03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸ਼ਅਦ (ਬਾਦਲ) ਦੀ ਪਿੰਡ ਬਰਕੰਦੀ ਵਿਖੇ ਹੋਈ ਸਰਕਲ ਅਬਲੂ ਯੂਥ ਦੀ ਮੀਟਿੰਗ ਆਪ ਦੀ ਸਰਕਾਰ ਵਿਚ ਚਿੱਟਾ ਗਲੀ ਗਲੀ ਦੇ ਮੌੜ ’ ਤੇ ਵਿਕਣ ਲੱਗਾ - ਬਲਕਾਰ ਬਰਾੜ

ਗੋਨਿਆਣਾ/ਮਹਿਮਾ ਸਰਜਾ, 2 ਅਕਤੂਬਰ (ਲਛਮਣ ਦਾਸ ਗਰਗ, ਬਲਦੇਵ ਸੰਧੂ)-ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਸਰਕਲ ਅਬਲੂ ਦੀ ਮੀਟਿੰਗ ਪਿੰਡ ਬਰਕੰਦੀ ਵਿਖੇ ਸਰਕਲ ਜਥੇਦਾਰ ਇਕਬਾਲ ਸਿੰਘ ਬਰਕੰਦੀ ਦੇ ਗ੍ਰਹਿ ਵਿਖੇ ਹੋਈ। ਜਿਸ ਵਿਚ ਉਚੇਚੇ ਤੌਰ ’ਤੇ ਸੂਬਾਈ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ, ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਅਕਾਸ਼ਦੀਪ ਸਿੰਘ ਮਿੱਡੂਖੇਡਾ, ਜ਼ਿਲ੍ਹਾ ਪ੍ਰਧਾਨ ਕਮਲਦੀਪ ਸਿੰਘ ਸੰਗਤ ਅਤੇ ਹਲਕਾ ਉਮੀਦਵਾਰ ਡਾ.

Ad Position 21
No active advertisement
ਸ਼ਅਦ ਦੇ ਸੂਬਾਈ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ। ਤਸਵੀਰ: ਬਲਦੇਵ ਸੰਧੂ 03-10-2026
ਗੋਨਿਆਣਾ/ਮਹਿਮਾ ਸਰਜਾ, 2 ਅਕਤੂਬਰ (ਲਛਮਣ ਦਾਸ ਗਰਗ, ਬਲਦੇਵ ਸੰਧੂ)-ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਸਰਕਲ ਅਬਲੂ ਦੀ ਮੀਟਿੰਗ ਪਿੰਡ ਬਰਕੰਦੀ ਵਿਖੇ ਸਰਕਲ ਜਥੇਦਾਰ ਇਕਬਾਲ ਸਿੰਘ ਬਰਕੰਦੀ ਦੇ ਗ੍ਰਹਿ ਵਿਖੇ ਹੋਈ। ਜਿਸ ਵਿਚ ਉਚੇਚੇ ਤੌਰ ’ਤੇ ਸੂਬਾਈ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ, ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਅਕਾਸ਼ਦੀਪ ਸਿੰਘ ਮਿੱਡੂਖੇਡਾ, ਜ਼ਿਲ੍ਹਾ ਪ੍ਰਧਾਨ ਕਮਲਦੀਪ ਸਿੰਘ ਸੰਗਤ ਅਤੇ ਹਲਕਾ ਉਮੀਦਵਾਰ ਡਾ. ਦਲਜੀਤ ਸਿੰਘ ਗੁਰੂ ਪਹੁੰਚੇ। ਇਸ ਮੌਕੇ ਬਲਕਾਰ ਸਿੰਘ ਬਰਾੜ ਨੇ ਕਿਹਾ ਕਿ 2022 ਵਿਚ ਲੋਕਾਂ ਨੇ ਝਾਂੜੂ ਵਾਲਿਆਂ ਅਜਿਹੀ ਹਵਾ ਬਣਾਈ ਕਿ ਸੂਬੇ ਵਿਚ ਆਪ ਦੀ ਸਰਕਾਰ ਬਣਾ ਦਿੱਤੀ। ਉਨ੍ਹਾਂ ਨੌਜਵਾਨਾਂ ਦੀ ਗੱਲ ਨੂੰ ਅੱਗੇ ਤੋਰਦੇ ਹੋਏ ਕਿਹਾ ਕਿ ਇਹ ਉਹ ਪਰਿਵਾਰ ਹਨ, ਜੋ ਸ਼੍ਰੋਮਣੀ ਅਕਾਲੀ ਦਲ ਨਾਲ ਪੀੜੀ ਦਰ ਪੀੜੀ ਖੜੇ ਹਨ, ਇਹ ਪਰਿਵਾਰ ਕੋਈ ਬਾਹਰੋਂ ਨਹੀਂ ਆਏ। ਉਨ੍ਹਾਂ ਕਿਹਾ ਕਿ 2007 ਤੋਂ ਲੈ 2017 ਤੱਕ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਰਹੀ ਹੈ, ਦੱਸੋ ਕਿਸ ਸ਼ਹਿਰ ਪਿੰਡ ਜਾਂ ਕਸਬੇ ਵਿਚ ਚਿੱਟਾ ਵਿਕਦਾ ਸੀ, ਹੁਣ ਚਿੱਟਾ ਪਿੰਡਾਂ ਵਿੱਚ ਹਰ ਗਲੀ ਵਿੱਚ ਹਰੇਕ ਮੌੜ ’ਤੇ ਸ਼ਰੇਆਮ ਚਿੱਟਾ ਵਿਕ ਰਿਹਾ ਹੈ। ਇਸ ਮੌਕੇ ਲੋਕ ਸਭਾ ਇੰਚਾਰਜ ਮਿੱਡੂਖੇਡਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਢੇ ਚਾਰ ਸਾਲਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕੀਤੇ ਗਏ ਕੰਮਾਂ ਜਾਂ ਸਕੀਮਾਂ ਦਾ ਕੋਈ ਪਰੂਫ਼ ਨਹੀਂ ਦਿੱਤਾ, ਸਗੋਂ ਪਾਰਟੀ ਨੂੰ ਬਦਨਾਮ ਕਰਨ ਦੀ ਹੀ ਗੱਲ ਕਰਦਾ ਹੈ। ਉਨ੍ਹਾਂ ਹਰਸਿਮਰਤ ਕੌਰ ਬਾਦਲ ਦਾ ਵੀ ਜ਼ਿਕਰ ਕਰਦਿਆ ਕਿਹਾ ਕਿ ਤੁਸੀਂ ਚਾਰ ਵਾਰੀ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿਚੋਂ ਜਿਤਾਇਆ ਸੀ ਅਤੇ ਹਲਕੇ ਵਿਚ ਵਿਕਾਸ ਕਰਵਾਇਆ ਸੀ, ਹੁਣ ਤੁਸੀਂ ਫਿਰ 2027 ਵਿਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉਣ ਲਈ ਜ਼ੋਰ ਦਿੱਤਾ ਤਾਂ ਜੋ ਸੂਬਾ ਨਸ਼ਾ ਮੁਕਤ ਹੋ ਕੇ ਵਿਕਾਸ ਦੇ ਰਾਹ ’ਤੇ ਪੈ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਦਲਜੀਤ ਸਿੰਘ ਗੁਰੁ, ਗਰਦੌਰ ਸਿੰਘ ਸੰਧੂ, ਸਵਰਨ ਸਿੰਘ ਆਕਲੀਆਂ, ਇਕਬਾਲ ਸਿੰਘ ਬਰਕੰਦੀ, ਸਿਕੰਦਰ ਸਿੰਘ ਬਲਾਹੜ੍ਹ ਮਹਿਮਾ, ਰਾਜਵਿੰਦਰ ਸਿੰਘ ਨਹਿਰੂ, ਗਮਦੂਰ ਸਿੰਘ ਬਰਕੰਦੀ, ਰਾਜਿੰਦਰ ਸਿੰਘ ਸਮੇਤ ਪਾਰਟੀ ਦੇ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਗੁਦਾਮਾਂ ’ਚੋਂ ਚਾਵਲ ਦੀ ਲਿਫ਼ਟਿੰਗ ’ਚ ਦੇਰੀ ਕੇਂਦਰ ਦੀ ਨੀਤੀ ’ਚ ਖੋਟ-ਚੇਅਰਮੈਨ ਪਰਮਜੀਤ ਸਿੰਘ ਕੋਟਫੱਤਾ ਅਗਲੀ ਖ਼ਬਰ ਭਾਕਿਯੂ (ਡਕੌਂਦਾ) ਵਲੋਂ ਝੋਨੇ ਦੀ ਖ਼ਰੀਦ ਸੰਬੰਧੀ ਪਿੰਡ ਅਨੂਪਗੜ੍ਹ ’ਚ ਮੀਟਿੰਗ
Ad Position 24