25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਨਗਰ ਨਿਗਮ ਦੇ ਜਨਰਲ ਹਾਊਸ ਵਿਚ 100 ਕਰੋੜ ਰੁਪਏ ਦੇ ਵਿਕਾਸ ਕਾਰਜ ਮਨਜ਼ੂਰ

ਬਠਿੰਡਾ, 25 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਨਗਰ ਨਿਗਮ ਬਠਿੰਡਾ ਦੇ ਜਨਰਲ ਹਾਊਸ ਦੀ ਮੀਟਿੰਗ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਅਤੇ ਨਿਗਮ ਕਮਿਸ਼ਨਰ ਮੈਡਮ ਲਵਜੀਤ ਕਲਸੀ ਦੀ ਮੌਜੂਦਗੀ ਵਿਚ ਹੋਈ ਜਿਸ ਵਿਚ ਕਰੀਬ 100 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਬਠਿੰਡਾ ਤੇ ਸਰੀ (ਕੈਨੇਡਾ) ਦਰਮਿਆਨ ਆਪਸੀ ਭਾਈਚਾਰਕ ਸਾਂਝ, ਸੱਭਿਆਚਾਰਕ ਅਦਾਨ-ਪ੍ਰਦਾਨ, ਵਪਾਰ, ਸਿੱਖਿਆ ਤੇ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਸਿਸਟਰ ਸਿਟੀ ਸਮਝੌਤੇ’ ’ਤੇ ਵੀ ਜਨਰਲ ਹਾਊਸ ਵਲੋਂ ਮੋਹਰ ਲਗਾ ਦਿੱਤੀ ਗਈ ਹੈ।

Ad Position 21
No active advertisement
ਮੇਅਰ ਪਦਮਜੀਤ ਸਿੰਘ ਮਹਿਤਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਅਗਵਾਈ ਕਰਦੇ ਹੋਏ। ਤਸਵੀਰ : ਲਵਲੀ 26-09-2026
ਬਠਿੰਡਾ, 25 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਨਗਰ ਨਿਗਮ ਬਠਿੰਡਾ ਦੇ ਜਨਰਲ ਹਾਊਸ ਦੀ ਮੀਟਿੰਗ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਅਤੇ ਨਿਗਮ ਕਮਿਸ਼ਨਰ ਮੈਡਮ ਲਵਜੀਤ ਕਲਸੀ ਦੀ ਮੌਜੂਦਗੀ ਵਿਚ ਹੋਈ ਜਿਸ ਵਿਚ ਕਰੀਬ 100 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਬਠਿੰਡਾ ਤੇ ਸਰੀ (ਕੈਨੇਡਾ) ਦਰਮਿਆਨ ਆਪਸੀ ਭਾਈਚਾਰਕ ਸਾਂਝ, ਸੱਭਿਆਚਾਰਕ ਅਦਾਨ-ਪ੍ਰਦਾਨ, ਵਪਾਰ, ਸਿੱਖਿਆ ਤੇ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਸਿਸਟਰ ਸਿਟੀ ਸਮਝੌਤੇ’ ’ਤੇ ਵੀ ਜਨਰਲ ਹਾਊਸ ਵਲੋਂ ਮੋਹਰ ਲਗਾ ਦਿੱਤੀ ਗਈ ਹੈ। ਇਸ ਸਮਝੌਤੇ ਰਾਹੀਂ ਦੋਵਾਂ ਸ਼ਹਿਰਾਂ ਦਰਮਿਆਨ ਸ਼ਹਿਰੀ ਯੋਜਨਾਬੰਦੀ ਤੇ ਤਕਨੀਕੀ ਸਹਿਯੋਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਕੂੜਾ ਪ੍ਰਬੰਧਨ, ਜਲ ਸਪਲਾਈ, ਸੀਵਰੇਜ ਪ੍ਰਬੰਧ ਤੇ ਸਮਾਰਟ ਸਿਟੀ ਤਕਨੀਕਾਂ ਨਾਲ ਸਬੰਧਿਤ ਤਜਰਬੇ ਤੇ ਤਕਨੀਕ ਸਾਂਝੀ ਕਰਨ, ਵਿਦਿਆਰਥੀਆਂ, ਅਧਿਆਪਕਾਂ, ਕਲਾਕਾਰਾਂ ਤੇ ਨੌਜਵਾਨਾਂ ਦੇ ਆਪਸੀ ਦੌਰਿਆਂ ਰਾਹੀਂ ਸੱਭਿਆਚਾਰਕ ਤੇ ਵਿੱਦਿਅਕ ਅਦਾਨ-ਪ੍ਰਦਾਨ ਅਤੇ ਸਥਾਨਕ ਉਦਯੋਗਾਂ, ਖੇਤੀਬਾੜੀ ਆਧਾਰਿਤ ਕਾਰੋਬਾਰਾਂ ਤੇ ਨਿਵੇਸ਼ ਦੇ ਨਵੇਂ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ ਜਾਵੇਗਾ। ਇਸ ਨਾਲ ਕੈਨੇਡਾ ਵੱਸਦੇ ਭਾਰਤੀ ਪਰਿਵਾਰਾਂ ਦਾ ਆਪਣੇ ਪਿੱਤਰੀ ਸ਼ਹਿਰ ਬਠਿੰਡਾ ਨਾਲ ਲਗਾਓ ਹੋਰ ਮਜ਼ਬੂਤ ਹੋਵੇਗਾ ਤੇ ਇਹ ਪਹਿਲ ਬਠਿੰਡਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਨਵੇਂ ਮੌਕੇ ਪ੍ਰਦਾਨ ਕਰੇਗੀ। ਮੇਅਰ ਨੇ ਦੱਸਿਆ ਕਿ ਜਨਰਲ ਹਾਊਸ ਵਿਚ ਗੁਰੂ ਨਾਨਕ ਨਗਰ, ਹਰਦੇਵ ਨਗਰ ਤੇ ਖੱਦਰ ਭੰਡਾਰ ਵਾਲੀ ਗਲੀ ਵਿਚ ਆਰ.ਓ. ਪਲਾਂਟ ਲਗਾਉਣ, ਐਸ.ਟੀ.ਪੀ. ਦੀ ਪੁਰਾਣੀ ਮਸ਼ੀਨਰੀ ਨੂੰ ਬਦਲਣ, ਮਹਿਣਾ ਬਸਤੀ ਤੇ ਊਧਮ ਸਿੰਘ ਨਗਰ ਵਿਚ ਨਵੇਂ ਡਿਸਪੋਜ਼ਲ ਲਗਾਉਣ, ਸਪੋਰਟਸ ਅਰੀਨਾ ਲਗਾਉਣ, ਪਾਰਕਾਂ ’ਚ ਓਪਨ ਏਅਰ ਜਿੰਮ ਲਗਾਉਣ, ਕਲਾਕ ਟਾਵਰ ਦਾ ਨਿਰਮਾਣ, ਸਿਵੀਆਂ ਰੋਡ ’ਤੇ ਨਵਾਂ ਪਾਰਕ ਬਣਾਉਣ, ਹਾਜੀ ਰਤਨ ਚੌਕ ਦੇ ਨੇੜੇ ਸਵਾਗਤੀ ਗੇਟ ਤੇ ਟੀਚਰ ਕਲੋਨੀ ਵਿਚ ਐਂਟਰੀ ਗੇਟ ਬਣਾਉਣ, ਜਨਤਾ ਨਗਰ ਵਿਚ ਸੁਵਿਧਾ ਕੇਂਦਰ ਬਣਾਉਣ, ਵੀਰ ਕਲੋਨੀ ਵਿਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਉਣ ਤੇ ਸ਼ਹਿਰ ਵਿਚ 10 ਰੇਨ ਵਾਟਰ ਰੀਚਾਰਜ ਪੁਆਇੰਟ ਸਥਾਪਤ ਕਰਨ ਦੇ ਮਤੇ ਵੀ ਪਾਸ ਕੀਤੇ ਗਏ ਹਨ। ਇਸ ਤੋਂ ਇਲਾਵਾ ਧੋਬੀਆਣਾ ਬਸਤੀ ਤੇ ਰਾਣੀ ਬਾਗ ਵਿਚ ਪਹਿਲੀ ਵਾਰ ਸੀਵਰੇਜ ਅਤੇ ਵਾਟਰ ਸਪਲਾਈ ਪਾਈਪਲਾਈਨ ਪ੍ਰਾਜੈਕਟ ਸ਼ੁਰੂ ਕਰਨ, ਸੜਕਾਂ ਦੇ ਸੁੰਦਰੀਕਰਨ, ਨਵੀਆਂ ਸੜਕਾਂ ਦੇ ਨਿਰਮਾਣ, ਪ੍ਰੀਮਿਕਸ ਕੰਮ, ਇੰਟਰਲਾਕਿੰਗ ਟਾਈਲਾਂ, ਸੀਵਰੇਜ ਤੇ ਵਾਟਰ ਸਪਲਾਈ ਸਮੇਤ ਹੋਰ ਬੁਨਿਆਦੀ ਢਾਂਚੇ ਨਾਲ ਸਬੰਧਿਤ ਕਈ ਪ੍ਰਾਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਮੇਅਰ ਮਹਿਤਾ ਨੇ ਕਿਹਾ ਕਿ ਨਿਗਮ ਦਾ ਉਦੇਸ਼ ਬਠਿੰਡਾ ਨੂੰ ਆਧੁਨਿਕ, ਸੁੰਦਰ, ਸਾਫ਼-ਸੁਥਰਾ ਤੇ ਸਹੂਲਤਾਂ ਨਾਲ ਲੈਸ ਸ਼ਹਿਰ ਵਜੋਂ ਵਿਕਸਿਤ ਕਰਨਾ ਹੈ ਜਿਸ ਲਈ ਉਕਤ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਯਤਨ ਕੀਤੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਮੇਲੇ ’ਚ ਕਿਸਾਨਾਂ ਵਲੋਂ ਹਾੜ੍ਹੀ ਦੀਆਂ ਫ਼ਸਲਾਂ ਦੇ 72 ਲੱਖ ਰੁਪਏ ਦੇ ਬੀਜਾਂ ਦੀ ਖ਼ਰੀਦ ਅਗਲੀ ਖ਼ਬਰ ਪਰੀਨਾਜ਼ ਕੌਰ ਧਾਲੀਵਾਲ ਦੇ ਏਸ਼ੀਅਨ ਖੇਡਾਂ ‘ਚ ਦੋ ਕਾਂਸੀ ਦੇ ਤਗਮੇ ਜਿੱਤਣ ’ਤੇ ਜਥੇ: ਬਾਬਾ ਟੇਕ ਸਿੰਘ ਵਲੋਂ ਵਧਾਈ
Ad Position 24