13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਨਹਿਰ ’ਚ ਡਿੱਗੀ ਔਰਤ ਨੇ ਰੁੜ੍ਹ ਰਹੀ ਕੇਲੀ ’ਤੇ ਬੈਠ ਕੇ ਬਚਾਈ ਜਾਨ

ਫ਼ਰੀਦਕੋਟ, 13 ਸਤੰਬਰ (ਜਸਵੰਤ ਸਿੰਘ ਪੁਰਬਾ)-ਕਹਿੰਦੇ ਹਨ ਕੇ ਮਾਰਨ ਵਾਲੇ ਤੋਂ ਬਚਾਉਣ ਵਾਲਾ ਡਾਹਢਾ ਹੁੰਦਾ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਜਦੋਂ ਇਕ ਅਧੇੜ ਉਮਰ ਦੀ ਮਹਿਲਾ ਫ਼ਰੀਦਕੋਟ ਦੇ ਤਲਵੰਡੀ ਰੋਡ ’ਤੇ ਬਣੀ ਸਰਹਿੰਦ ਨਹਿਰ ’ਚ ਕਿਸੇ ਕਾਰਨ ਡਿੱਗ ਗਈ ਤੇ ਨਹਿਰ ’ਚ ਵਹਿ ਕੇ ਆ ਰਹੀ ਕੇਲੀ (ਪਾਣੀ ’ਚ ਉੱਗਣ ਵਾਲੀ ਹਰੀ ਬੂਟੀ) ਦੇ ਆਸਰੇ ਕਰੀਬ ਤਿੰਨ ਕਿਲੋਮੀਟਰ ਤੱਕ ਨਹਿਰ ’ਚ ਰੁੜਦੀ ਰਹੀ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਫ਼ਰੀਦਕੋਟ, 13 ਸਤੰਬਰ (ਜਸਵੰਤ ਸਿੰਘ ਪੁਰਬਾ)-ਕਹਿੰਦੇ ਹਨ ਕੇ ਮਾਰਨ ਵਾਲੇ ਤੋਂ ਬਚਾਉਣ ਵਾਲਾ ਡਾਹਢਾ ਹੁੰਦਾ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਜਦੋਂ ਇਕ ਅਧੇੜ ਉਮਰ ਦੀ ਮਹਿਲਾ ਫ਼ਰੀਦਕੋਟ ਦੇ ਤਲਵੰਡੀ ਰੋਡ ’ਤੇ ਬਣੀ ਸਰਹਿੰਦ ਨਹਿਰ ’ਚ ਕਿਸੇ ਕਾਰਨ ਡਿੱਗ ਗਈ ਤੇ ਨਹਿਰ ’ਚ ਵਹਿ ਕੇ ਆ ਰਹੀ ਕੇਲੀ (ਪਾਣੀ ’ਚ ਉੱਗਣ ਵਾਲੀ ਹਰੀ ਬੂਟੀ) ਦੇ ਆਸਰੇ ਕਰੀਬ ਤਿੰਨ ਕਿਲੋਮੀਟਰ ਤੱਕ ਨਹਿਰ ’ਚ ਰੁੜਦੀ ਰਹੀ। ਜਿਸ ਤੋਂ ਬਾਅਦ ਲੋਕਾਂ ਨੇ ਇਹ ਮੰਜ਼ਰ ਦੇਖ ਕੇ 112 ’ਤੇ ਸੂਚਨਾ ਦਿੱਤੀ। ਜਿੱਥੇ ਪੁਲਿਸ ਕਰਮਚਾਰੀਆਂ ਵਲੋਂ ਇਸ ਨੂੰ ਨਹਿਰ ’ਚੋਂ ਬਾਹਰ ਕੱਢਿਆ ਅਤੇ ਹਸਪਤਾਲ ਜਾਂਚ ਤੋਂ ਬਾਅਦ ਵਾਰਸਾਂ ਨੂੰ ਬੁਲਾ ਕੇ ਮਹਿਲਾ ਨੂੰ ਘਰ ਭੇਜਿਆ ਗਿਆ । ਜਾਣਕਾਰੀ ਮੁਤਾਬਿਕ ਮਹਿਲਾ ਫ਼ਰੀਦਕੋਟ ਦੇ ਪਿੰਡ ਪੱਕਾ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ। ਫ਼ਿਲਹਾਲ ਸੋਸ਼ਲ ਮੀਡੀਆ ’ਤੇ ਨਹਿਰ ’ਚ ਕੇਲੀ ’ਤੇ ਬੈਠੀ ਮਹਿਲਾ ਦੀਆਂ ਵੀਡੀਓ ਕਾਫ਼ੀ ਵਾਇਰਲ ਹੋ ਰਹੀਆਂ ਹਨ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਫ਼ੋਟੋਗ੍ਰਾਫਰਜ਼ ਐਸੋਸੀਏਸ਼ਨ ਸਾਦਿਕ ਵਲੋਂ 25 ਅਧਿਆਪਕ ‘ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਗੁਰਪ੍ਰੀਤ ਸਿੰਘ ਸਿੱਧੂ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਯੁਕਤ
Ad Position 24