ਫ਼ਿਰੋਜ਼ਪੁਰ ਕੈਂਟ ਦੇ ਪਾਇਲਟ ਚੌਕ ’ਤੇ ਵੱਡਾ ਹਾਦਸਾ: ਸਿਆਜ਼ ਕਾਰ ਨੇ ਐਕਟਿਵਾ ਨੂੰ 5 ਕਿੱਲੋਮੀਟਰ ਤੱਕ ਘਸੀਟਿਆ, ਲੋਕ ਰਹਿ ਗਏ ਹੈਰਾਨ
ਫ਼ਿਰੋਜ਼ਪੁਰ, 9 ਨਵੰਬਰ (ਰਾਕੇਸ਼ ਚਾਵਲਾ)- ਬੀਤੀ ਸ਼ਾਮ ਫ਼ਿਰੋਜ਼ਪੁਰ ਕੈਂਟ ਦੇ ਪਾਇਲਟ ਚੌਕ ’ਤੇ ਇਕ ਸਿਆਜ਼ ਕਾਰ ਨੇ ਐਕਟਿਵਾ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਿਵਾ ਸਵਾਰ ਸੜਕ ’ਤੇ ਡਿਗ ਗਿਆ, ਜਦਕਿ ਐਕਟਿਵਾ ਕਾਰ ਦੇ ਹੇਠਾਂ ਫਸ ਗਈ।
ਫ਼ਿਰੋਜ਼ਪੁਰ, 9 ਨਵੰਬਰ (ਰਾਕੇਸ਼ ਚਾਵਲਾ)- ਬੀਤੀ ਸ਼ਾਮ ਫ਼ਿਰੋਜ਼ਪੁਰ ਕੈਂਟ ਦੇ ਪਾਇਲਟ ਚੌਕ ’ਤੇ ਇਕ ਸਿਆਜ਼ ਕਾਰ ਨੇ ਐਕਟਿਵਾ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਐਕਟਿਵਾ ਸਵਾਰ ਸੜਕ ’ਤੇ ਡਿਗ ਗਿਆ, ਜਦਕਿ ਐਕਟਿਵਾ ਕਾਰ ਦੇ ਹੇਠਾਂ ਫਸ ਗਈ। ਕਾਰ ਚਾਲਕ ਨੇ ਨਹੀਂ ਰੋਕੀ ਗੱਡੀ, 5 ਕਿੱਲੋਮੀਟਰ ਤੱਕ ਘਸੀਟਦਾ ਲੈ ਗਿਆ ਐਕਟਿਵਾ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਕਾਰ ਚਾਲਕ ਨੇ ਕਾਰ ਰੋਕਣ ਦੀ ਬਜਾਏ ਐਕਟਿਵਾ ਨੂੰ ਕਾਰ ਦੇ ਹੇਠਾਂ ਫਸਾ ਕੇ ਹੀ ਅੱਗੇ ਵਧਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਕਰੀਬ 5 ਕਿੱਲੋਮੀਟਰ ਤੱਕ ਐਕਟਿਵਾ ਨੂੰ ਸੜਕ ’ਤੇ ਘਸੀਟਦਾ ਹੋਇਆ ਆਪਣੇ ਨਾਲ ਲੈ ਗਿਆ। ਇਸ ਪੂਰੀ ਘਟਨਾ ਨੂੰ ਦੇਖ ਕੇ ਸੜਕ ’ਤੇ ਮੌਜੂਦ ਲੋਕ ਹੈਰਾਨ ਰਹਿ ਗਏ। ਲੋਕਾਂ ਨੇ ਕਾਰ ਚਾਲਕ ਨੂੰ ਰੋਕਣ ਲਈ ਉਸ ਦਾ ਪਿੱਛਾ ਵੀ ਕੀਤਾ। ਘਟਨਾ ਤੋਂ ਬਾਅਦ ਇਲਾਕੇ ਵਿਚ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰ ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਨੇ ਗੱਡੀ ਕਿਉਂ ਨਹੀਂ ਰੋਕੀ ਐਕਟਿਵਾ ਕਾਰ ਦੇ ਹੇਠਾਂ ਫਸਣ ਦਾ ਪਤਾ ਨਹੀਂ ਲੱਗਾ ਜਾਂ ਫਿਰ ਉਹ ਜਾਣ-ਬੁੱਝ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ? ਪੁਲਿਸ ਨੇ ਕਾਰ ਦਾ ਨੰਬਰ ਟਰੇਸ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ। ਦੱਸ ਦੇਈਏ ਕਿ ਕਾਰ ਸਵਾਰ ਫ਼ਾਜ਼ਿਲਕਾ ਰੋਡ ’ਤੇ ਐਕਟਿਵਾ ਨੂੰ ਕੱਢ ਕੇ ਫ਼ਾਜ਼ਿਲਕਾ ਵੱਲ ਫ਼ਰਾਰ ਹੋ ਗਿਆ। ਫਿਲਹਾਲ ਪੁਲਿਸ ਸੀ.ਸੀ.ਟੀ.ਵੀ. ਫੁਟੇਜ ਖੰਗਾਲ ਰਹੀ ਹੈ ਅਤੇ ਐਕਟਿਵਾ ਸਵਾਰ ਦੀ ਹਾਲਤ ਦਾ ਪਤਾ ਲਗਾਇਆ ਜਾ ਰਿਹਾ ਹੈ।