17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਬੈਂਕ ਅੰਦਰ ਵੱਖ-ਵੱਖ ਸਮਿਆਂ ਦੌਰਾਨ ਚਾਰ ਸੈਮੀਨਾਰ ਲਗਾਏ -ਸ਼ਸ਼ੀ ਸਿੱਕਾ

ਬਠਿੰਡਾ, 16 ਸਤੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਬੈਂਕ ਅੰਦਰ ਸੈਸ਼ਨ ਜੱਜ ਅਤੇ ਸੀ. ਜੇ.

Ad Position 21
No active advertisement
ਅਜੀਤ ਡੈਸਕ 17-09-2026
ਬਠਿੰਡਾ, 16 ਸਤੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਬੈਂਕ ਅੰਦਰ ਸੈਸ਼ਨ ਜੱਜ ਅਤੇ ਸੀ.ਜੇ.ਐਮ. ਬਲਜਿੰਦਰ ਕੌਰ ਮਾਨ ਦੇ ਨਿਰਦੇਸ਼ਾਂ ਅਨੁਸਾਰ ਬੀਤੇ ਦਿਨੀਂ ਸ਼ਸ਼ੀ ਸਿੱਕਾ ਪੀ.ਐਲ.ਵੀ. ਨੇ ਅੰਤਰਰਾਸ਼ਟਰੀ ਲੋਕਤੰਤਰ ਦਿਵਸ ’ਤੇ ਇੰਡੀਅਨ ਓਵਰਸੀਜ਼ ਬੈਂਕ 100 ਫੁੱਟ ਰੋਡ ਬ੍ਰਾਂਚ ਵਿਖੇ ਚਾਰ ਸੈਮੀਨਾਰ ਲਗਾਏ । ਜਿੱਥੇ ਉਨ੍ਹਾਂ ਨੇ ਲੋਕਤੰਤਰ ਦੀ ਮਹੱਤਤਾ ਬਾਰੇ ਸਟਾਫ਼ ਅਤੇ ਖਪਤਕਾਰਾਂ ਨੂੰ ਜਾਗਰੂਕ ਕਰਦਿਆਂ ਉਨ੍ਹਾਂ ਕਿਹਾ ਕਿ ਨਾਗਰਿਕਾਂ ਦੇ ਅਧਿਕਾਰਾਂ ਅਤੇ ਕਰਤੱਵਾਂ ਦੇ ਮੂਲ, ਸਮਾਨਤਾ, ਨਿਆਂ ਪ੍ਰਣਾਲੀ ਆਜ਼ਾਦੀ, ਕਾਨੂੰਨੀ ਪਾਲਣਾ ਅਤੇ ਲੋਕਤੰਤਰੀ ਪ੍ਰਕਿਰਿਆ ਵਿਚ ਲੋਕਾਂ ਦੀ ਭਾਗੀਦਾਰੀ ਦੇ ਨਾਲ-ਨਾਲ ਉਨ੍ਹਾਂ ਨੇ ਲੋਕਾਂ ਨੂੰ ਵੋਟ ਪਾਉਣ ਦੇ ਆਪਣੇ ਅਧਿਕਾਰਾਂ ਦੀ ਸਹੀ ਵਰਤੋਂ ਕਰਨ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਸਾਰੇ ਸੈਮੀਨਾਰਾਂ ’ਚ ਗਾਹਕਾਂ, ਬ੍ਰਾਂਚ ਮੈਨੇਜਰ ਸਮੇਤ ਸਟਾਫ਼ ਮੈਂਬਰਾਂ ਨੇ ਭਾਗ ਲਿਆ । ਉਨ੍ਹਾਂ ਨੇ ਗਾਹਕਾਂ ਨੂੰ ਜ਼ਿੰਮੇਵਾਰ ਨਾਗਰਿਕ ਵਜੋਂ ਸਾਡੇ ਮੌਲਿਕ ਅਧਿਕਾਰਾਂ ਅਤੇ ਫ਼ਰਜ਼ਾਂ, ਜਾਤੀ ਸਮਾਨਤਾ ਵੋਟ ਦਾ ਲਾਭ ਉਠਾਉਣ ਲਈ ਪ੍ਰਣ ਲੈਣ ਲਈ ਵੀ ਪ੍ਰੇਰਿਤ ਕੀਤਾ । ਬੈਂਕ ਮੈਨੇਜਰ ਨੇ ਸ਼ਸ਼ੀ ਸਿੱਕਾ ਪੀ.ਐਲ.ਵੀ. ਦਾ ਇਕ ਗਿਆਨਵਾਨ ਲੈਕਚਰ ਲਈ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਉਨ੍ਹਾਂ ਅੰਦਰ ਨੇ ਇਕ ਡੂੰਘੀ ਸੋਚ ਅਤੇ ਸਦੀਵੀ ਪ੍ਰਭਾਵ ਛੱਡਿਆ।
Ad Position 22
No active advertisement
ਪਿਛਲੀ ਖ਼ਬਰ ਧੀਆਂ ਵੀ ਨੂੰ ਜਨਮ ਲੈਣ ਦਾ ਪੂਰਾ ਹੱਕ - ਡਾ. ਸ਼ੈਲੀ ਅਰੋੜਾ ਅਗਲੀ ਖ਼ਬਰ ਮੋਫਰ ਵਿਖੇ ਪਰਾਲੀ ਦੀ ਸਾਂਭ ਸੰਭਾਲ ਲਈ ਬਲਾਕ ਪੱਧਰੀ ਜਾਗਰੂਕਤਾ ਕੈਂਪ
Ad Position 24