29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਅੰਡਰ-17 ਸਾਲ ਲੜਕੀਆਂ ਦੇ ਹਾਕੀ ਮੁਕਾਬਲਿਆਂ ਦਾ ਆਗਾਜ਼

ਬਠਿੰਡਾ, 29 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਅੱਜ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਹਾਕੀ ਅੰਡਰ-17 ਸਾਲ ਲੜਕੀਆਂ ਦੇ ਮੁਕਾਬਲਿਆਂ ਦਾ ਸਥਾਨਕ ਹਾਕੀ ਟਰਫ਼ ਵਿਖੇ ਸ਼ਾਨਦਾਰ ਆਗਾਜ਼ ਹੋਇਆ। ਇਸ ਮੌਕੇ ਖਿਡਾਰਨਾਂ ਨੂੰ ਅਸ਼ੀਰਵਾਦ ਦੇਣ ਲਈ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਅਤੇ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਿਸ਼ੇਸ਼ ਤੌਰ ‘ਤੇ ਪਹੁੰਚੇ।

Ad Position 21
No active advertisement
ਅਜੀਤ ਡੈਸਕ 30-09-2026
ਬਠਿੰਡਾ, 29 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਅੱਜ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਹਾਕੀ ਅੰਡਰ-17 ਸਾਲ ਲੜਕੀਆਂ ਦੇ ਮੁਕਾਬਲਿਆਂ ਦਾ ਸਥਾਨਕ ਹਾਕੀ ਟਰਫ਼ ਵਿਖੇ ਸ਼ਾਨਦਾਰ ਆਗਾਜ਼ ਹੋਇਆ।ਇਸ ਮੌਕੇ ਖਿਡਾਰਨਾਂ ਨੂੰ ਅਸ਼ੀਰਵਾਦ ਦੇਣ ਲਈ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਅਤੇ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਖੇਡਾਂ ਦੇ ਅਬਜ਼ਰਵਰ ਗੁਰਪ੍ਰੀਤ ਸਿੰਘ ਸਿੱਧੂ ਲੈਕਚਰਾਰ ਫਿਜ਼ੀਕਲ ਵੀ ਹਾਜ਼ਰ ਰਹੇ। ਖਿਡਾਰਨਾਂ ਨੂੰ ਸੰਬੋਧਨ ਕਰਦਿਆਂ ਜਸਵੀਰ ਸਿੰਘ ਗਿੱਲ ਨੇ ਕਿਹਾ ਕਿ ਮੈਦਾਨ ਵਿਚ ਉਤਰਨਾ ਹੀ ਆਪਣੇ ਆਪ ਵਿਚ ਇਕ ਵੱਡੀ ਉਪਲਬਧੀ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੂੰ ਹਮੇਸ਼ਾ ਹੌਸਲੇ ਅਤੇ ਸਕਾਰਾਤਮਿਕ ਸੋਚ ਨਾਲ ਖੇਡਦਿਆਂ ਆਪਣੀ ਪੂਰੀ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਖਿਡਾਰਨਾਂ ਨੂੰ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵੱਲ ਵੀ ਪੂਰਾ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਹੋਏ ਮੁਕਾਬਲਿਆਂ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਫ਼ਤਿਹਗੜ੍ਹ ਸਾਹਿਬ ਨੂੰ 18-0 ਨਾਲ, ਸ੍ਰੀ ਗੁਰੂ ਅਰਜਨ ਦੇਵ ਪਬਲਿਕ ਸਕੂਲ ਤਰਨਤਾਰਨ ਨੇ ਫ਼ਿਰੋਜ਼ਪੁਰ ਨੂੰ 5-0 ਨਾਲ, ਸੈਂਟਰ ਆਫ਼ ਐਕਸੀਲੈਂਸ ਜਲੰਧਰ ਨੇ ਬਰਨਾਲਾ ਨੂੰ 9-0 ਨਾਲ, ਪੀ.ਆਈ.ਐੱਸ. ਬਾਦਲ ਨੇ ਗੁਰਦਾਸਪੁਰ ਨੂੰ 8-0 ਨਾਲ, ਖ਼ਾਲਸਾ ਸਕੂਲ ਅੰਮ੍ਰਿਤਸਰ ਨੇ ਬਠਿੰਡਾ ਨੂੰ 2-0 ਨਾਲ, ਰੂਪਨਗਰ ਨੇ ਕਪੂਰਥਲਾ ਨੂੰ 6-0 ਨਾਲ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਮਾਨਸਾ ਨੂੰ 10-0 ਨਾਲ, ਪੀ.ਆਈ.ਐੱਸ. ਬਠਿੰਡਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ 6-1 ਨਾਲ, ਫ਼ਿਰੋਜ਼ਪੁਰ ਨੂੰ ਸੰਗਰੂਰ ਨੇ 3-0 ਨਾਲ ਹਰਾਇਆ। ਜਦਕਿ ਹੁਸ਼ਿਆਰਪੁਰ ਅਤੇ ਪਟਿਆਲਾ ਵਿਚਕਾਰ ਮੁਕਾਬਲਾ 0-0 ਨਾਲ ਬਰਾਬਰ ਰਿਹਾ। ਇਸ ਮੌਕੇ ਖੇਡ ਕਨਵੀਨਰ ਰਣਧੀਰ ਸਿੰਘ, ਕੋ-ਕਨਵੀਨਰ ਜਗਮੋਹਨ ਸਿੰਘ, ਹਰਜਿੰਦਰ ਸਿੰਘ ਲੈਕ ਫਿਜੀ ਝੁੰਬਾ, ਰਹਿੰਦਰ ਸਿੰਘ, ਇਸ਼ਟਪਾਲ ਸਿੰਘ, ਸੁਖਜਿੰਦਰਪਾਲ ਕੌਰ ਸੁੱਖੀ, ਸੰਦੀਪ ਕੌਰ, ਹਾਕੀ ਕੋਚ ਰਾਜਵੰਤ ਸਿੰਘ ਅਤੇ ਪੀ.ਟੀ.ਆਈ. ਹਰਭਗਵਾਨ ਦਾਸ ਵੀ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਪਾਰਕ ਹਸਪਤਾਲ ਵਲੋਂ ਹਾਰਟ ਵਾਲਵ ਕਲੀਨਿਕ ਸ਼ੁਰੂ ਕਰਨ ਦਾ ਐਲਾਨ ਅਗਲੀ ਖ਼ਬਰ ਗੋਨਿਆਣਾ ’ਚ ਐਗਰੀਕਲਚਰ ਤੇ ਘਰੇਲੂ ਅਤੇ ਵਪਾਰਕ ਜ਼ਮੀਨ ਵੇਚਣ ਦਾ ਮਾਮਲਾ ਚਰਚਾ ’ਚ
Ad Position 24