25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਾਹਿਤ ਸਿਰਜਣਾ ਮੰਚ ਬਠਿੰਡਾ ਵਲੋਂ ਗੋਸ਼ਟੀ ਤੇ ਕਵੀ ਦਰਬਾਰ 27 ਨੂੰ

ਬਠਿੰਡਾ, 25 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਾਹਿਤ ਸਿਰਜਣਾ ਮੰਚ (ਰਜਿ.) ਬਠਿੰਡਾ ਵਲੋਂ 27 ਸਤੰਬਰ ਨੂੰ ਸਵੇਰੇ 10 ਵਜੇ ਟੀਚਰਜ਼ ਹੋਮ ਬਠਿੰਡਾ ਵਿਖੇ ਪ੍ਰਸਿੱਧ ਰੁਬਾਈਕਾਰ ਸੁਖਦਰਸ਼ਨ ਗਰਗ ਦੀ ਪੁਸਤਕ ‘ਧਰਤ ਪਿਆਸੀ’ ‘ਤੇ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 26-09-2026
ਬਠਿੰਡਾ, 25 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਸਾਹਿਤ ਸਿਰਜਣਾ ਮੰਚ (ਰਜਿ.) ਬਠਿੰਡਾ ਵਲੋਂ 27 ਸਤੰਬਰ ਨੂੰ ਸਵੇਰੇ 10 ਵਜੇ ਟੀਚਰਜ਼ ਹੋਮ ਬਠਿੰਡਾ ਵਿਖੇ ਪ੍ਰਸਿੱਧ ਰੁਬਾਈਕਾਰ ਸੁਖਦਰਸ਼ਨ ਗਰਗ ਦੀ ਪੁਸਤਕ ‘ਧਰਤ ਪਿਆਸੀ’ ‘ਤੇ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ। ਇਸ ਉਪਰੰਤ ਵਿਸ਼ਾਲ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ।ਇਸ ਸਬੰਧੀ ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸਮਾਗਮ ਦੀਆਂ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਵੱਖ-ਵੱਖ ਕਾਰਜਾਂ ਲਈ ਅਹੁਦੇਦਾਰਾਂ ਤੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਕਵੀ ਅਤੇ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ, ਜਸਵੰਤ ਜਫ਼ਰ ਕਰਨਗੇ, ਜਦਕਿ ਪ੍ਰਿੰ. ਤਸਵਿੰਦਰ ਸਿੰਘ ਮਾਨ ਅਤੇ ਪ੍ਰਿੰ. ਅਵਤਾਰ ਸਿੰਘ ਕ੍ਰਮਵਾਰ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਪੁਸਤਕ ‘ਧਰਤ ਪਿਆਸੀ’ ਬਾਰੇ ਪ੍ਰਸਿੱਧ ਚਿੰਤਕ ਪ੍ਰੋ. ਤਰਸੇਮ ਨਰੂਲਾ ਅਤੇ ਅਲੋਚਕ ਪ੍ਰੋ. ਜਸਕਰਨ ਸਿੰਘ ਵਲੋਂ ਖੋਜ ਪੱਤਰ ਪੇਸ਼ ਕੀਤੇ ਜਾਣਗੇ । ਮੀਟਿੰਗ ਵਿਚ ਕੀਰਤੀ ਕਿਰਪਾਲ ਜ਼ਿਲ੍ਹਾ ਭਾਸ਼ਾ ਅਫ਼ਸਰ, ਜਗਨ ਨਾਥ, ਪ੍ਰੋ. ਤਰਸੇਮ ਨਰੂਲਾ, ਅਮਰਜੀਤ ਪੇਂਟਰ, ਪੋਰਿੰਦਰ ਕੁਮਾਰ ਸਿੰਗਲਾ ਮੀਤ ਬਠਿੰਡਾ, ਗੁਰਪ੍ਰੀਤ ਕੌਰ ਪ੍ਰੀਤ, ਜਸਵਿੰਦਰ ਖੁੱਡੀਆਂ ਅਤੇ ਜਸਵਿੰਦਰ ਸੁਰਗੀਤ ਸਮੇਤ ਹੋਰ ਮੈਂਬਰ ਹਾਜ਼ਰ ਸਨ। ਮੰਚ ਸੰਚਾਲਨ ਡਾ. ਜਸਪਾਲਜੀਤ ਨੇ ਕੀਤਾ।ਅੰਤ ਵਿਚ ਨਾਵਲਕਾਰ ਪ੍ਰਿੰ. ਜਗਮੇਲ ਸਿੰਘ ਜਠੌਲ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਸਮਾਗਮ ਨੂੰ ਸਫਲ ਬਣਾਉਣ ਲਈ ਸਾਰਿਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ 5 ਅਕਤੂਬਰ ਦੇ ਘਿਰਾਓ ਲਈ ਪਿੰਡਾਂ ਵਿਚ ਲਾਮਬੰਦੀ ਤੇਜ਼ ਅਗਲੀ ਖ਼ਬਰ ਜੇਕਰ ਵਿਦਿਆਰਥੀਆਂ ਦਾ ਮੋਹ ਪੰਜਾਬੀ ਪ੍ਰਤੀ ਘਟਦਾ ਰਿਹਾ ਤਾਂ ਜਲਦੀ ਹੀ ਵੱਜੇਗੀ ਖ਼ਤਰੇ ਦੀ ਘੰਟੀ
Ad Position 24