26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਰੇਲਵੇ ਗਰਾਊਂਡ ਦੀ ਵਰਤੋਂ ਲਈ ਫ਼ੀਸ ਵਸੂਲੀ ਦਾ ਫ਼ੈਸਲਾ ਵਾਪਸ, ਭਾਜਪਾ ਆਗੂਆਂ ਦੀ ਅਪੀਲ ਅਤੇ ਲੋਕਾਂ ਦੇ ਰੋਸ ਅੱਗੇ ਝੁਕਿਆ ਰੇਲਵੇ ਪ੍ਰਸ਼ਾਸਨ

ਬਠਿੰਡਾ , 25 ਸਤੰਬਰ ( ਵੀਰਪਾਲ ਸਿੰਘ )- ਬਠਿੰਡਾ ਰੇਲਵੇ ਗਰਾਊਂਡ ਦੀ ਵਰਤੋਂ ਲਈ ਆਮ ਲੋਕਾਂ ਤੋਂ ਫ਼ੀਸ ਵਸੂਲਣ ਦੇ ਫ਼ੈਸਲੇ ਨੂੰ ਰੇਲਵੇ ਪ੍ਰਸ਼ਾਸਨ ਵਲੋਂ ਵਾਪਸ ਲੈ ਲਿਆ ਗਿਆ ਹੈ । ਲੋਕਾਂ ਦੇ ਵਿਰੋਧ ਅਤੇ ਭਾਜਪਾ ਆਗੂਆਂ ਵਲੋਂ ਮਾਮਲਾ ਰੇਲਵੇ ਅਧਿਕਾਰੀਆਂ ਕੋਲ ਉਠਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਨੂੰ ਆਪਣਾ ਫ਼ੈਸਲਾ ਬਦਲਣਾ ਪਿਆ ।

Ad Position 21
No active advertisement
ਅਜੀਤ ਡੈਸਕ 26-09-2026

ਬਠਿੰਡਾ , 25 ਸਤੰਬਰ ( ਵੀਰਪਾਲ ਸਿੰਘ )- ਬਠਿੰਡਾ ਰੇਲਵੇ ਗਰਾਊਂਡ ਦੀ ਵਰਤੋਂ ਲਈ ਆਮ ਲੋਕਾਂ ਤੋਂ ਫ਼ੀਸ ਵਸੂਲਣ ਦੇ ਫ਼ੈਸਲੇ ਨੂੰ ਰੇਲਵੇ ਪ੍ਰਸ਼ਾਸਨ ਵਲੋਂ ਵਾਪਸ ਲੈ ਲਿਆ ਗਿਆ ਹੈ । ਲੋਕਾਂ ਦੇ ਵਿਰੋਧ ਅਤੇ ਭਾਜਪਾ ਆਗੂਆਂ ਵਲੋਂ ਮਾਮਲਾ ਰੇਲਵੇ ਅਧਿਕਾਰੀਆਂ ਕੋਲ ਉਠਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਨੂੰ ਆਪਣਾ ਫ਼ੈਸਲਾ ਬਦਲਣਾ ਪਿਆ । ਫ਼ੈਸਲਾ ਵਾਪਸ ਲਏ ਜਾਣ ਮਗਰੋਂ ਰੇਲਵੇ ਲਾਈਨਾਂ ਤੋਂ ਪਾਰ ਵੱਸਦੇ ਇਲਾਕਿਆਂ ਦੇ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ । ਦੱਸਿਆ ਜਾਂਦਾ ਹੈ ਕਿ ਰੇਲਵੇ ਗਰਾਊਂਡ ਲੰਮੇ ਸਮੇਂ ਤੋਂ ਇਲਾਕਾ ਵਾਸੀਆਂ ਲਈ ਸੈਰ , ਕਸਰਤ ਤੇ ਖੇਡ ਗਤੀਵਿਧੀਆਂ ਦਾ ਅਹਿਮ ਕੇਂਦਰ ਬਣਿਆ ਹੋਇਆ ਹੈ । ਗਰਾਊਂਡ ਦੀ ਵਰਤੋਂ ਲਈ ਫ਼ੀਸ ਲਗਾਉਣ ਦੇ ਫ਼ੈਸਲੇ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਲੋਕਾਂ ਵਿਚ ਨਾਰਾਜ਼ਗੀ ਪੈਦਾ ਹੋ ਗਈ ਸੀ । ਲੋਕਾਂ ਦਾ ਤਰਕ ਸੀ ਕਿ ਆਮ ਲੋਕਾਂ ਵਲੋਂ ਸਿਹਤਮੰਦ ਜੀਵਨ ਲਈ ਵਰਤੇ ਜਾ ਰਹੇ ਇਸ ਸਥਾਨ ‘ ਤੇ ਫ਼ੀਸ ਲਗਾਉਣਾ ਉਨ੍ਹਾਂ ਲਈ ਵਾਧੂ ਬੋਝ ਬਣੇਗਾ । ਇਸ ਮਾਮਲੇ ਨੂੰ ਲੈ ਕੇ ਭਾਜਪਾ ਆਗੂਆਂ ਵਲੋਂ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿਚ ਰੇਲਵੇ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਲੋਕਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਗਿਆ ਤੇ ਫ਼ੀਸ ਵਸੂਲੀ ਦਾ ਫ਼ੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਗਈ । ਲੋਕਾਂ ਦੇ ਵਧਦੇ ਦਬਾਅ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਨੇ ਫ਼ੀਸ ਵਸੂਲੀ ਦਾ ਫ਼ੈਸਲਾ ਵਾਪਸ ਲੈ ਲਿਆ । ਇਸ ਮੌਕੇ ਭਾਜਪਾ ਆਗੂ ਸਰੂਪ ਸਿੰਗਲਾ ਨੇ ਰੇਲਵੇ ਗਰਾਊਂਡ ਦਾ ਤਾਲਾ ਖੋਲ੍ਹ ਕੇ ਇਸ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ । ਗਰਾਊਂਡ ਖੁੱਲ੍ਹਣ ਮੌਕੇ ਇਲਾਕਾ ਵਾਸੀਆਂ ਨੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਰੇਲਵੇ ਲਾਈਨਾਂ ਤੋਂ ਪਾਰ ਰਹਿਣ ਵਾਲੇ ਲੋਕਾਂ , ਬੱਚਿਆਂ ਅਤੇ ਨੌਜਵਾਨਾਂ ਨੂੰ ਵੱਡੀ ਰਾਹਤ ਮਿਲੇਗੀ । ਲੋਕਾਂ ਨੇ ਕਿਹਾ ਕਿ ਗਰਾਊਂਡ ਦੀ ਸੁਵਿਧਾ ਬਹਾਲ ਹੋਣ ਨਾਲ ਸੈਰ ਅਤੇ ਖੇਡ ਗਤੀਵਿਧੀਆਂ ਨੂੰ ਮੁੜ ਉਤਸ਼ਾਹ ਮਿਲੇਗਾ ।

Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ’ਚ ਭਾਜਪਾ ਆਗੂ ਜਸਵਿੰਦਰ ਕੌਰ ‘ਆਪ’ ’ਚ ਸ਼ਾਮਿਲ ਅਗਲੀ ਖ਼ਬਰ ਨੌਜਵਾਨ ਦੀ ਰੇਲਗੱਡੀ ਤੋਂ ਡਿੱਗ ਕੇ ਮੌਤ
Ad Position 24