30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਸੀ. ਬੀ. ਐੱਸ. ਈ. ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਦਾ ਬਠਿੰਡਾ ’ਚ ਸ਼ਾਨਦਾਰ ਆਗਾਜ਼

ਬਠਿੰਡਾ, 30 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਅੱਜ ਸੀ. ਬੀ.

Ad Position 21
No active advertisement
ਸੀ.ਬੀ.ਐੱਸ.ਈ. ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਕਰਦੇ ਹੋਏ ਮਹਿਮਾਨ। ਅਜੀਤ ਤਸਵੀਰ 01-10-2026
ਬਠਿੰਡਾ, 30 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਅੱਜ ਸੀ.ਬੀ.ਐੱਸ.ਈ. ਨੈਸ਼ਨਲ ਬਾਸਕਿਟਬਾਲ ਚੈਂਪੀਅਨਸ਼ਿਪ (ਲੜਕੇ) ਦਾ ਸੇਂਟ ਜੇਵੀਅਰ ਸਕੂਲ ਬਠਿੰਡਾ ਦਾ ਸ਼ਾਨਦਾਰ ਆਗਾਜ਼ ਹੋਇਆ। ਚੈਪੀਂਅਨਸ਼ਿਪ ਵਿਚ ਅੰਡਰ-14, 17, 19 ਉਮਰ ਵਰਗ ਦੇ ਮੁਕਾਬਲਿਆਂ ਵਿਚ ਭਾਰਤ ਤੋਂ ਇਲਾਵਾ ਬਹਿਰੀਨ, ਸਾਊਦੀ ਅਰਬ, ਕਤਰ, ਓਮਾਨ, ਦੁਬਈ, ਸ਼ਾਰਜਾਹ ਅਤੇ ਕੁਵੈਤ ਦੀਆਂ ਕੁਲ 72 ਟੀਮਾਂ ਹਿੱਸਾ ਲੈ ਰਹੀਆਂ ਹਨ। ਚੈਪੀਂਅਨਸ਼ਿਪ ਦਾ ਉਦਘਾਟਨ ਮੁੱਖ ਮਹਿਮਾਨ ਰੇਵ. ਫਾਦਰ ਸਟੀਵਨ ਓਲਵਿਨ ਡਿਸੂਜ਼ਾ, ਵਿਕਾਰ ਜਨਰਲ ਅਤੇ ਸੈਂਟਰਲ ਫਾਰਮੇਸ਼ਨ ਕਮਿਸ਼ਨ ਦੇ ਚੇਅਰਪਰਸ਼ਨ, ਵਿਸ਼ੇਸ਼ ਮਹਿਮਾਨ ਰੇਵ ਫਾ. ਕ੍ਰਿਸਟੋਫਰ ਮਾਈਕਲ, ਰੇਵ.ਫਾ. ਕ੍ਰਿਸਟੋਫਰ ਮਸੀਹ, ਲੋਕਲ ਸੁਪੀਰੀਅਰ ਰੇਵ. ਫਾ. ਸੋਨੀ ਫੁਰਟਾਡੋ, ਰੇਵ. ਫਾ. ਐਂਡਰਿਉ, ਰੇਵ ਫਾ. ਜੌਨ ਬ੍ਰਿਟੋ, ਰੇਵ. ਫਾ. ਵੈਂਸੀ ਅਤੇ ਰੇਵ. ਫਾ. ਵਿਜੈ ਮਿੰਜ ਨੇ ਕੀਤਾ। ਇਸ ਮੌਕੇ ਵਿਜੇ ਕੁਮਾਰ, ਮਹਿੰਦਰਾ, ਗੌਰਵ ਅਤੇ ਕੁਲਦੀਪ ਵੀ ਮੌਜੂਦ ਰਹੇ। ਪ੍ਰਿੰ. ਫਾਦਰ ਸਿਡਲੋਏ ਫੁਰਟਾਡੋ, ਕੋਆਰਡੀਨੇਟਰ ਮੈਡਮ ਨੂਪੁਰ ਅਤੇ ਕੋਆਰਡੀਨੇਟਰ ਪੱਲਵੀ ਜੈਨ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਸਕੂਲ ਬੈਂਡ ਦੀ ਅਗਵਾਈ ਹੇਠ ਐਨ.ਸੀ.ਸੀ. ਕੈਡਿਟਾਂ ਅਤੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਮਾਰਚ ਪਾਸਟ ਕੀਤਾ। ਉਪਰੰਤ ਖੇਡ ਕੈਪਟਨ ਮਹਿਨਾਜ਼ ਨੇ ਸਮੂਹ ਖਿਡਾਰੀਆਂ ਦੀ ਤਰਫ਼ੋਂ ਖੇਡ-ਭਾਵਨਾ, ਅਨੁਸ਼ਾਸਨ ਨਾਲ ਖੇਡਣ ਦੀ ਸਹੁੰ ਚੁੱਕੀ। ਟੂਰਨਾਮੈਂਟ ਦੇ ਮੈਸਕਾਟ ਦੀ ਘੁੰਡ ਚੁਕਾਈ ਤੋਂ ਬਾਅਦ ਸਾਰੀਆਂ 72 ਟੀਮਾਂ ਨੇ ਆਪੋ-ਆਪਣੇ ਝੰਡੇ ਲਹਿਰਾਏ। ਇਸ ਮੌਕੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਸੱਭਿਆਚਾਰਕ ਅਤੇ ਸਮੂਹ ਨਾਚਾਂ ਨੇ ਸਮਾਗਮ ਨੂੰ ਯਾਦਗਾਰ ਬਣਾਇਆ। ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਸਕੂਲ ਪ੍ਰਿੰਸੀਪਲ, ਸੀ.ਬੀ.ਐੱਸ.ਈ. ਅਧਿਕਾਰੀਆਂ ਅਤੇ ਟੀਮਾਂ ਦੇ ਕੈਪਟਨਾਂ ਨੇ ਮਿਲ ਕੇ ਅਸਮਾਨ ਵਿਚ ਰੰਗ ਬਿਰੰਗੇ ਗੁਬਾਰੇ ਛੱਡੇ ਅਤੇ ਟੂਰਨਾਮੈਂਟ ਦੇ ਰਸਮੀ ਆਗਾਜ਼ ਦਾ ਐਲਾਨ ਕੀਤਾ। ਮੁੱਖ ਮਹਿਮਾਨ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡ ਦੀ ਅਸਲ ਕਦਰ ਸਿਰਫ਼ ਜਿੱਤ ਵਿਚ ਨਹੀਂ, ਸਗੋਂ ਖਿਡਾਰੀ ਵਲੋਂ ਮੈਦਾਨ ਅੰਦਰ ਅਤੇ ਬਾਹਰ ਦਿਖਾਏ ਜਾਂਦੇ ਚਰਿੱਤਰ ਵਿਚ ਹੁੰਦੀ ਹੈ। ਇਸ ਦੌਰਾਨ ਅੰਡਰ-14 ਸਾਲ ਦੇ ਖੇਡੇ ਗਏ ਮੈਚਾਂ ਵਿਚ ਸੈਂਟਰਲ ਅਕੈਡਮੀ ਸਕੂਲ ਕੋਟਾ ਨੇ ਅਵਰ ਓਵਨ ਹਾਈ ਸਕੂਲ ਦੁਬਈ ਨੂੰ, ਅੰਡਰ-17 ਵਿਚ ਆਰਮੀ ਪਬਲਿਕ ਸਕੂਲ ਪਟਿਆਲਾ ਨੇ ਸਿਗਨਸ ਵਰਲਡ ਸਕੂਲ ਵਡੋਦਰਾ ਨੂੰ, ਹਿੰਦੂ ਪਬਲਿਕ ਸਕੂਲ ਹਿਸਾਰ ਨੇ ਸਿਲਵਰ ਹਿਲਸ ਪਬਲਿਕ ਸਕੂਲ ਕਾਲੀਕਟ ਨੂੰ ਅਤੇ ਅੰਡਰ-19 ਵਿਚ ਸਾਂਸਕਰ ਸਕੂਲ ਸਿਰਸੀ ਜੈਪੁਰ ਨੇ ਆਰਮੀ ਪਬਲਿਕ ਸਕੂਲ ਕਾਨਪੁਰ ਨੂੰ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ‘ਫਾਰਮਾਸਿਸਟ ਦਿਹਾੜੇ’ ਨੂੰ ਸਮਰਪਿਤ ਸਮਾਰੋਹ ਕਰਵਾਏ ਅਗਲੀ ਖ਼ਬਰ ਹਕੀਕਤ ਅਤੇ ਕਲਪਨਾ ਵਿਚਕਾਰ ਉਲਝੇ ਦਰਸ਼ਕ, ਨਾਟਕ ‘ਖਿੜਕੀ’ ਨੇ ਛੱਡੀ ਡੂੰਘੀ ਛਾਪ
Ad Position 24