੁੜ ਸ਼ਹਿਰ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਤੇ ਮਾੜੇ ਪ੍ਰਬੰਧ ਮੁੜ ਮੀਂਹ ਵਿਚ ਰੁੜ੍ਹ ਗਏ ਹਨ। ਥੋੜ੍ਹੇ ਸਮੇਂ ਲਈ ਹੋਈ ਤੇਜ਼ ਬਾਰਿਸ਼ ਤੋਂ ਬਾਅਦ ਸ਼ਹਿਰ ਦੀਆਂ ਕਈ ਪ੍ਰਮੁੱਖ ਸੜਕਾਂ ਅਤੇ ਰਿਹਾਇਸ਼ੀ ਇਲਾਕੇ ਪਾਣੀ ਵਿਚ ਡੁੱਬ ਗਏ। ਸ਼ਹਿਰ ਦੇ ਮਹਿਲਾ ਥਾਣਾ, ਸੀ.ਆਈ.ਏ. ਥਾਣਾ, ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਦੀ ਕੋਠੀ ਵਾਲੀ ਸੜਕ, ਮੁੱਖ ਡਾਕ ਘਰ, ਪਰਸਰਾਮ ਨਗਰ ਅਤੇ ਮਾਲ ਰੋਡ ਸਮੇਤ ਕਈ ਇਲਾਕਿਆਂ ਵਿਚ ਮੀਂਹ ਦਾ ਪਾਣੀ ਸੜਕਾਂ ’ਤੇ ਇਕੱਠਾ ਹੋ ਗਿਆ। ਮਾਲ ਰੋਡ ਸਮੇਤ ਸ਼ਹਿਰ ਦੇ ਹੋਰ ਅਹਿਮ ਵਪਾਰਕ ਖੇਤਰਾਂ ਵਿਚ ਪਾਣੀ ਭਰਨ ਕਾਰਨ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਬਠਿੰਡਾ ਵਾਸੀਆਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਮੀਂਹ ਪੈਣਾ ਕੋਈ ਨਵੀਂ ਗੱਲ ਨਹੀਂ, ਪਰ ਹਰ ਵਾਰ ਥੋੜ੍ਹੀ ਜਿਹੀ ਭਾਰੀ ਬਾਰਿਸ਼ ਤੋਂ ਬਾਅਦ ਸੜਕਾਂ ਦਾ ਜਲਥਲ ਹੋ ਜਾਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਲੋਕਾਂ ਮੁਤਾਬਿਕ ਸ਼ਹਿਰ ਵਿਚ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਵਾਰ-ਵਾਰ ਦਾਅਵੇ ਅਤੇ ਯੋਜਨਾਵਾਂ ਬਣਦੀਆਂ ਹਨ, ਪਰ ਜ਼ਮੀਨੀ ਪੱਧਰ ’ਤੇ ਹਾਲਾਤ ਵਿਚ ਉਮੀਦ ਮੁਤਾਬਿਕ ਸੁਧਾਰ ਨਜ਼ਰ ਨਹੀਂ ਆ ਰਿਹਾ। ਸ਼ਹਿਰ ਵਾਸੀਆਂ ਦਾ ਸਵਾਲ ਹੈ ਕਿ ਜੇਕਰ ਚੰਦ ਮਿੰਟਾਂ ਦੀ ਬਾਰਿਸ਼ ਹੀ ਮੁੱਖ ਸੜਕਾਂ ਨੂੰ ਕਈ ਫੁੱਟ ਪਾਣੀ ਵਿਚ ਡੁੱਬੋ ਸਕਦੀ ਹੈ ਤਾਂ ਲਗਾਤਾਰ ਜਾਂ ਤੇਜ਼ ਮੀਂਹ ਦੀ ਸਥਿਤੀ ਵਿਚ ਸ਼ਹਿਰ ਦੇ ਕੀ ਹਾਲਾਤ ਬਣ ਸਕਦੇ ਹਨ। ਲੋਕਾਂ ਨੇ ਨਗਰ ਨਿਗਮ ਤੋਂ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਪੱਕਾ ਅਤੇ ਲੰਬੇ ਸਮੇਂ ਦਾ ਹੱਲ ਕਰਨ ਦੀ ਮੰਗ ਕੀਤੀ ਹੈ। ਬਰਸਾਤੀ ਪਾਣੀ ਦੀ ਨਿਕਾਸੀ ਵਾਲੇ ਨਾਲਿਆਂ ਅਤੇ ਸੀਵਰੇਜ ਲਾਈਨਾਂ ਦੀ ਨਿਯਮਤ ਸਫ਼ਾਈ ਕਰਵਾਈ ਜਾਵੇ ਅਤੇ ਜਿੱਥੇ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਵਾਰ-ਵਾਰ ਸਾਹਮਣੇ ਆ ਰਹੀ ਹੈ, ਉੱਥੇ ਇਸ ਦੇ ਸਥਾਈ ਹੱਲ ਲਈ ਆਧੁਨਿਕ ਯੋਜਨਾ ਤਿਆਰ ਕੀਤੀ ਜਾਵੇ ਤਾਂ ਹੀ ਸ਼ਹਿਰ ਵਾਸੀਆਂ ਨੂੰ ਮੀਹਾਂ ਦੇ ਪਾਣੀ ਤੋਂ ਛੁਟਕਾਰਾ ਮਿਲ ਸਕਦਾ ਹੈ, ਨਹੀਂ ਤਾਂ ਬਠਿੰਡਾ ਇਸੇ ਤਰ੍ਹਾਂ ਮੀਂਹ ਦੇ ਪਾਣੀ ਵਿਚ ਡੁੱਬਦਾ ਰਹੇਗਾ ਅਤੇ ਲੋਕ ਖੱਜਲ ਖੁਆਰ ਹੁੰਦੇ ਰਹਿਣਗੇ।