ਭਗਵਤ ਕਥਾ ਮਨੁੱਖ ਨੂੰ ਸੰਸਾਰਕ ਮੋਹ ਤੋਂ ਉੱਪਰ ਉਠਾ ਕੇ ਪਰਮਾਤਮਾ ਨਾਲ ਜੋੜਦੀ ਹੈ- ਸੁਆਮੀ ਰਾਮ ਤੀਰਥ
ਭਗਤਾ ਭਾਈਕਾ, 29 ਸਤੰਬਰ (ਸੁਖਪਾਲ ਸਿੰਘ ਸੋਨੀ)-ਸ਼ਹਿਰ ਦੀ ਅਗਰਵਾਲ ਧਰਮਸ਼ਾਲਾ ਵਿਖੇ ਸੰਗੀਤਮਈ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦਾ ਸ਼ੁੱਭਆਰੰਭ ਬੜੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਹੋਇਆ। ਵੱਡੀ ਗਿਣਤੀ ਵਿਚ ਸੰਗਤ ਨੇ ਪਹੁੰਚ ਕੇ ਭਾਗਵਤ ਕਥਾ ਦਾ ਰਸਪਾਨ ਕੀਤਾ।
ਭਗਤਾ ਭਾਈਕਾ, 29 ਸਤੰਬਰ (ਸੁਖਪਾਲ ਸਿੰਘ ਸੋਨੀ)-ਸ਼ਹਿਰ ਦੀ ਅਗਰਵਾਲ ਧਰਮਸ਼ਾਲਾ ਵਿਖੇ ਸੰਗੀਤਮਈ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਦਾ ਸ਼ੁੱਭਆਰੰਭ ਬੜੀ ਸ਼ਰਧਾ, ਭਗਤੀ ਅਤੇ ਉਤਸ਼ਾਹ ਨਾਲ ਹੋਇਆ। ਵੱਡੀ ਗਿਣਤੀ ਵਿਚ ਸੰਗਤ ਨੇ ਪਹੁੰਚ ਕੇ ਭਾਗਵਤ ਕਥਾ ਦਾ ਰਸਪਾਨ ਕੀਤਾ। ਸੰਗੀਤਮਈ ਸ੍ਰੀਮਦ ਭਾਗਵਤ ਕਥਾ ਦਾ ਵਿਆਖਿਆਨ ਕਰਦੇ ਹੋਏ ਹਰਿਦੁਆਰ ਵਾਲੇ ਸੁਆਮੀ ਰਾਮ ਤੀਰਥ ਨੇ ਕਿਹਾ ਕਿ ਸ੍ਰੀਮਦ ਭਾਗਵਤ ਕੇਵਲ ਧਾਰਮਿਕ ਗ੍ਰੰਥ ਨਹੀਂ, ਸਗੋਂ ਮਨੁੱਖ ਨੂੰ ਜੀਵਨ ਦੀ ਸਹੀ ਦਿਸ਼ਾ ਦਿਖਾਉਣ ਵਾਲਾ ਅਧਿਆਤਮਿਕ ਮਾਰਗਦਰਸ਼ਕ ਹੈ। ਨਿਰੰਤਰ ਪ੍ਰਭੂ ਦਾ ਨਾਮ ਸਿਮਰਨ ਅਤੇ ਸਤਸੰਗ ਨਾਲ ਮਨੁੱਖ ਦੇ ਜੀਵਨ ਵਿਚੋਂ ਅਸ਼ਾਂਤੀ, ਹਉਮੈ ਤੇ ਨਕਾਰਾਤਮਕਤਾ ਦੂਰ ਹੋਣ ਲੱਗਦੀ ਹੈ। ਉਨ੍ਹਾਂ ਕਿਹਾ ਕਿ ਕਲਯੁਗ ਵਿਚ ਪ੍ਰਭੂ ਦਾ ਨਾਮ ਸਭ ਤੋਂ ਸਰਲ ਸਾਧਨ ਹੈ ਅਤੇ ਸਤਸੰਗ ਤੇ ਕਥਾ ਨਾਲ ਮਨ ਨੂੰ ਸ਼ਾਂਤੀ ਅਤੇ ਜੀਵਨ ਵਿਚ ਸਦਾਚਾਰ ਦੀ ਭਾਵਨਾ ਮਜ਼ਬੂਤ ਹੁੰਦੀ ਹੈ। ਇਸ ਮੌਕੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਠਿੰਡਾ ਜਤਿੰਦਰ ਸਿੰਘ ਭੱਲਾ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਧਾਰਮਿਕ ਸਮਾਗਮ ਲਈ ਸਮਾਂ ਰੌਸ਼ਨ ਕੀਤੀ ਅਤੇ ਆਪਣੇ ਵਲੋਂ 51 ਹਜ਼ਾਰ ਰੁਪਏ ਅਤੇ ਰਘੂਬੀਰ ਜਿਊਲਰਜ਼ ਦੇ ਰਘਵੀਰ ਸਿੰਘ ਅਤੇ ਪਰਿਵਾਰ ਵਲੋਂ ਵੀ 51 ਹਜ਼ਾਰ ਰੁਪਏ ਦੀ ਦਾਨ ਰਾਸ਼ੀ ਭੇਂਟ ਕੀਤੀ। ਸਮਾਗਮ ਦੌਰਾਨ ਕਲਸ਼ ਯਾਤਰਾ ਵਿਚ ਭਾਗ ਲੈਣ ਵਾਲੀਆਂ ਦੋ ਸੁਹਾਗਣਾਂ ਅਤੇ ਹਾਜ਼ਰ ਸੰਗਤ ਵਿਚੋਂ ਚਾਰ ਕ੍ਰਿਸ਼ਨ ਭਗਤਾਂ ਦੀ ਇਨਾਮੀ ਕੂਪਨਾਂ ਰਾਹੀਂ ਚੋਣ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।