28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

70ਵੀਂ ਸਕੂਲ ਅਥਲੈਟਿਕਸ ਮੀਟ ’ਚ ਆਕਸਫੋਰਡ ਨੇ ਜਿੱਤੇ 15 ਸੋਨ , 09 ਚਾਂਦੀ ਅਤੇ 10 ਕਾਂਸੀ ਦੇ ਤਗਮੇ

ਭਗਤਾ ਭਾਈਕਾ, 28 ਸਤੰਬਰ (ਸੁਖਪਾਲ ਸਿੰਘ ਸੋਨੀ): ‘ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ’ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ, ਜਿਸ ਦੇ ਵਿਦਿਆਰਥੀ ਪੜ੍ਹਾਈ ਨਾਲ-ਨਾਲ ਖੇਡ ਜਗਤ ਦੇ ਵੀ ਚਮਕਦਾਰ ਸਿਤਾਰੇ ਹਨ। ਸੰਸਥਾ ਦੇ ਵਿਦਿਆਰਥੀ ਜਿੱਥੇ ਵਿੱਦਿਅਕ ਖੇਤਰ ਵਿਚ ਧਰੂ-ਧਾਰੇ ਵਾਂਗ ਚਮਕਦੇ ਹਨ, ਉੱਥੇ ਉਹ ਖੇਡਾਂ ਵਿਚ ਵੀ ਵਿਸ਼ੇਸ਼ ਮੱਲ੍ਹਾਂ ਮਾਰਦੇ ਹੋਏ ਆਪਣੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ।

Ad Position 21
No active advertisement
ਦਾ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਦੇ ਮੈਡਲ ਜੇਤੂ ਖਿਡਾਰੀ। ਤਸਵੀਰ : ਸੁਖਪਾਲ ਸਿੰਘ ਸੋਨੀ 29-09-2026
ਭਗਤਾ ਭਾਈਕਾ, 28 ਸਤੰਬਰ (ਸੁਖਪਾਲ ਸਿੰਘ ਸੋਨੀ): ‘ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ’ ਇੱਕ ਅਜਿਹੀ ਵਿੱਦਿਅਕ ਸੰਸਥਾ ਹੈ, ਜਿਸ ਦੇ ਵਿਦਿਆਰਥੀ ਪੜ੍ਹਾਈ ਨਾਲ-ਨਾਲ ਖੇਡ ਜਗਤ ਦੇ ਵੀ ਚਮਕਦਾਰ ਸਿਤਾਰੇ ਹਨ। ਸੰਸਥਾ ਦੇ ਵਿਦਿਆਰਥੀ ਜਿੱਥੇ ਵਿੱਦਿਅਕ ਖੇਤਰ ਵਿਚ ਧਰੂ-ਧਾਰੇ ਵਾਂਗ ਚਮਕਦੇ ਹਨ, ਉੱਥੇ ਉਹ ਖੇਡਾਂ ਵਿਚ ਵੀ ਵਿਸ਼ੇਸ਼ ਮੱਲ੍ਹਾਂ ਮਾਰਦੇ ਹੋਏ ਆਪਣੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ। 70ਵੀਂ ਸਕੂਲ ਅਥਲੈਟਿਕਸ ਮੀਟ ਵਿਚ ਇਸ ਸੰਸਥਾ ਦੇ ਖਿਡਾਰੀਆਂ ਨੇ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ 15 ਸੋਨ ,09 ਚਾਂਦੀ ਦੇ ਤਗਮੇ ਅਤੇ 10 ਕਾਂਸੀ ਦੇ ਤਗਮੇ ਜਿੱਤ ਕੇ ਸੰਸਥਾ ਦੀ ਝੋਲੀ ਪਾਏ। ਜ਼ੋਨ ਭਗਤਾ ਭਾਈਕਾ ਅਧੀਨ ਸਰਦ ਰੁੱਤ ਦੇ ਖੇਡ ਮੁਕਾਬਲਿਆਂ ਵਿਚ 100 ਮੀ., 400 ਮੀ., 400 ਮੀ. ਹਡਲ ਰੇਸ, 110 ਮੀ. ਲੰਮੀ ਛਾਲ (ਲੌਂਗ ਜੰਪ) ਨੇਜ਼ਾ ਸੁੱਟਣਾ, ਟ੍ਰਿਪਲ ਜੰਪ, ਹਾਈ ਜੰਪ, ਜੈਵਲਿਨ ਥ੍ਰੋ, ਰਿਲੇਅ ਰੇਸ ਵਿਚ ਸੋਨ ਤਗਮੇ ਪ੍ਰਾਪਤ ਕਰਕੇ ਆਕਸਫੋਰਡ ਦੇ ਖਿਡਾਰੀ ਚੈਂਪੀਅਨ ਬਣੇ। ਇਸ ਮੌਕੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਖੇਡ ਵਿਭਾਗ ਦੇ ਮੁਖੀ ਪ੍ਰਦ ਮਨ ਸਿੰਘ, ਤੇਜਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਜਿੰਦਰ ਸਿੰਘ, ਜਗਜੀਤ ਸਿੰਘ, ਮਨਪ੍ਰੀਤ ਕੋਰ ਅਤੇ ਪੂਨਮ ਰਾਣੀ ਸਮੇਤ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ਸ਼ੈਰੀ (ਵਾਈਸ ਚੇਅਰਮੈਨ), ਰਾਜਵਿੰਦਰ ਸਿੰਘ ਸੋਢੀ, ਗੁਰਮੀਤ ਸਿੰਘ ਗਿੱਲ (ਸਰਪੰਚ) ਨੇ ਸਮੂਹ ਖਿਡਾਰੀਆਂ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕੀਤੀ ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਡਿਪਟੀ ਸਪੀਕਰ ਅਜਾਇਬ ਭੱਟੀ ਦੇ ਪਿਤਾ ਕਾਮਰੇਡ ਅਰਜਨ ਸਿੰਘ ਨੂੰ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸਟੇਟ ਬੈਂਕ ਆਫ਼ ਇੰਡੀਆ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਚੱਠੇਵਾਲਾ ਨੂੰ ਸਾਜ਼ੋ-ਸਾਮਾਨ ਭੇਟ
Ad Position 24