25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਜੇਕਰ ਵਿਦਿਆਰਥੀਆਂ ਦਾ ਮੋਹ ਪੰਜਾਬੀ ਪ੍ਰਤੀ ਘਟਦਾ ਰਿਹਾ ਤਾਂ ਜਲਦੀ ਹੀ ਵੱਜੇਗੀ ਖ਼ਤਰੇ ਦੀ ਘੰਟੀ

ਨਵੀਂ ਦਿੱਲੀ, 25 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਰਾਜਧਾਨੀ ਦਿੱਲੀ ਦੇ ਵਿਚ ਸਰਕਾਰੀ ਪੱਧਰ ’ਤੇ ਪੰਜਾਬੀ ਭਾਸ਼ਾ ਨੂੰ ਦੂਸਰਾ ਦਰਜਾ ਮਿਲਿਆ ਹੋਇਆ ਹੈ ਪਰ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਦੀ ਚਾਲ ਏਨੀ ਹੌਲੀ ਹੈ ਕਿ ਸਕੂਲਾਂ, ਕਾਲਜਾਂ ਅਤੇ ਯੂਨੀਵਰਿਸਟੀ ਵਿਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ, ਜਿਸ ਪ੍ਰਤੀ ਸਰਕਾਰ, ਪ੍ਰਸ਼ਾਸਨ, ਸਕੂਲਾਂ, ਕਾਲਜਾਂ, ਯੂਨੀਰਿਸਟੀ ਨੂੰ ਕੋਈ ਚਿੰਤਾ ਲਹੀਂ ਹੈ।

Ad Position 21
No active advertisement
ਪੰਜਾਬੀ ਹੈਲਪ ਲਾਈਨ ਦੇ ਆਗੂ ਵਿਚਾਰ ਵਟਾਂਦਰਾ ਕਰਦੇ ਹੋਏ। 26-09-2026
ਨਵੀਂ ਦਿੱਲੀ, 25 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਰਾਜਧਾਨੀ ਦਿੱਲੀ ਦੇ ਵਿਚ ਸਰਕਾਰੀ ਪੱਧਰ ’ਤੇ ਪੰਜਾਬੀ ਭਾਸ਼ਾ ਨੂੰ ਦੂਸਰਾ ਦਰਜਾ ਮਿਲਿਆ ਹੋਇਆ ਹੈ ਪਰ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਦੀ ਚਾਲ ਏਨੀ ਹੌਲੀ ਹੈ ਕਿ ਸਕੂਲਾਂ, ਕਾਲਜਾਂ ਅਤੇ ਯੂਨੀਵਰਿਸਟੀ ਵਿਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ, ਜਿਸ ਪ੍ਰਤੀ ਸਰਕਾਰ, ਪ੍ਰਸ਼ਾਸਨ, ਸਕੂਲਾਂ, ਕਾਲਜਾਂ, ਯੂਨੀਰਿਸਟੀ ਨੂੰ ਕੋਈ ਚਿੰਤਾ ਲਹੀਂ ਹੈ। ਪੰਜਾਬੀ ਭਾਸ਼ਾ ਦੇ ਪ੍ਰਤੀ ਦਿਲੋਂ ਮੋਹ ਰੱਖਣ ਅਤੇ ਇਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਦਿਨ ਰਾਤ ਜੁਟੀ ਹੋਈ ਦਿੱਲੀ ਦੀ ਸੰਸਥਾ ਪੰਜਾਬੀ ਹੈਲਪ ਲਾਈਨ ਫਿਕਰਮੰਦ ਹੋ ਕੇ ਇਸ ਦੇ ਪ੍ਰਚਾਰ ਤੇ ਪ੍ਰਸਾਰ ਦੇ ਪ੍ਰਤੀ ਆਪਣੇ ਪੱਧਰ ’ਤੇ ਕੋਈ ਕਸਰ ਨਹੀਂ ਛੱਡ ਰਹੀ। ਸਮੇਂ-ਸਮੇਂ ’ਤੇ ਸਕੂਲਾਂ, ਕਾਲਜਾਂ ਅਤੇ ਹੋਰਨਾਂ ਥਾਵਾਂ ’ਤੇ ਪੰਜਾਬੀ ਹੈਲਪ ਲਾਨ ਦੇ ਅਹੁਦੇਦਾਰ ਪ੍ਰਕਾਸ਼ ਸਿੰਘ ਗਿੱਲ, ਸੁਨੀਲ ਬੇਦੀ, ਕੁਲਦੀਪ ਸਿੰਘ, ਮਹਿੰਦਰ ਮੁੰਜਾਲ ਅਤੇ ਹੋਰ ਸਹਿਯੋਗੀ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰਦੇ ਹੋਏ ਇਸ ਦੀ ਜਾਣਕਾਰੀ ਦੇ ਰਹੇ ਹਨ ਅਤੇ ਨਾਲ ਹੀ ਅੰਕੜੇ ਵੀ ਦਰਸਾ ਰਹੇ ਹਨ। ਹੈਲਪ ਲਾਈਨ ਦੇ ਮੁਖੀ ਪ੍ਰਕਾਸ਼ ਸਿੰਘ ਗਿੱਲ ਅਤੇ ਜਨਰਲ ਸਕੱਤਰ ਸੁਨੀਲ ਬੇਦੀ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੇਕਰ ਵਿਦਿਆਰਥੀਆਂ ਦਾ ਮੋਹ ਇਸੇ ਤਰ੍ਹਾਂ ਘਟਦਾ ਰਿਹਾ ਤਾਂ ਜਲਦੀ ਹੀ ਪੰਜਾਬੀ ਭਾਸ਼ਾ ਲਈ ਖ਼ਤਰੇ ਦੀ ਘੰਟੀ ਵੱਜ ਸਕਦੀ ਹੈ। ਉਨ੍ਹਾਂ ਅਧਿਆਪਕਾਂ, ਪ੍ਰੋਫੈਸਰਾਂ, ਪੰਜਾਬੀ ਸੰਸਥਾਵਾਂ, ਬੱਚਿਆਂ ਦੇ ਮਾਪਿਆਂ, ਦਿੱਲੀ ਕਮੇਟੀ ਤੇ ਪੰਜਾਬੀ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕ ਉਹ ਅੱਗੇ ਆ ਕੇ ਪੰੰਜਾਬੀ ਬੋਲੀ ਨੂੰ ਅਪਨਾਉਣ ਤਾਂ ਕਿ ਦਿੱਲੀ ਵਿਚ ਪੰਜਾਬੀ ਲਿਖਣ-ਪੜ੍ਹਨ ਵਾਲਿਆਂ ਦੀ ਗਿਣਤੀ ਵਧ ਸਕੇ।
Ad Position 22
No active advertisement
ਪਿਛਲੀ ਖ਼ਬਰ ਸਾਹਿਤ ਸਿਰਜਣਾ ਮੰਚ ਬਠਿੰਡਾ ਵਲੋਂ ਗੋਸ਼ਟੀ ਤੇ ਕਵੀ ਦਰਬਾਰ 27 ਨੂੰ ਅਗਲੀ ਖ਼ਬਰ ਦਿੱਲੀ ਪੁਲਿਸ ਦੇ ਸਵੈ-ਰੱਖਿਆ ਵਿੰਗ ਨੇ ਲਗਾਈ ਵਰਕਸ਼ਾਪ
Ad Position 24