30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਬੈਂਕ ਨੇ ਤਿਉਣਾ ਸਕੂਲ ਨੂੰ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ

ਬੱਲੂਆਣਾ, 30 ਸਤੰਬਰ (ਗੁਰਨੈਬ ਸਾਜਨ)- ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਤਿਉਣਾ ਵਲੋਂ ਆਪਣੀ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ (ਸੀ. ਐਸ.

Ad Position 21
No active advertisement
ਅਜੀਤ ਡੈਸਕ 01-10-2026
ਬੱਲੂਆਣਾ, 30 ਸਤੰਬਰ (ਗੁਰਨੈਬ ਸਾਜਨ)- ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਤਿਉਣਾ ਵਲੋਂ ਆਪਣੀ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਟੀ (ਸੀ.ਐਸ.ਆਰ.) ਗਤੀਵਿਧੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਿਉਣਾ ਵਿਖੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਸਹੂਲਤਾਂ ਅਤੇ ਸੁਵਿਧਾਜਨਕ ਵਾਤਾਵਰਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਵੱਖ-ਵੱਖ ਸਾਜ਼ੋ-ਸਾਮਾਨ ਅਤੇ ਸੁਵਿਧਾਵਾਂ ਪ੍ਰਦਾਨ ਕੀਤੀਆਂ ਗਈਆਂ ।ਇਸ ਤਹਿਤ ਸਕੂਲ ਨੂੰ 20 ਵਿਦਿਆਰਥੀ ਕੁਰਸੀਆਂ, 2 ਸੋਲਰ ਲਾਈਟਾਂ, 4 ਅਲਮਾਰੀਆਂ, 2 ਵਾਈਟ ਬੋਰਡ ਅਤੇ ਵਿਦਿਆਰਥੀਆਂ ਲਈ ਇੱਕ ਸ਼ੈੱਡ ਮੁਹੱਈਆ ਕਰਵਾਇਆ ਗਿਆ। ਬੈਂਕ ਵਲੋਂ ਕੀਤੀ ਗਈ ਇਹ ਪਹਿਲ ਸਕੂਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਲਈ ਬਿਹਤਰ ਅਤੇ ਸੁਵਿਧਾਜਨਕ ਸਿੱਖਿਆ ਮਾਹੌਲ ਪ੍ਰਦਾਨ ਕਰਨ ਵਿਚ ਸਹਾਇਕ ਹੋਵੇਗੀ। ਇਸ ਮੌਕੇ ਮੈਨੇਜਰ ਐਸ.ਆਰ. ਆਸ਼ੀਸ਼ ਕੁਮਾਰ, ਸਕੂਲ ਦੀ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ, ਸਕੂਲ ਸਟਾਫ਼ ਚੋਂ ਮੈਡਮ ਸਰਬਜੀਤ ਕੌਰ, ਮੈਡਮ ਅੰਜੂ ਗੋਇਲ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ। ਇਸ ਮੌਕੇ ਸਕੂਲ ਸਟਾਫ਼ ਨੂੰ ਸਟੇਟ ਬੈਂਕ ਆਫ਼ ਇੰਡੀਆ ਦੀ ਆਸਾ ਸੋਲਰਸਿਪ ਸਕੀਮ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਅਤੇ ਯੋਗ ਵਿਦਿਆਰਥੀਆਂ ਨੂੰ ਇਸ ਸਕਾਲਰਸ਼ਿਪ ਸਕੀਮ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਦੇ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਦੇ ‘ਖੰਡਾ ਸਾਹਿਬ’ ਚੌਂਕ ਦਾ ਉਦਘਾਟਨ ਅਗਲੀ ਖ਼ਬਰ ਗੁਪਤਾ ਹਸਪਤਾਲ ’ਚ ਸਰਬਜੀਤ ਕੌਰ ਦੇ ਦੋਵੇਂ ਗੋਡਿਆਂ ਦੀ ਰੋਬੋਟਿਕ ਤਕਨੀਕ ਰਾਹੀਂ ਸਫਲ ਸਰਜਰੀ
Ad Position 24