ਜ਼ੋਨ ਪੱਧਰੀ 70ਵੀਂ ਸਕੂਲ ਅਥਲੈਟਿਕਸ ਮੀਟ ਭੁੱਚੋ ਕਲਾਂ ਦੇ ਖੇਡ ਸਟੇਡੀਅਮ ਵਿਖੇ ਸ਼ੁਰੂ
ਭੁੱਚੋ ਮੰਡੀ, 25 ਸਤੰਬਰ (ਬਿੱਕਰ ਸਿੰਘ ਸਿੱਧੂ)- ਜ਼ੋਨ ਭੁੱਚੋ ਮੰਡੀ ਦੀ ਸਕੂਲ ਅਥਲੈਟਿਕਸ ਮੀਟ ਜੋ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.)
ਭੁੱਚੋ ਮੰਡੀ, 25 ਸਤੰਬਰ (ਬਿੱਕਰ ਸਿੰਘ ਸਿੱਧੂ)- ਜ਼ੋਨ ਭੁੱਚੋ ਮੰਡੀ ਦੀ ਸਕੂਲ ਅਥਲੈਟਿਕਸ ਮੀਟ ਜੋ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਤੇ ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਜਸਵੀਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਜ਼ੋਨਲ ਪ੍ਰਧਾਨ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਵਿਚ ਸਸਸਸ ਭੁੱਚੋ ਕਲਾਂ ਦੇ ਖੇਡ ਸਟੇਡੀਅਮ ਵਿਖੇ ਸ਼ੁਰੂ ਹੋਈ। ਜੋਨਲ ਸਕੱਤਰ ਰੇਸ਼ਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮੀਟ ਦਾ ਉਦਘਾਟਨ ਪਿੰਡ ਦੇ ਸਰਪੰਚ ਕਰਨੈਲ ਸਿੰਘ ਵਲੋਂ ਕੀਤਾ ਗਿਆ। ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਤੋਂ ਬਿਨ੍ਹਾਂ ਸਾਡੀ ਸਰੀਰਕ ਤੰਦਰੁਸਤੀ ਅਸੰਭਵ ਹੈ। ਸਮਾਗਮ ਦੀ ਪ੍ਰਧਾਨਗੀ ਸਕੂਲ ਮੁਖੀ ਰਜਿੰਦਰ ਕੌਰ ਵਲੋਂ ਕੀਤੀ ਗਈ। ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਖਿਡਾਰੀਆਂ ਨੂੰ ਖੇਡਾਂ ਵਿਚ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਭਾਗ ਲੈਣਾ ਚਾਹੀਦਾ ਹੈ। ਅੱਜ ਦੇ ਮੁਕਾਬਲਿਆਂ ਵਿਚ ਅੰਡਰ 17 ਉਮਰ ਵਰਗ ਵਿਚ 3000 ਮੀਟਰ ਦੌੜ ਲੜਕੇ ਪਹਿਲਾ ਸਥਾਨ ਵੰਸ਼ ਸਿੰਘ ਤੁੰਗਵਾਲੀ, ਦੂਜਾ ਸਥਾਨ ਖੁਸ਼ਦੀਪ ਭੁੱਚੋ ਖੁਰਦ ਤੀਜਾ ਸਥਾਨ ਕਰਨ ਚੱਕ ਫਤਿਹ ਸਿੰਘ ਵਾਲਾ, ਅੰਡਰ 19 ਉਮਰ ਵਰਗ 5000 ਮੀਟਰ ਦੌੜ ਵਿਚ ਪਹਿਲਾ ਸਥਾਨ ਅੰਮ੍ਰਿਤਪਾਲ ਤੁੰਗਵਾਲੀ, ਦੂਜਾ ਸਥਾਨ ਦੀਪ ਗੋਬਿੰਦਪੁਰਾ, ਤੀਜਾ ਸਥਾਨ ਜਸ਼ਨਦੀਪ ਗੋਬਿੰਦਪੁਰਾ, ਅੰਡਰ 14 ਉਮਰ ਵਰਗ ਲੜਕੇ 600 ਮੀਟਰ ਦੌੜ ਪਹਿਲਾ ਸਥਾਨ ਮਨੀਸ਼ ਤੁੰਗਵਾਲੀ, ਦੂਜਾ ਸਥਾਨ ਅਰਸ਼ਦੀਪ ਗੋਬਿੰਦਪੁਰਾ, ਤੀਜਾ ਸਥਾਨ ਫਤਿਹ ਗੋਬਿੰਦਪੁਰਾ ਨੇ ਪ੍ਰਾਪਤ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕ. ਜਗਦੀਸ਼ ਕੁਮਾਰ, ਲੈਕ. ਸਖਜੀਤਪਾਲ ਸਿੰਘ, ਨਿਰਮਲ ਸਿੰਘ ਪੂਹਲੀ ਕਨਵੀਨਰ, ਜਸਵੀਰ ਸਿੰਘ ਸੇਮਾਂ ਕਨਵੀਨਰ, ਸੁਖਜੀਤ ਕੌਰ ਗੋਬਿੰਦਪੁਰਾ ਕਨਵੀਨਰ, ਰਜਿੰਦਰ ਕੁਮਾਰ, ਜਸਕਰਨ ਸਿੰਘ, ਰਾਜਪਾਲ ਸਿੰਘ ਸ਼ੇਰਗਿੱਲ, ਗੁਰਸ਼ਰਨ ਸਿੰਘ, ਹਰਪ੍ਰੀਤ ਸਿੰਘ, ਜਗਦੇਵ ਸਿੰਘ, ਹਰਦੀਪ ਸਿੰਘ, ਸੁਖਬੀਰ ਕੌਰ, ਸੰਦੀਪ ਸਿੰਘ, ਗੁਲਜ਼ਾਰ ਬਾਜ, ਬਲਦੇਵ ਸਿੰਘ, ਹਰਪ੍ਰੀਤ ਸਿੰਘ ਸਾਰੇ ਡੀ.ਪੀ.ਈ., ਸੁਖਦੀਪ ਸਿੰਘ ਰੋਮੀ ਹਾਜ਼ਰ ਸਨ।