25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਰਕਾਰੀ ਸਕੂਲ ਸੇਮਾ ਦੀਆਂ ਦੋ ਵਿਦਿਆਰਥਣਾਂ ਵਲੋਂ ਪੀ.ਐਸ.ਟੀ.ਆਰ.ਈ. ਪ੍ਰੀਖਿਆ ਪਾਸ

ਨਥਾਣਾ, 25 ਸਤੰਬਰ (ਗੁਰਦਰਸ਼ਨ ਲੁੱਧੜ): ਸਰਕਾਰੀ ਹਾਈ ਸਕੂਲ ਸੇਮਾ ਦੇ 2025-26 ਦੇ ਵਿੱਦਿਅਕ ਸੈਸ਼ਨ ਦੌਰਾਨ ਹੋਈ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਵਿਚੋਂ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਪੇਪਰ ਪਾਸ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਇਸ ਪ੍ਰੀਖਿਆ ਵਿਚੋਂ ਸਕੂਲ ਦੀਆਂ ਵਿਦਿਆਰਥਣਾਂ ਪ੍ਰਭਦੀਪ ਕੌਰ ਤੇ ਐਸ਼ਦੀਪ ਕੌਰ ਨੇ ਉਕਤ ਪ੍ਰੀਖਿਆ ਪਾਸ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।

Ad Position 21
No active advertisement
ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਪਾਸ ਕਰਨ ਵਾਲੀਆਂ ਸਰਕਾਰੀ ਹਾਈ ਸਕੂਲ ਸੇਮਾ ਦੀਆਂ ਵਿਦਿਆਰਥਣਾਂ ਅਤੇ ਨੋਡਲ ਅਧਿਕਾਰੀ ਰਾਜਵੀਰ ਕੌਰ। ਤਸਵੀਰ : ਗੁਰਦਰਸ਼ਨ ਲੁੱਧੜ 26-09-2026
ਨਥਾਣਾ, 25 ਸਤੰਬਰ (ਗੁਰਦਰਸ਼ਨ ਲੁੱਧੜ): ਸਰਕਾਰੀ ਹਾਈ ਸਕੂਲ ਸੇਮਾ ਦੇ 2025-26 ਦੇ ਵਿੱਦਿਅਕ ਸੈਸ਼ਨ ਦੌਰਾਨ ਹੋਈ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਵਿਚੋਂ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਪੇਪਰ ਪਾਸ ਕਰਨ ਦੀ ਸਫਲਤਾ ਹਾਸਲ ਕੀਤੀ ਹੈ। ਇਸ ਪ੍ਰੀਖਿਆ ਵਿਚੋਂ ਸਕੂਲ ਦੀਆਂ ਵਿਦਿਆਰਥਣਾਂ ਪ੍ਰਭਦੀਪ ਕੌਰ ਤੇ ਐਸ਼ਦੀਪ ਕੌਰ ਨੇ ਉਕਤ ਪ੍ਰੀਖਿਆ ਪਾਸ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਸਰਕਾਰੀ ਹਾਈ ਸਕੂਲ ਸੇਮਾ ਦੇ ਸਕੂਲ ਮੁਖੀ ਰਮਨਦੀਪ ਕੌਰ ਦੀ ਨਿਗਰਾਨੀ ਹੇਠ ਸਕੂਲ ਵਿਖੇ ਵਿਦਿਆਰਥੀਆਂ ਨੂੰ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ, ਐਨ.ਐਮ.ਐਮ.ਐਸ. ਤੇ ਕਈ ਹੋਰ ਸਕਾਲਰਸ਼ਿਪਾਂ ਦੇ ਪੇਪਰਾਂ ਦੀ ਤਿਆਰੀ ਕਰਵਾਈ ਜਾਂਦੀ ਹੈ। ਸਰਕਾਰੀ ਸਕੂਲ ਦੇ ਮੁੱਖ ਅਧਿਆਪਕਾ ਰਮਨਦੀਪ ਕੌਰ, ਨੋਡਲ ਅਧਿਕਾਰੀ ਰਾਜਦੀਪ ਕੌਰ (ਵਿਗਿਆਨ ਅਧਿਆਪਕਾ) ਤੇ ਸਕੂਲ ਸਟਾਫ਼ ਵਲੋਂ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ। ਸਕੂਲ ਪ੍ਰਬੰਧਕਾਂ ਵਲੋਂ ਬੱਚਿਆਂ ਨੂੰ ਭਵਿੱਖ ਦੌਰਾਨ ਹੋਰ ਵੀ ਉਪਲਬਧੀਆਂ ਹਾਸਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਜ਼ੋਨ ਪੱਧਰੀ 70ਵੀਂ ਸਕੂਲ ਅਥਲੈਟਿਕਸ ਮੀਟ ਭੁੱਚੋ ਕਲਾਂ ਦੇ ਖੇਡ ਸਟੇਡੀਅਮ ਵਿਖੇ ਸ਼ੁਰੂ ਅਗਲੀ ਖ਼ਬਰ 5 ਅਕਤੂਬਰ ਦੇ ਘਿਰਾਓ ਲਈ ਪਿੰਡਾਂ ਵਿਚ ਲਾਮਬੰਦੀ ਤੇਜ਼
Ad Position 24