16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਜ਼ੋਨਲ ਕ੍ਰਿਕਟ ਇੰਟਰ ਕਾਲਜ ਟੂਰਨਾਮੈਂਟ ਦੌਰਾਨ ਪਹਿਲੇ ਮੈਚ ਦੀ ਟਾਸ ਕਰਵਾਉਣ ਸਮੇਂ ਖਿਡਾਰੀ ਤੇ ਪ੍ਰਬੰਧਕ। ਲੋਕ ਸੰਘਰਸ਼ ਨੂੰ ਬੂਰ ਪੈਣ ਦੀ ਸੰਭਾਵਨਾ..... ਕਮਿਊਨਿਟੀ ਹੈਲਥ ਸੈਂਟਰ ਖਿਆਲਾ ਕਲਾਂ ਨੂੰ ਟਰੋਮਾ ਸੈਂਟਰ ਬਣਾਉਣ ਲਈ ਸਿਹਤ ਮੰਤਰੀ ਵਲੋਂ ਪੈਨਲ ਮੀਟਿੰਗ

ਬਠਿੰਡਾ, 16 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਡੀ. ਏ.

Ad Position 21
No active advertisement
ਡੀ.ਏ.ਵੀ. ਕਾਲਜ ਬਠਿੰਡਾ ਵਿਖੇ ਜ਼ੋਨਲ ਕ੍ਰਿਕਟ ਇੰਟਰ ਕਾਲਜ ਟੂਰਨਾਮੈਂਟ ਦੌਰਾਨ ਪਹਿਲੇ ਮੈਚ ਦੀ ਟਾਸ ਕਰਵਾਉਣ ਸਮੇਂ ਖਿਡਾਰੀ ਤੇ ਪ੍ਰਬੰਧਕ। 17-09-2026
ਬਠਿੰਡਾ, 16 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਡੀ.ਏ.ਵੀ. ਕਾਲਜ ਬਠਿੰਡਾ ਦੀ ਮੇਜ਼ਬਾਨੀ ਵਿਚ ਪੰਜਾਬੀ ਯੂਨੀਵਰਸਿਟੀ ਦੇ ਦੋ ਰੋਜ਼ਾ ਜ਼ੋਨਲ ਕ੍ਰਿਕਟ ਇੰਟਰ ਕਾਲਜ ਟੂਰਨਾਮੈਂਟ ਦੀ ਅੱਜ ਸ਼ੁਰੂਆਤ ਹੋ ਗਈ ਹੈ। ਟੂਰਨਾਮੈਂਟ ਵਿਚ ਪੰਜਾਬੀ ਯੂਨੀਵਰਸਿਟੀ ਦੀ ਅਧੀਨਗੀ ਵਾਲੇ ਵੱਖ-ਵੱਖ ਕਾਲਜਾਂ ਦੀਆਂ 8 ਟੀਮਾਂ ਹਿੱਸਾ ਲੈ ਰਹੀਆਂ ਹਨ। ਟੂਰਨਾਮੈਂਟ ਦੇ ਉਦਘਾਟਨ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡੀ.ਏ.ਵੀ. ਕਾਲਜ ਬਠਿੰਡਾ ਦੇ ਪ੍ਰਿੰਸੀਪਲ ਡਾ. ਰਾਜੀਵ ਸ਼ਰਮਾ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ ਅਤੇ ਉਨ੍ਹਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੀ.ਏ.ਵੀ. ਦੇ ਸਰੀਰਕ ਸਿੱਖਿਆ ਵਿਭਾਗ ਮੁਖੀ ਪ੍ਰੋ. ਕੁਲਦੀਪ ਸਿੰਘ, ਪ੍ਰੋ. ਨਿਰਮਲ ਸਿੰਘ, ਪ੍ਰੋ. ਅਜੇ ਵਾਲੀਆ, ਪ੍ਰੋ. ਡਾ. ਕੁਲਬੀਰ ਸਿੰਘ ਫਰੀਦਕੋਟ, ਪ੍ਰੋ. ਹਰਜਿੰਦਰ ਸਿੰਘ, ਪ੍ਰੋ. ਸੰਦੀਪ ਸਿੰਘ, ਕ੍ਰਿਕਟ ਕੋਚ ਰਾਜੀਵ ਮੋਹੰਤੀ ਵੀ ਹਾਜ਼ਰ ਸਨ। ਇਸ ਦੌਰਾਨ ਖੇਡੇ ਪਹਿਲੇ ਮੈਚ ਵਿਚ ਬਾਬਾ ਫਰੀਦ ਕਾਲਜ ਦਿਓਣ ਨੇ ਨਿਰਧਾਰਿਤ 15 ਓਵਰਾਂ ਵਿਚ 150 ਦੌੜਾਂ ਬਣਾਈਆਂ ਪਰ ਜਵਾਬ ਵਿਚ ਯੂਨੀਵਰਸਿਟੀ ਕਾਲਜ ਜੈਤੋਂ ਦੀ ਟੀਮ 56 ਦੌੜਾਂ ’ਤੇ ਹੀ ਸਿਮਟ ਗਈ। ਬਾਬਾ ਫਰੀਦ ਨੇ ਇਹ ਮੈਚ 94 ਦੌੜਾਂ ਦੇ ਫ਼ਰਕ ਨਾਲ ਜਿੱਤਿਆ। ਦੂਸਰੇ ਮੈਚ ਵਿਚ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੀ ਟੀਮ ਪਹਿਲਾਂ ਖੇਡਦੇ ਹੋਏ 72 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਜਵਾਬ ਵਿਚ ਮਾਲਵਾ ਕਾਲਜ ਬਠਿੰਡਾ ਦੀ ਟੀਮ ਨੇ 4 ਓਵਰਾਂ ਵਿਚ 8 ਵਿਕਟਾਂ ਨਾਲ ਮੈਚ ਜਿੱਤ ਲਿਆ। ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਨੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਬਾਬਾ ਫਰੀਦ ਲਾਅ ਕਾਲਜ ਫ਼ਰੀਦਕੋਟ ਦੀ ਟੀਮ ਨੂੰ ਮਾਤਰ 43 ਦੌੜਾਂ ’ਤੇ ਆਲਆਊਟ ਕਰ ਦਿੱਤਾ। ਜਵਾਬ ਵਿਚ ਰਾਜਿੰਦਰਾ ਕਾਲਜ ਨੇ 44 ਦੌੜਾਂ ਦਾ ਟੀਚਾ ਮਹਿਜ਼ 4.2 ਓਵਰਾਂ ਵਿਚ ਹਾਸਲ ਕਰਦਿਆਂ 10 ਵਿਕਟਾਂ ਨਾਲ ਧਮਾਕੇਦਾਰ ਜਿੱਤ ਦਰਜ ਕੀਤੀ। ਆਖਰੀ ਮੈਚ ਵਿਚ ਮੇਜ਼ਵਾਨ ਡੀ.ਏ.ਵੀ. ਕਾਲਜ ਬਠਿੰਡਾ ਦੀ ਟੀਮ ਨੇ ਟੀ.ਪੀ.ਡੀ. ਮਾਲਵਾ ਕਾਲਜ ਰਾਮਪੁਰਾ ਫੂਲ ਖਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ 15 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ’ਤੇ 151 ਦੌੜਾਂ ਦਾ ਸਕੋਰ ਖੜਾ ਕੀਤਾ। ਟੀਚੇ ਦਾ ਪਿੱਛਾ ਕਰਦਿਆਂ 62 ਦੌੜਾਂ ਹੀ ਬਣਾ ਸਕੀ ਅਤੇ 89 ਦੌੜਾਂ ਨਾਲ ਡੀਏਵੀ ਕਾਲਜ ਨੇ ਜਿੱਤ ਹਾਸਿਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੇ ਖ਼ਰੀਦ ਪ੍ਰਬੰਧਾਂ ਸੰਬੰਧੀ ਡੀ. ਸੀ. ਵਲੋਂ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਅਗਲੀ ਖ਼ਬਰ ਪੰਜ ਦਿਨਾਂ ਬਾਅਦ 20 ਫੁੱਟ ਡੂੰਘੇ ਖੂਹ ’ਚੋਂ ਜ਼ਿੰਦਾ ਮਿਲਿਆ ਲਾਪਤਾ ਰਾਜ ਮਿਸਤਰੀ
Ad Position 24