08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਹਰਿਆਣਾ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਲੋਕ ਤੇਜਾਖੇੜਾ ਫਾਰਮ ਹਾਊਸ ਪੁੱੱਜੇ

ਡੱਬਵਾਲੀ, 9 ਨਵੰਬਰ (ਇਕਬਾਲ ਸਿੰਘ ਸ਼ਾਂਤ)- ਚੌਟਾਲਾ ਪਰਿਵਾਰ ਦੀ ਦਹਾਕਿਆਂ ਪੁਰਾਣੀ ਸਮਾਜਿਕ ਅਤੇ ਸਿਆਸੀ ਰਵਾਇਤ ‘ਰਾਮ-ਰਮੀ’ ਦੇ ਮੌਕੇ ਅੱਜ ਤੇਜਾਖੇੜਾ ਫਾਰਮ ਹਾਊਸ ਵਿਖੇ ਹਰਿਆਣਾ ਦੇ ਕੋਨੇ-ਕੋਨੇ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਇਨੈਲੋ ਵਰਕਰ, ਆਮ ਲੋਕ, ਆਗੂ ਤੇ ਚੌਧਰੀ ਦੇਵੀ ਲਾਲ ਦੀ ਵਿਚਾਰਧਾਰਾ ਨਾਲ ਜੁੜੇ ਲੋਕ ਪੁੱਜੇ। ਇਨੈਲੋ ਦੇ ਕੌਮੀ ਪ੍ਰਧਾਨ ਚੌਧਰੀ ਅਭੈ ਸਿੰਘ ਚੌਟਾਲਾ ਨੇ ਫਾਰਮ ਹਾਊਸ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਕਬੂਲਦੇ ਸੂਬੇ ਦੀ ਖ਼ੁਸ਼ਹਾਲੀ ਦੀ ਕਾਮਨਾ ਕੀਤੀ।

Ad Position 21
No active advertisement
ਅਜੀਤ ਡੈਸਕ 10-11-2026
ਡੱਬਵਾਲੀ, 9 ਨਵੰਬਰ (ਇਕਬਾਲ ਸਿੰਘ ਸ਼ਾਂਤ)- ਚੌਟਾਲਾ ਪਰਿਵਾਰ ਦੀ ਦਹਾਕਿਆਂ ਪੁਰਾਣੀ ਸਮਾਜਿਕ ਅਤੇ ਸਿਆਸੀ ਰਵਾਇਤ ‘ਰਾਮ-ਰਮੀ’ ਦੇ ਮੌਕੇ ਅੱਜ ਤੇਜਾਖੇੜਾ ਫਾਰਮ ਹਾਊਸ ਵਿਖੇ ਹਰਿਆਣਾ ਦੇ ਕੋਨੇ-ਕੋਨੇ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਇਨੈਲੋ ਵਰਕਰ, ਆਮ ਲੋਕ, ਆਗੂ ਤੇ ਚੌਧਰੀ ਦੇਵੀ ਲਾਲ ਦੀ ਵਿਚਾਰਧਾਰਾ ਨਾਲ ਜੁੜੇ ਲੋਕ ਪੁੱਜੇ। ਇਨੈਲੋ ਦੇ ਕੌਮੀ ਪ੍ਰਧਾਨ ਚੌਧਰੀ ਅਭੈ ਸਿੰਘ ਚੌਟਾਲਾ ਨੇ ਫਾਰਮ ਹਾਊਸ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਕਬੂਲਦੇ ਸੂਬੇ ਦੀ ਖ਼ੁਸ਼ਹਾਲੀ ਦੀ ਕਾਮਨਾ ਕੀਤੀ। ਅੱਜ ਸਵੇਰ ਤੋਂ ਹੀ ਫਾਰਮ ਹਾਊਸ ਵਿਖੇ ਲੋਕਾਂ ਦੇ ਪੁੱਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਇਸ ਮੌਕੇ ਡੱਬਵਾਲੀ ਦੇ ਵਿਧਾਇਕ ਅਦਿੱਤਿਆ ਦੇਵੀ ਲਾਲ, ਜ਼ਿਲ੍ਹਾ ਪ੍ਰੀਸ਼ਦ ਸਿਰਸਾ ਦੇ ਚੇਅਰਮੈਨ ਕਰਨ ਸਿੰਘ ਚੌਟਾਲਾ, ਰਾਣੀਆਂ ਦੇ ਵਿਧਾਇਕ ਅਰਜੁਨ ਚੌਟਾਲਾ ਅਤੇ ਚੌਟਾਲਾ ਪਰਿਵਾਰ ਨਾਲ ਸਬੰਧਤ ਸੀਨੀਅਰ ਇਨੈਲੋ ਆਗੂ ਸੰਦੀਪ ਚੌਧਰੀ, ਵੀਰੇਂਦਰ ਸਿਹਾਗ ਸਮੇਤ ਹੋਰ ਆਗੂ ਮੌਜੂਦ ਸਨ। ਇਸ ਤੋਂ ਪਹਿਲਾਂ ਕੱਲ੍ਹ ਦੀਵਾਲੀ ਮੌਕੇ ਅਭੈ ਸਿੰਘ ਚੌਟਾਲਾ ਨੇ ਪਿੰਡ ਚੌਟਾਲਾ ਸਥਿਤ ਆਪਣੇ ਜੱਦੀ ਨਿਵਾਸ ਵਿਖੇ ਜਾ ਕੇ ਆਪਣੀ ਭੂਆ ਸ਼ਾਂਤੀ ਦੇਵੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਦੇ ਦੀਵਾਲੀ ਦੀ ਵਧਾਈ ਦਿੱਤੀ। ਉਨ੍ਹਾਂ ਸਿਆਸੀ ਪਿੰਡ ਦੀ ਸੱਥ ’ਤੇ ਵੀ ਲੋਕਾਂ ਨਾਲ ਮਿਲ ਕੇ ਦੀਵਾਲੀ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ। ‘ਰਾਮ-ਰਮੀ’ ਹਰਿਆਣਾ ਅਤੇ ਰਾਜਸਥਾਨ ਵਿੱਚ ਪ੍ਰਚੱਲਤ ਇੱਕ ਸਮਾਜਿਕ ਰਿਵਾਇਤ ਹੈ। ਦੀਵਾਲੀ ਤੋਂ ਅਗਲੇ ਦਿਨ ਲੋਕ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਤੇ ਸਮਾਜਿਕ ਬਜ਼ੁਰਗਾਂ ਨੂੰ ਮਿਲ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਹਨ। ਚੌਟਾਲਾ ਪਰਿਵਾਰ ਵਿੱਚ ਇਹ ਰਿਵਾਇਤ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਤੇਜਾਖੇੜਾ ਫਾਰਮ ਹਾਊਸ ਦੀ ਹੋਂਦ ਤੋਂ ਪਹਿਲਾਂ ਰਾਮ-ਰਮੀ ਦਾ ਸਮਾਗਮ ਪਿੰਡ ਚੌਟਾਲਾ ਸਥਿਤ ਚੌਟਾਲਿਆਂ ਦੇ ਜੱਦੀ ਨਿਵਾਸ ਵਿਖੇ ਹੁੰਦਾ ਸੀ, ਜਿੱਥੇ ਹੁਣ ਡੱਬਵਾਲੀ ਦੇ ਵਿਧਾਇਕ ਆਦਿੱਤਿਆ ਦੇਵੀ ਲਾਲ ਵਸਦੇ ਹਨ। ਇਸ ਮੌਕੇ ਨਗਰ ਪ੍ਰੀਸ਼ਦ ਡੱਬਵਾਲੀ ਦੇ ਪ੍ਰਧਾਨ ਟੇਕ ਚੰਦ ਛਾਬੜਾ, ਇਨੈਲੋ ਦੇ ਸ਼ਹਿਰੀ ਕਨਵੀਨਰ ਸੰਦੀਪ ਗਰਗ, ਨਗਰ ਪ੍ਰੀਸ਼ਦ ਦੇ ਉਪ ਪ੍ਰਧਾਨ ਅਮਨਦੀਪ ਬਾਂਸਲ, ਸੀਨੀਅਰ ਡਾਕਟਰ ਐੱਸ.ਐੱਸ. ਗੁਲਾਟੀ, ਸੀਨੀਅਰ ਐਡਵੋਕੇਟ ਸੁਖਬੀਰ ਸਿੰਘ ਬਰਾੜ, ਇਨੈਲੋ ਡੱਬਵਾਲੀ ਦੇ ਪ੍ਰਧਾਨ ਲਵਲੀ ਮਹਿਤਾ, ਸਾਬਕਾ ਕੌਂਸਲਰ ਪਵਨ ਬਾਂਸਲ, ਗੁਰਚਰਨ ਸਿੰਘ ਟੋਹੜਾ ਤੇ ਮਨਜੀਤ ਸਿੰਘ ਬੁਮਰਾਹ ਸਮੇਤ ਅਨੇਕਾਂ ਲੋਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਦੀ ਰਾਤ ਜੀਜਾ-ਸਾਲਿਆਂ ਵਿਚਾਲੇ ਪੁਰਾਣੀ ਰੰਜਿਸ਼ ਨੇ ਧਾਰਿਆ ਖ਼ੂਨੀ ਰੂਪ ਅਗਲੀ ਖ਼ਬਰ ਮੀਨੂ ਬਰਾੜ ਦੀ ਦਾਦੀ ਦੇ ਦਿਹਾਂਤ ’ਤੇ ਅਭੈ ਚੌਟਾਲਾ ਤੇ ਕਾਂਤਾ ਚੌਟਾਲਾ ਦੁੱਖ ਸਾਂਝਾ ਕਰਨ ਪੁੱਜੇ
Ad Position 24