14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸਵ. ਰਜਨੀ ਸਿੰਗਲਾ ਦੀ ਆਤਮਿਕ ਸ਼ਾਂਤੀ ਨਮਿਤ ਗਰੁੜ ਪੁਰਾਣ ਦੇ ਪਾਠ ਦਾ ਭੋਗ 18 ਨੂੰ

ਰਾਮਾਂ ਮੰਡੀ, 13 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)- ਸਵ. ਰਜਨੀ ਸਿੰਗਲਾ ਧਰਮ-ਪਤਨੀ ਤਰਸੇਮ ਸਿੰਗਲਾ ਪੱਤਰਕਾਰ, ਰਾਮਾਂ ਮੰਡੀ, ਜੋ ਕਿ ਸ੍ਰੀ ਦੁਰਗਾ ਮਹਿਲਾ ਮੰਡਲ ਰਾਮਾਂ ਮੰਡੀ ਦੀ ਮੁੱਖ ਆਗੂ ਸਨ, ਬਹੁਤ ਹੀ ਧਾਰਮਿਕ, ਸਾਦਗੀ ਪਸੰਦ ਅਤੇ ਉੱਚੇ ਵਿਚਾਰਾਂ ਵਾਲੀ ਔਰਤ ਸਨ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਰਾਮਾਂ ਮੰਡੀ, 13 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)- ਸਵ. ਰਜਨੀ ਸਿੰਗਲਾ ਧਰਮ-ਪਤਨੀ ਤਰਸੇਮ ਸਿੰਗਲਾ ਪੱਤਰਕਾਰ, ਰਾਮਾਂ ਮੰਡੀ, ਜੋ ਕਿ ਸ੍ਰੀ ਦੁਰਗਾ ਮਹਿਲਾ ਮੰਡਲ ਰਾਮਾਂ ਮੰਡੀ ਦੀ ਮੁੱਖ ਆਗੂ ਸਨ, ਬਹੁਤ ਹੀ ਧਾਰਮਿਕ, ਸਾਦਗੀ ਪਸੰਦ ਅਤੇ ਉੱਚੇ ਵਿਚਾਰਾਂ ਵਾਲੀ ਔਰਤ ਸਨ। ਉਨ੍ਹਾਂ ਨੇ ਆਪਣਾ ਜੀਵਨ ਧਾਰਮਿਕ ਅਤੇ ਸਮਾਜਿਕ ਕਾਰਜਾਂ ਨੂੰ ਸਮਰਪਿਤ ਕਰਦਿਆਂ ਮਹਿਲਾ ਮੰਡਲ ਨਾਲ ਜੁੜੀਆਂ ਸੇਵਾਵਾਂ ਵਿਚ ਅਹਿਮ ਯੋਗਦਾਨ ਪਾਇਆ । ਸਵ. ਰਜਨੀ ਸਿੰਗਲਾ ਦੀ ਅਗਵਾਈ ਹੇਠ ਹਰ ਵੀਰਵਾਰ ਸ੍ਰੀ ਦੁਰਗਾ ਮੰਦਰ ਵਿਖੇ ਮਹਿਲਾ ਮੰਡਲ ਵਲੋਂ ਸ੍ਰੀ ਰਾਧਾ-ਕ੍ਰਿਸ਼ਨ ਦਾ ਗੁਣਗਾਨ ਕੀਤਾ ਜਾਂਦਾ ਸੀ । ਇਸ ਤੋਂ ਇਲਾਵਾ ਸ਼ਰਧਾਲੂਆਂ ਦੇ ਘਰਾਂ ਵਿਚ ਸ਼੍ਰੀ ਰਾਧਾ-ਕ੍ਰਿਸ਼ਨ ਦੀਆਂ ਚੌਕੀਆਂ ਦਾ ਆਯੋਜਨ ਕਰਵਾ ਕੇ ਭਗਤੀ ਅਤੇ ਧਾਰਮਿਕ ਵਿਚਾਰਾਂ ਦਾ ਪ੍ਰਚਾਰ ਕੀਤਾ ਜਾਂਦਾ ਸੀ। ਉਨ੍ਹਾਂ ਦੀ ਮਿੱਠੀ ਬੋਲੀ, ਧਾਰਮਿਕ ਸੋਚ ਅਤੇ ਸੇਵਾ ਭਾਵਨਾ ਨੇ ਮੰਡਲ ਨਾਲ ਜੁੜੀਆਂ ਮਹਿਲਾਵਾਂ ਅਤੇ ਇਲਾਕੇ ਦੇ ਲੋਕਾਂ ਦੇ ਦਿਲਾਂ ਵਿਚ ਵਿਸ਼ੇਸ਼ ਸਥਾਨ ਬਣਾਇਆ । ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਅਤੇ ਸ੍ਰੀ ਦੁਰਗਾ ਮਹਿਲਾ ਮੰਡਲ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੇ ਵਿਛੋੜੇ ਨਾਲ ਸਮੁੱਚੇ ਇਲਾਕੇ ਵਿਚ ਵੀ ਸੋਗ ਦੀ ਲਹਿਰ ਹੈ। ਉਨ੍ਹਾਂ ਦੀਆਂ ਧਾਰਮਿਕ ਸੇਵਾਵਾਂ ਅਤੇ ਯਾਦਾਂ ਸਦਾ ਪਰਿਵਾਰਕ ਮੈਂਬਰਾਂ ਅਤੇ ਇਲਾਕਾ ਨਿਵਾਸੀਆਂ ਦੇ ਦਿਲਾਂ ਵਿਚ ਵੱਸਦੀਆਂ ਰਹਿਣਗੀਆਂ। ਸਵ. ਸ੍ਰੀਮਤੀ ਰਜਨੀ ਸਿੰਗਲਾ ਦੀ ਆਤਮਿਕ ਸ਼ਾਂਤੀ ਨਮਿਤ ਰੱਖੇ ਗਏ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ 18 ਸਤੰਬਰ ਨੂੰ ਸ੍ਰੀ ਗੀਤਾ ਭਵਨ, ਰਾਮਾਂ ਮੰਡੀ ਬਠਿੰਡਾ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਪਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਅਗਲੀ ਖ਼ਬਰ ਸ਼ਹੀਦ ਫ਼ੌਜੀ ਲਵਪ੍ਰੀਤ ਸਿੰਘ ਦੇ ਪਰਿਵਾਰ ਨਾਲ ਨੰਬਰਦਾਰ ਯੂਨੀਅਨ ਨੇ ਪ੍ਰਗਟਾਇਆ ਦੁੱਖ
Ad Position 24