30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਅੰਤਰ ਜ਼ਿਲ੍ਹਾ ਸਕੂਲ ਖੇਡਾਂ- ਹਾਕੀ ਅੰਡਰ-17 ਦੇ ਫਾਈਨਲ ‘ਚ ਪੁੱਜੇ ਪੀ.ਆਈ.ਐਸ. ਬਠਿੰਡਾ ਤੇ ਪੀ.ਆਈ.ਐਸ. ਬਾਦਲ

ਬਠਿੰਡਾ, 30 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੀ. ਆਈ.

Ad Position 21
No active advertisement
ਅਜੀਤ ਡੈਸਕ 01-10-2026
ਬਠਿੰਡਾ, 30 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੀ.ਆਈ.ਐਸ. ਬਠਿੰਡਾ ਅਤੇ ਪੀ.ਆਈ.ਐਸ. ਬਾਦਲ ਦੀਆਂ ਲੜਕੀਆਂ ਨੇ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਚੱਲ ਰਹੇ ਅੰਡਰ-17 ਸਾਲ ਲੜਕੀਆਂ ਦੇ ਹਾਕੀ ਮੁਕਾਬਲਿਆਂ ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਇੱਥੇ ਹਾਕੀ ਟਰਫ਼ ‘ਤੇ ਖੇਡੇ ਗਏ ਕੁਆਰਟਰ ਫਾਈਨਲ ਵਿਚ ਪੀ.ਆਈ.ਐਸ ਬਠਿੰਡਾ ਨੇ ਸੰਗਰੂਰ ਨੂੰ 9-0, ਗੁਰਦਾਸਪੁਰ ਨੇ ਸੈਂਟਰ ਆਫ਼ ਐਕਸੀਲੈਂਸ ਜਲੰਧਰ ਨੂੰ 1-0, ਪੀ.ਆਈ.ਐਸ ਬਾਦਲ ਨੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਨੂੰ 1-0 ਅਤੇ ਪਟਿਆਲਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ 2-1 ਨਾਲ ਹਰਾਇਆ। ਜਦਕਿ ਸੈਮੀਫਾਈਨਲ ਵਿਚ ਪੀ.ਆਈ.ਐਸ. ਬਠਿੰਡਾ ਨੇ ਗੁਰਦਾਸਪੁਰ ਨੂੰ 6-0 ਅਤੇ ਪੀ.ਆਈ.ਐਸ. ਬਾਦਲ ਨੇ ਪਟਿਆਲਾ ਨੂੰ 6-0 ਨਾਲ ਕਰਾਰੀ ਮਾਤ ਦੇ ਕੇ ਫਾਈਨਲ ਦੀ ਟਿਕਟ ਕਟਾਈ ਹੈ। ਇਸ ਤੋਂ ਪਹਿਲਾਂ ਖਿਡਾਰਨਾਂ ਦਾ ਹੌਸਲਾ ਵਧਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਣਾ ਸੇਠੀ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਅਤੇ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਕੀ ਸਟੇਡੀਅਮ ਪਹੁੰਚੇ। ਇਸ ਮੌਕੇ ਖੇਡਾਂ ਦੇ ਅਬਜ਼ਰਵਰ ਗੁਰਪ੍ਰੀਤ ਸਿੰਘ ਸਿੱਧੂ ਲੈਕਚਰਾਰ ਫਿਜ਼ੀਕਲ ਅਤੇ ਸਿਲੈਕਟਰ ਸਤਿੰਦਰ ਕੌਰ ਲੈਕਚਰਾਰ ਲੁਧਿਆਣਾ ਵੀ ਹਾਜ਼ਰ ਰਹੇ। ਇਸ ਮੌਕੇ ਖਿਡਾਰਨਾਂ ਨੂੰ ਸੰਬੋਧਨ ਕਰਦਿਆਂ ਮਮਤਾ ਖੁਰਾਣਾ ਸੇਠੀ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਇਹ ਬੱਚਿਆਂ ਨੂੰ ਸਰੀਰਕ ਤੌਰ ‘ਤੇ ਤੰਦਰੁਸਤ ਬਣਾਉਣ ਦੇ ਨਾਲ ਅਨੁਸ਼ਾਸਨ, ਸਹਿਯੋਗ ਅਤੇ ਖੇਡ ਭਾਵਨਾ ਦੀ ਸਿੱਖਿਆ ਵੀ ਦਿੰਦੀਆਂ ਹਨ। ਇਸ ਮੌਕੇ ਖੇਡ ਕਨਵੀਨਰ ਰਣਧੀਰ ਸਿੰਘ ਧੀਰਾ, ਕੋ-ਕਨਵੀਨਰ ਜਗਮੋਹਨ ਸਿੰਘ, ਹਰਜਿੰਦਰ ਸਿੰਘ ਲੈਕਚਰਾਰ ਝੁੰਬਾ, ਰਹਿੰਦਰ ਸਿੰਘ, ਇਸਟਪਾਲ ਸਿੰਘ, ਹਾਕੀ ਕੋਚ ਰਾਜਵੰਤ ਸਿੰਘ ਮਾਨ, ਅਵਤਾਰ ਸਿੰਘ ਹਾਕੀ ਕੋਚ, ਪੀ.ਟੀ.ਆਈ. ਹਰਭਗਵਾਨ ਦਾਸ ਸਮੇਤ ਹੋਰ ਖੇਡ ਅਧਿਆਪਕ ਤੇ ਕੋਚ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਪਤਾ ਹਸਪਤਾਲ ’ਚ ਸਰਬਜੀਤ ਕੌਰ ਦੇ ਦੋਵੇਂ ਗੋਡਿਆਂ ਦੀ ਰੋਬੋਟਿਕ ਤਕਨੀਕ ਰਾਹੀਂ ਸਫਲ ਸਰਜਰੀ ਅਗਲੀ ਖ਼ਬਰ ਜਗਸੀਰ ਕਲਿਆਣ, ਡਾ. ਦਲਜੀਤ ਗੁਰੂ
Ad Position 24