28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਗੋਨਿਆਣਾ, 28 ਸਤੰਬਰ (ਲਛਮਣ ਦਾਸ ਗਰਗ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਗੋਨਿਆਣਾ ਦੀ ਮਹੀਨਾਵਾਰ ਮੀਟਿੰਗ ਵੈਦ ਧੰਨਵੰਤਰੀ ਭਵਨ ਨੇਹੀਆ ਵਾਲਾ ਵਿਖੇ ਬਲਾਕ ਪ੍ਰਧਾਨ ਡਾ. ਗੁਰਜੰਟ ਸਿੰਘ ਸਿਵੀਆ ਦੀ ਅਗਵਾਈ ਵਿਚ ਹੋਈ।

Ad Position 21
No active advertisement
ਅਜੀਤ ਡੈਸਕ 29-09-2026
ਗੋਨਿਆਣਾ, 28 ਸਤੰਬਰ (ਲਛਮਣ ਦਾਸ ਗਰਗ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਗੋਨਿਆਣਾ ਦੀ ਮਹੀਨਾਵਾਰ ਮੀਟਿੰਗ ਵੈਦ ਧੰਨਵੰਤਰੀ ਭਵਨ ਨੇਹੀਆ ਵਾਲਾ ਵਿਖੇ ਬਲਾਕ ਪ੍ਰਧਾਨ ਡਾ. ਗੁਰਜੰਟ ਸਿੰਘ ਸਿਵੀਆ ਦੀ ਅਗਵਾਈ ਵਿਚ ਹੋਈ। ਜਿਸ ਵਿਚ ਸ਼ਹੀਦੇ-ਆਜਮ ਸ. ਭਗਤ ਸਿੰਘ ਦਾ 119 ਵਾਂ ਜਨਮ ਦਿਨ ਮਨਾਇਆ ਗਿਆ। ਜਿਸ ਵਿਚ ਡਾ. ਬੂਟਾ ਸਿੰਘ ਸਿਵੀਆ ਜ਼ਿਲ੍ਹਾ ਸਰਪ੍ਰਸਤ, ਡਾ. ਸੁਖਦੇਵ ਸਿੰਘ ਸਰਪ੍ਰਸਤ, ਡਾ. ਹਰਨੇਕ ਸਿੰਘ ਬਲਾਹੜ ਮਹਿਮਾ ਚੇਅਰਮੈਨ ਲਖਵਿੰਦਰ ਸਿੰਘ, ਸੀਨੀਅਰ ਮੈਂਬਰ ਡਾ. ਨਛੱਤਰ ਸਿੰਘ ਖੇਮੂਆਣਾ, ਸੀਨੀਅਰ ਮੀਤ ਪ੍ਰਧਾਨ ਡਾ. ਬਖਤੌਰ ਸਿੰਘ ਨੇਹੀਆ ਵਾਲਾ, ਆਪਣੇ-ਆਪਣੇ ਵਿਚਾਰਾਂ ਰਾਹੀਂ ਭਗਤ ਸਿੰਘ ਦੀ ਜੀਵਨੀ ਬਾਰੇ ਚਾਨਣਾ ਪਾਇਆ। ਸ਼ਹੀਦੇ-ਏ-ਆਜਮ ਸ. ਭਗਤ ਸਿੰਘ ਇਨਕਲਾਬੀ ਯੋਧੇ ਦਾ ਜਨਮ ਦਿਨ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਦੇ ਨਾਲ ਰਲ ਕੇ ਮਨਾਉਣ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਨੇੜਲੇ ਪਿੰਡਾਂ ਦੇ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਰਣਜੀਤ ਸਿੰਘ ਜੀਦਾ ਭਾਕਿਯੂ ਸਿੱਧੂਪੁਰ ਜ਼ਿਲ੍ਹਾ ਪੈੱ੍ਰਸ ਸਕੱਤਰ, ਇਹਨਾਂ ਤੋਂ ਬਾਅਦ ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਬਲਾਕ ਪ੍ਰਧਾਨ ਡਾ. ਗੁਰਜੰਟ ਸਿੰਘ ਸਿਵੀਆ ਨੇ ਆਪਣੇ ਭਾਸ਼ਣ ਦੌਰਾਨ ਸ਼ਹੀਦੇ-ਏ-ਆਜਮ ਸਰਦਾਰ ਭਗਤ ਸਿੰਘ ਦੀ ਜੀਵਨੀ ’ਤੇ ਚਾਨਣਾ ਪਾਇਆ। ਉਕਤ ਜਾਣਕਾਰੀ ਪੈੱ੍ਰਸ ਸਕੱਤਰ ਡਾ. ਚੇਤ ਸਿੰਘ ਦਿਉਣ ਨੇ ਦਿੱਤੀ। ਸਟੇਜ ਦਾ ਸੰਚਾਲਨ ਡਾ. ਗੁਰਤੇਜ ਸਿੰਘ ਜੀਦਾ ਨੇ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਸਟੇਟ ਬੈਂਕ ਆਫ਼ ਇੰਡੀਆ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਚੱਠੇਵਾਲਾ ਨੂੰ ਸਾਜ਼ੋ-ਸਾਮਾਨ ਭੇਟ ਅਗਲੀ ਖ਼ਬਰ ਥਾਣਾ ਕੋਟਭਾਈ ਵਿਚੋਂ ਮੁਲਜ਼ਮ ਫ਼ਰਾਰ
Ad Position 24