08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਮੀਨੂ ਬਰਾੜ ਦੀ ਦਾਦੀ ਦੇ ਦਿਹਾਂਤ ’ਤੇ ਅਭੈ ਚੌਟਾਲਾ ਤੇ ਕਾਂਤਾ ਚੌਟਾਲਾ ਦੁੱਖ ਸਾਂਝਾ ਕਰਨ ਪੁੱਜੇ

ਡੱਬਵਾਲੀ, 9 ਨਵੰਬਰ (ਇਕਬਾਲ ਸਿੰਘ ਸ਼ਾਂਤ)-ਸੀਨੀਅਰ ਅਕਾਲੀ ਆਗੂ ਮਨਿੰਦਰਪਾਲ ਸਿੰਘ ਬਰਾੜ ‘ਮੀਨੂ ਫੱਤਾਕੇੜਾ’ ਦੀ ਦਾਦੀ ਮਾਤਾ ਰਾਜਿੰਦਰ ਕੌਰ (93) ਦਾ ਬੀਤੇ ਕੱਲ੍ਹ ਦਿਲ ਫੇਲ੍ਹ ਹੋਣ ਦਿਹਾਂਤ ਹੋ ਗਿਆ। ਇੰਡੀਅਨ ਨੈਸ਼ਨਲ ਲੋਕ ਦਲ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਤੇ ਉਨ੍ਹਾਂ ਦੀ ਪਤਨੀ ਕਾਂਤਾ ਚੌਟਾਲਾ ਨੇ ਫੱਤਾਕੇਰਾ ਨਿਵਾਸ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Ad Position 21
No active advertisement
ਅਜੀਤ ਡੈਸਕ 10-11-2026
ਡੱਬਵਾਲੀ, 9 ਨਵੰਬਰ (ਇਕਬਾਲ ਸਿੰਘ ਸ਼ਾਂਤ)-ਸੀਨੀਅਰ ਅਕਾਲੀ ਆਗੂ ਮਨਿੰਦਰਪਾਲ ਸਿੰਘ ਬਰਾੜ ‘ਮੀਨੂ ਫੱਤਾਕੇੜਾ’ ਦੀ ਦਾਦੀ ਮਾਤਾ ਰਾਜਿੰਦਰ ਕੌਰ (93) ਦਾ ਬੀਤੇ ਕੱਲ੍ਹ ਦਿਲ ਫੇਲ੍ਹ ਹੋਣ ਦਿਹਾਂਤ ਹੋ ਗਿਆ। ਇੰਡੀਅਨ ਨੈਸ਼ਨਲ ਲੋਕ ਦਲ ਦੇ ਕੌਮੀ ਪ੍ਰਧਾਨ ਅਭੈ ਸਿੰਘ ਚੌਟਾਲਾ ਤੇ ਉਨ੍ਹਾਂ ਦੀ ਪਤਨੀ ਕਾਂਤਾ ਚੌਟਾਲਾ ਨੇ ਫੱਤਾਕੇਰਾ ਨਿਵਾਸ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅਭੈ ਸਿੰਘ ਚੌਟਾਲਾ ਨੇ ਲੰਬੀ ਹਲਕੇ ਦੇ ਪਿੰਡ ਫੱਤਾਕੇਰਾ ਵਿਖੇ ਪੁੱਜ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਮੀਨੂ ਬਰਾੜ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਜ਼ਿਕਰਯੋਗ ਹੈ ਕਿ ਮਾਤਾ ਰਾਜਿੰਦਰ ਕੌਰ, ਮਰਹੂਮ ਅਜੀਤ ਸਿੰਘ ਬਰਾੜ ਦੇ ਮਾਤਾ ਸਨ। ਅਜੀਤ ਸਿੰਘ ਬਰਾੜ, ਅਭੈ ਸਿੰਘ ਚੌਟਾਲਾ ਦੇ ਬੇਹੱਦ ਕਰੀਬੀ ਮਿੱਤਰ ਰਹੇ ਸਨ। ਮਾਤਾ ਰਾਜਿੰਦਰ ਕੌਰ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਉਣ ਪੁੱਜਣ ਵਾਲਿਆਂ ਵਿੱਚ ਡੱਬਵਾਲੀ ਦੇ ਇਨੈਲੋ ਵਿਧਾਇਕ ਆਦਿੱਤਿਆ ਦੇਵੀਲਾਲ, ਸੀਨੀਅਰ ਇਨੈਲੋ ਆਗੂ ਸੰਦੀਪ ਚੌਧਰੀ, ਸਾਬਕਾ ਵਿਧਾਇਕ ਡਾ. ਸੀਤਾਰਾਮ ਕਾਲਾਂਵਾਲੀ, ਸਾਬਕਾ ਵਿਧਾਇਕ ਬਲਕੌਰ ਸਿੰਘ ਕਾਲਾਂਵਾਲੀ, ਜ਼ਿਲ੍ਹਾ ਪ੍ਰੀਸ਼ਦ ਸਿਰਸਾ ਦੇ ਚੇਅਰਮੈਨ ਕਰਨ ਸਿੰਘ ਚੌਟਾਲਾ, ਸਾਬਕਾ ਚੇਅਰਮੈਨ ਗੁਰਬਖਸ਼ੀਸ਼ ਸਿੰਘ ਮਿੱਡੂਖੇੜਾ, ਸੀਨੀਅਰ ਯੂਥ ਅਕਾਲੀ ਆਗੂ ਜਿੰਮੀ ਮਹਿਣਾ, ਗੋਵਿੰਦਰ ਸਿੰਘ, ਯਾਦੀ ਮਿੱਡੂਖੇੜਾ, ਗੀਕੂ ਚੇਅਰਮੈਨ, ਅਜੈਪਾਲ ਸਿੰਘ ਕੁਲਾਰ, ਦਿਲਸ਼ਾਦ ਸੰਧੂ, ਭੁਪਿੰਦਰ ਸਿੰਘ ਮਿੱਡੂਖੇੜਾ, ਨਗਰ ਕੌਂਸਲ ਡੱਬਵਾਲੀ ਦੇ ਚੇਅਰਮੈਨ ਟੇਕ ਚੰਦ ਛਾਬੜਾ, ਉਪ ਚੇਅਰਮੈਨ ਅਮਨਦੀਪ ਬਾਂਸਲ, ਲਵਲੀ ਮਹਿਤਾ, ਸਾਬਕਾ ਕੌਂਸਲਰ ਪਵਨ ਬਾਂਸਲ ਤੇ ਸੰਜੀਵ ਕੁਮਾਰ ਡੱਬੂ ਸਮੇਤ ਕਈ ਪਤਵੰਤੇ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਲੋਕ ਤੇਜਾਖੇੜਾ ਫਾਰਮ ਹਾਊਸ ਪੁੱੱਜੇ ਅਗਲੀ ਖ਼ਬਰ ਦੋ ਨਸ਼ਾ ਤਸਕਰਾਂ ਦੀਆਂ ਦੋ ਸਕਾਰਪੀਓ ਗੱਡੀਆਂ ਪੁਲਿਸ ਵਲੋਂ ਜ਼ਬਤ
Ad Position 24