ਨੌਜਵਾਨ ਦੀ ਰੇਲਗੱਡੀ ਤੋਂ ਡਿੱਗ ਕੇ ਮੌਤ
ਬਠਿੰਡਾ, 25 ਸਤੰਬਰ (ਅਵਤਾਰ ਸਿੰਘ ਕੈਂਥ)- ਬਠਿੰਡਾ ਅਬੋਹਰ ਰੇਲਵੇ ਲਾਈਨ ’ਤੇ ਇਕ ਰੇਲ ਯਾਤਰੀ ਨੌਜਵਾਨ ਪਿੰਡ ਬਹਿਮਣ ਦੀਵਾਨਾ ਨੇੜੇ ਚੱਲਦੀ ਰੇਲ ਗੱਡੀ ਤੋਂ ਡਿੱਗ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਘਟਨਾ ਸਥਾਨ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਟੀਮ ਰਾਜਿੰਦਰ ਕੁਮਾਰ ਐਂਬੂਲੈਂਸ ਸਮੇਤ ਬਹਿਮਣ ਦੀਵਾਨਾ ਵਿਖੇ ਹਾਦਸੇ ਵਾਲੀ ਥਾਂ ’ਤੇ ਪਹੁੰਚੀ।
ਬਠਿੰਡਾ, 25 ਸਤੰਬਰ (ਅਵਤਾਰ ਸਿੰਘ ਕੈਂਥ)- ਬਠਿੰਡਾ ਅਬੋਹਰ ਰੇਲਵੇ ਲਾਈਨ ’ਤੇ ਇਕ ਰੇਲ ਯਾਤਰੀ ਨੌਜਵਾਨ ਪਿੰਡ ਬਹਿਮਣ ਦੀਵਾਨਾ ਨੇੜੇ ਚੱਲਦੀ ਰੇਲ ਗੱਡੀ ਤੋਂ ਡਿੱਗ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਘਟਨਾ ਸਥਾਨ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਟੀਮ ਰਾਜਿੰਦਰ ਕੁਮਾਰ ਐਂਬੂਲੈਂਸ ਸਮੇਤ ਬਹਿਮਣ ਦੀਵਾਨਾ ਵਿਖੇ ਹਾਦਸੇ ਵਾਲੀ ਥਾਂ ’ਤੇ ਪਹੁੰਚੀ। ਥਾਣਾ ਜੀ.ਆਰ.ਪੀ. ਦੇ ਏ. ਐਸ. ਆਈ. ਗੁਰਪਾਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਘਟਨਾ ਦੀ ਜਾਂਚ ਪੜ੍ਹਤਾਲ ਕੀਤੀ। ਸਹਾਰਾ ਟੀਮ ਮੈਂਬਰ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਨਾ ਹੋਣ ਕਾਰਨ ਪੁਲਿਸ ਕਾਰਵਾਈ ਤੋਂ ਬਾਅਦ ਲਾਸ਼ ਨੂੰ ਪੋਸਟ ਮਾਰਟਮ ਕਰਵਾਉਣ ਲਈ ਸਿਵਲ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ।