ਐੱਸ.ਸੀ./ਐੱਸ.ਟੀ. ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਮੁੜ ਗਠਿਤ ਫੋਰਮ ’ਚ ਕਿਰਨਜੀਤ ਗਹਿਰੀ ਵਲੋਂ ਸ਼ਮੂਲੀਅਤ
ਬਠਿੰਡਾ, 2 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਵਿੰਗ ‘ਐੱਸ. ਸੀ.
ਬਠਿੰਡਾ, 2 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਵਿੰਗ ‘ਐੱਸ.ਸੀ. ਵਿਭਾਗ ਕਾਂਗਰਸ’ ਦੇ ਕੌਮੀ ਚੇਅਰਮੈਨ ਰਜਿੰਦਰ ਗੌਤਮ, ਇੰਚਾਰਜ ਕੇ. ਰਾਜੂ ਅਤੇ ਡਾ. ਉਦਿੱਤ ਰਾਜ ਚੇਅਰਮੈਨ ਕੇ.ਸੀ.ਸੀ. ਵਿਭਾਗ ਕਾਂਗਰਸ ਦੀ ਅਗਵਾਈ ਹੇਠ ਦੇਸ਼ ਭਰ ਦੇ ਐੱਸ.ਸੀ./ਐੱਸ.ਟੀ. ਸੰਸਦਾਂ ਮੈਂਬਰਾਂ ਅਤੇ ਵਿਧਾਇਕ ਸਮੇਤ ਸੀਨੀਅਰ ਐੱਸ.ਸੀ./ਬੀ.ਸੀ. ਆਗੂਆਂ ’ਤੇ ਆਧਾਰਿਤ ਕੌਮੀ ਫੋਰਮ ਦਾ ਮੁੜ ਗਠਨ ਕੀਤਾ ਗਿਆ ਹੈ, ਜਿਸ ਵਿਚ ਪੰਜਾਬ ਤੋਂ ਕਾਮਗਾਰ ਕਰਮਚਾਰੀ ਕਾਂਗਰਸ ਅਤੇ ਨੈਸ਼ਨਲ ਦਲਿਤ ਮਹਾਂਪੰਚਾਇਤ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਵਲੋਂ ਸ਼ਮੂਲੀਅਤ ਕੀਤੀ ਗਈ। ਜਦਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਸਮੇਤ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਅਤੇ ਡਾ. ਅਮਰ ਸਿੰਘ ਵੀ ਇਸ ਫੋਰਮ ਦਾ ਹਿੱਸਾ ਬਣੇ। ਇਸ ਮੌਕੇ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਫੋਰਮ ਦਾ ਉਦੇਸ਼ ਸੰਵਿਧਾਨ, ਲੋਕਤੰਤਰ ਅਤੇ ਦਲਿਤ ਸਮਾਜ ਦੇ ਹਿੱਤਾਂ ਦੀ ਰਾਖੀ ਲਈ ਸਾਂਝੀ ਆਵਾਜ਼ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਹੋਰਨਾਂ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਿਤ ਦਲਿਤ, ਘੱਟਗਿਣਤੀ ਤੇ ਪੱਛੜੇ ਵਰਗਾਂ ਦੇ ਆਗੂਆਂ ਨੂੰ ਇਸ ਫੋਰਮ ਨਾਲ ਜੁੜਨ ਦੀ ਅਪੀਲ ਕੀਤੀ। ਗਹਿਰੀ ਨੇ ਕਿਹਾ ਕਿ ਦਲਿਤ ਸਮਾਜ ਦੇ ਹਿੱਤਾਂ ਦੀ ਰਾਖੀ ਲਈ ਸੜਕ ਤੋਂ ਸੰਸਦ ਤੱਕ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ, ਜਿਸ ਲਈ ਉੱਕਤ ਵਰਗਾਂ ਦੇ ਸਾਰੇ ਆਗੂਆਂ ਨੂੰ ਇੱਕਜੁੱਟ ਹੋਣਾ ਚਾਹੀਦਾ।