03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਕੁਸ਼ਤੀ : ਸੁਜੀਤ ਨੇ 2-9 ਨਾਲ ਪਛੜਨ ਤੋਂ ਬਾਅਦ ਜਿੱਤਿਆ ਸੋਨ ਤਗਮਾ

ਨਾਗੋਆ, 2 ਅਕਤੂਬਰ (ਪੀ. ਟੀ. ਆਈ.)-ਹਰਿਆਣਾ ਦੇ ਜ਼ਿਲ੍ਹਾ ਚਰਖੀ ਦਾਦਰੀ ਦੇ ਪਹਿਲਵਾਨ ਸੁਜੀਤ ਕਲਕਲ ਨੇ ਪੁਰਸ਼ਾਂ ਦੇ 65 ਕਿੱਲੋ ਵਰਗ ’ਚ ਆਪਣੀ ਉੱਤਮਤਾ ਸਾਬਿਤ ਕਰਦਿਆਂ ਏਸ਼ਿਆਈ ਖੇਡਾਂ ਦੇ ਕੁਸ਼ਤੀ ਮੁਕਾਬਲੇ ’ਚ 2-9 ...

Ad Position 21
No active advertisement
ਅਜੀਤ ਡੈਸਕ 03-10-2026

ਨਾਗੋਆ, 2 ਅਕਤੂਬਰ (ਪੀ. ਟੀ. ਆਈ.)-ਹਰਿਆਣਾ ਦੇ ਜ਼ਿਲ੍ਹਾ ਚਰਖੀ ਦਾਦਰੀ ਦੇ ਪਹਿਲਵਾਨ ਸੁਜੀਤ ਕਲਕਲ ਨੇ ਪੁਰਸ਼ਾਂ ਦੇ 65 ਕਿੱਲੋ ਵਰਗ ’ਚ ਆਪਣੀ ਉੱਤਮਤਾ ਸਾਬਿਤ ਕਰਦਿਆਂ ਏਸ਼ਿਆਈ ਖੇਡਾਂ ਦੇ ਕੁਸ਼ਤੀ ਮੁਕਾਬਲੇ ’ਚ 2-9 ਨਾਲ ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਸੋਨ ਤਗਮਾ ਜਿੱਤਿਆ ਅਤੇ ਇਸ ਸਫ਼ਰ ਦੌਰਾਨ ਉਸ ਨੇ ਉਲੰਪਿਕ ਚੈਂਪੀਅਨ ਪਹਿਲਵਾਨ ਨੂੰ ਵੀ ਹਰਾਇਆ। ਸੁਜੀਤ ਨੇ ਫਾਈਨਲ ਦੀ ਆਪਣੀ ਰਾਹ ’ਚ ਈਰਾਨ ਅਤੇ ਜਪਾਨ ਦੇ ਮਜ਼ਬੂਤ ਵਿਰੋਧੀਆਂ ਨੂੰ ਹਰਾਇਆ। ਇਸ ਤੋਂ ਇਹ ਲੱਗ ਰਿਹਾ ਸੀ ਕਿ 23 ਸਾਲ ਦਾ ਸੁਜੀਤ ਏਸ਼ਿਆਈ ਖੇਡਾਂ ’ਚ ਆਪਣਾ ਪਹਿਲਾ ਸੋਨ ਤਗਮਾ ਜਿੱਤਣ ’ਚ ਜ਼ਰੂਰ ਸਫ਼ਲ ਰਹੇਗਾ ਪਰ ਤਾਜਿਕਸਤਾਨ ਦੇ ਅਬਦੁਲਮਾਜਿਦ ਕੁਦੀਯੇਵ ਨੇ ਭਾਰਤੀ ਪਹਿਲਵਾਨ ਲਈ ਸਖ਼ਤ ਚੁਣੌਤੀ ਖੜੀ ਕਰ ਦਿੱਤੀ।

ਸੁਜੀਤ ਇਕ ਸਮੇਂ 2-9 ਨਾਲ ਪਿੱਛੇ ਚੱਲ ਰਿਹਾ ਸੀ ਪਰ ਇਸ ਤੋਂ ਬਾਅਦ ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਲਗਾਤਾਰ 8 ਅੰਕ ਬਣਾ ਕੇ 10-9 ਨਾਲ ਮੁਕਾਬਲਾ ਆਪਣੇ ਨਾਂਅ ਕਰ ਲਿਆ। ਭਾਰਤੀ ਪਹਿਲਵਾਨ ਨੇ ਹੁਣ ਆਪਣੀ ਪ੍ਰਾਪਤੀਆਂ ਦੀ ਸੂਚੀ ਵਿਚ ਏਸ਼ਿਆਈ ਖੇਡਾਂ ਦਾ ਸੋਨ ਤਗਮਾ ਵੀ ਸ਼ਾਮਿਲ ਕਰ ਲਿਆ ਹੈ। ਉਸ ਕੋਲ ਪਹਿਲਾਂ ਹੀ ਏਸ਼ਿਆਈ ਚੈਂਪੀਅਨਸ਼ਿਪ ਦਾ ਖ਼ਿਤਾਬ ਅਤੇ ਵਿਸ਼ਵ ਅੰਡਰ-23 ਖ਼ਿਤਾਬ ਮੌਜੂਦ ਹਨ।ਹਾਲਾਂਕਿ, ਏਸ਼ਿਆਈ ਖੇਡਾਂ ਦੇ ਫਾਈਨਲ ’ਚ ਕੁਦੀਯੇਵ ਨੇ ਸੁਜੀਤ ਖ਼ਿਲਾਫ਼ ਮਜ਼ਬੂਤ ਬੜ੍ਹਤ ਬਣਾ ਲਈ ਸੀ।

ਤਾਜਿਕ ਪਹਿਲਵਾਨ ਦਾ ਬਚਾਅ ਬਹੁਤ ਮਜ਼ਬੂਤ ਸੀ। ਉਸ ਨੇ ਆਪਣੇ ਵਿਰੋਧੀ ਨੂੰ ਹਮਲਾ ਕਰਨ ਲਈ ਮਜਬੂਰ ਕਰਕੇ ਅੱਗੇ ਵਧਣ ਲਈ ਉਕਸਾਇਆ ਅਤੇ ਫਿਰ ਮੌਕਾ ਮਿਲਦਿਆਂ ਹੀ ਜਵਾਬੀ ਹਮਲੇ ਕੀਤੇ।  ਵਿਰਾਮ ਤੋਂ ਬਾਅਦ ਸੁਜੀਤ ਨੇ ਖੇਡ ਵਿਚ ਵਾਪਸੀ ਕੀਤੀ ਅਤੇ ਕੁਦੀਯੇਵ ਦੇ ਸਰੀਰ ਦੇ ਹੇਠਲੇ ਹਿੱਸੇ ‘ਤੇ ਲਗਾਤਾਰ ਹਮਲੇ ਕੀਤੇ। ਭਾਰਤੀ ਪਹਿਲਵਾਨ ਨੇ ਤਿੰਨ ਵਾਰ ਵਿਰੋਧੀ ਨੂੰ ਮੈਟ ’ਤੇ ਸੁੱਟਿਆ (ਟੇਕਡਾਊਨ ਕੀਤਾ) ਅਤੇ ਅੰਕਾਂ ਦੇ ਅੰਤਰ ਨੂੰ ਘਟਾ ਕੇ 8-9 ਕਰ ਦਿੱਤਾ। ਮੁਕਾਬਲੇ ਦੇ ਖਤਮ ਹੋਣ ਵਿਚ ਜਦੋਂ ਸਿਰਫ਼ 10 ਸਕਿੰਟ ਬਾਕੀ ਸਨ, ਸੁਜੀਤ ਨੇ ਇਕ ਵਾਰ ਫਿਰ ਕੁਦੀਯੇਵ ਦੀ ‘ਡਿਫੈਂਸ’ ਨੂੰ ਤੋੜਦਿਆਂ ਦੋ ਅੰਕਾਂ ਲਈ ਇਕ ਹੋਰ ‘ਟੇਕਡਾਊਨ’ ਕਰਕੇ ਸੋਨ ਤਗਮਾ ਆਪਣੇ ਨਾਂਅ ਕਰ ਲਿਆ।

 

Ad Position 22
No active advertisement
ਪਿਛਲੀ ਖ਼ਬਰ ਲਵਲੀਨਾ ਨੇ ਸੋਨ ਤਗਮਾ ਜਿੱਤ ਕੇ ਮਨਾਇਆ ਜਨਮ ਦਿਨ ਅਗਲੀ ਖ਼ਬਰ ਤੀਰਅੰਦਾਜ਼ੀ : ਭਾਰਤ ਨੇ ਦੱਖਣੀ ਕੋਰੀਆ ਦਾ ਕਿਲ੍ਹਾ ਫ਼ਤਹਿ ਕਰ ਕੇ ਜਿੱਤਿਆ ਸੋਨ ਤਗਮਾ
Ad Position 24