ਥਾਣਾ ਕੋਟਭਾਈ ਵਿਚੋਂ ਮੁਲਜ਼ਮ ਫ਼ਰਾਰ
ਗਿੱਦੜਬਾਹਾ , 28 ਸਤੰਬਰ ( ਸ਼ਿਵਰਾਜ ਸਿੰਘ ਬਰਾੜ )- ਥਾਣਾ ਕੋਟਭਾਈ ਵਿਚੋਂ ਇਕ ਮੁਲਜ਼ਮ ਦੇ ਆਪਣੇ ਸਾਥੀਆਂ ਦੀ ਮਦਦ ਨਾਲ ਫ਼ਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਕੱਤਰ ਜਾਣਕਾਰੀ ਅਨੁਸਾਰ ਥਾਣਾ ਕੋਟਭਾਈ ਵਲੋਂ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਅੰਗਰੇਜ ਸਿੰਘ ਵਾਸੀ ਕੋਠੇ ਢਾਬਾਂ ਕੋਟਲੀ ਅਬਲੂ ਖ਼ਿਲਾਫ਼ ਬੀ .
ਗਿੱਦੜਬਾਹਾ , 28 ਸਤੰਬਰ ( ਸ਼ਿਵਰਾਜ ਸਿੰਘ ਬਰਾੜ )- ਥਾਣਾ ਕੋਟਭਾਈ ਵਿਚੋਂ ਇਕ ਮੁਲਜ਼ਮ ਦੇ ਆਪਣੇ ਸਾਥੀਆਂ ਦੀ ਮਦਦ ਨਾਲ ਫ਼ਰਾਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਕੱਤਰ ਜਾਣਕਾਰੀ ਅਨੁਸਾਰ ਥਾਣਾ ਕੋਟਭਾਈ ਵਲੋਂ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰ ਅੰਗਰੇਜ ਸਿੰਘ ਵਾਸੀ ਕੋਠੇ ਢਾਬਾਂ ਕੋਟਲੀ ਅਬਲੂ ਖ਼ਿਲਾਫ਼ ਬੀ . ਐਨ . ਐਸ . ਦੀਆਂ ਵੱਖ - ਵੱਖ ਧਾਰਾਵਾਂ ਤਹਿਤ ਮੁਕੱਦਮੇ ਦਰਜ ਸਨ ਅਤੇ ਥਾਣੇ ਅੰਦਰ ਬੰਦ ਸੀ । ਦੱਸਿਆ ਜਾ ਰਿਹਾ ਹੈ ਕਿ ਉਕਤ ਮੁਲਜ਼ਮ ਵਲੋਂ ਕਿਹਾ ਜਾ ਰਿਹਾ ਸੀ ਕਿ ਉੁਸ ਦੀ ਸਿਹਤ ਠੀਕ ਨਹੀਂ ਹੈ ਅਤੇ ਉਸ ਨੂੰ ਸੁਰੱਖਿਅਤ ਹਿਰਾਸਤ ਵਿਚ ਰੱਖਿਆ ਜਾ ਰਿਹਾ ਸੀ ਤਾਂ ਇਸ ਦੌਰਾਨ ਉਹ ਪੁਲਿਸ ਨੂੰ ਚਕਮਾ ਦੇ ਕੇ ਆਪਣੇ ਸਾਥੀ ਲਵਪ੍ਰੀਤ ਸਿੰਘ ਉਰਫ਼ ਬਬਲੂ ਪੁੱਤਰ ਹਰਫੂੂਲ ਸਿੰਘ ਵਾਸੀ ਧੂਲਕੋਟ ਤੇ ਗੁਰਪ੍ਰੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਕੋਠੇ ਢਾਬਾਂ ਕੋਟਲੀ ਅਬਲੂ ਦੀ ਮਦਦ ਨਾਲ ਕਾਰ ਵਿਚ ਬੈਠ ਕੇ ਥਾਣੇ ਵਿਚੋਂ ਫ਼ਰਾਰ ਹੋ ਗਿਆ ਹੈ । ਇਸ ਸੰਬੰਧੀ ਡੀ . ਐਸ . ਪੀ . ਜਤਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਰਾਰ ਹੋਏ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਸ ਨੂੰ ਫ਼ੜ੍ਹਨ ਲਈ ਪੁਲਿਸ ਪਾਰਟੀਆਂ ਵੱਖ - ਵੱਖ ਥਾਵਾਂ ’ ਤੇ ਛਾਪੇਮਾਰੀ ਕਰ ਰਹੀਆਂ ਹਨ । ਉਨ੍ਹਾਂ ਮੁਲਜ਼ਮ ਨੂੰ ਜਲਦੀ ਫ਼ੜੇ ਜਾਣ ਦਾ ਦਾਅਵਾ ਕੀਤਾ ਹੈ ।